Lok Sabha New MP: 13 ਲੋਕ ਸਭਾ ਸੀਟਾਂ ’ਚ 8 ਨਵੇਂ ਸਾਂਸਦ ਪਹਿਲੀ ਵਾਰ ਸਾਂਸਦ ਪਹੁੰਚਣਗੇ   

By : BALJINDERK

Published : Jun 6, 2024, 12:57 pm IST
Updated : Jun 6, 2024, 12:57 pm IST
SHARE ARTICLE
Lok Sabha
Lok Sabha

Lok Sabha New MP : ਇਨ੍ਹਾਂ ’ਚੋਂ ਰਾਜਾ ਵੜਿੰਗ, ਸ਼ੇਰ ਸਿੰਘ ਘੁਬਾਇਆ, ਸਰਬਜੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਹਨ ਦਸਵੀਂ ਪਾਸ

Lok Sabha New MP: ਚੰਡੀਗੜ੍ਹ- ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਕਿਹੜਾ ਸੰਸਦ ਮੈਂਬਰ ਬਣਿਆ ਅਤੇ ਉਹ ਕਿੰਨਾ ਕੁ ਪੜ੍ਹਿਆ ਹੋਇਆ ਹੈ। ਉਸ ਕੋਲ ਕਿੰਨੀਆਂ ਜਾਇਦਾਦਾਂ ਹਨ, ਉਨ੍ਹਾਂ 'ਤੇ ਕਿੰਨੇ ਮਾਮਲੇ ਦਰਜ ਹਨ ਅਤੇ ਹੁਣ ਤੱਕ ਕਿਹੜੇ ਉੱਚ ਅਹੁਦੇ 'ਤੇ ਰਹਿ ਚੁੱਕਾ ਹੈ। ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ। ਕਿਉਂਕਿ ਹੁਣ ਤੁਸੀਂ ਇਨ੍ਹਾਂ ਨਾਲ 5 ਸਾਲ ਤੱਕ ਵਾਸਤਾ ਰਹਿਣਾ ਹੈ। ਪੰਜਾਬ 'ਚ 7 ਕਾਂਗਰਸ ਉਮੀਦਵਾਰ, 3 'ਆਪ’ ਦੇ ਉਮੀਦਵਾਰ, 1 ਅਕਾਲੀ ਦਲ ਅਤੇ 2 ਆਜ਼ਾਦ ਸੰਸਦ ਮੈਂਬਰ ਬਣੇ ਚੁੱਕੇ ਹਨ। ਇਹ ਪਹਿਲੀ ਵਾਰ ਹੈ ਕਿ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਇੱਕ ਮੰਤਰੀ, ਇੱਕ ਸਾਬਕਾ ਮੁੱਖ ਮੰਤਰੀ ਅਤੇ ਤਿੰਨ ਵਿਧਾਇਕ ਸਾਂਸਦ ਬਣੇ ਹਨ। 2 ਉਮੀਦਵਾਰ ਆਜ਼ਾਦ ਜਿੱਤੇ ਹਨ, ਜਿਨ੍ਹਾਂ ’ਚੋਂ ਇੱਕ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਬੇਅੰਤ ਦਾ ਪੁੱਤਰ ਹੈ। ਇਨ੍ਹਾਂ ’ਚੋਂ ਇੱਕ 'ਤੇ NSA ਤਹਿਤ ਮਾਮਲਾ ਦਰਜ ਹੈ ਅਤੇ ਉਹ ਡਿਬਰੂਗੜ੍ਹ ਜੇਲ੍ਹ ’ਚ ਬੰਦ ਹੈ। ਇਨ੍ਹਾਂ ਵਿਚੋਂ ਇੱਕ ਮਹਿਲਾ ਸਾਂਸਦ ਚੌਥੀ ਵਾਰ ਜਿੱਤਣ ਮਗਰੋਂ ਲੋਕ ਸਭਾ ’ਚ ਪਹੁੰਚੀ ਹੈ। 
1. ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਉਮਰ 45 ਹੈ। ਪਾਰਟੀ 'ਆਪ' ਐਜੂਕੇਸ਼ਨ ਪੋਸਟ ਗ੍ਰੈਜੂਏਟ ਹੈ ਅਤੇ ਕੋਈ ਕੇਸ ਨਹੀਂ। ਇਨ੍ਹਾਂ ਕੋਲ 5.7 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਚੱਲ ਜਾਇਦਾਦ ਹੈ ਜੋ ਪਹਿਲੀ ਵਾਰ ਸੰਸਦ ਮੈਂਬਰ ਬਣੇ ਹਨ। 
2. ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ ਕਾਂਗਰਸ ਪਾਰਟੀ ਦੇ ਉਮੀਦਵਾਰ ਉਮਰ 65 ਸਾਲ ਹੈ, ਜੋ ਐਜੂਕੇਸ਼ਨ ਅੰਡਰ ਗਰੈਜੂਏਟ ਹਨ। ਇਨ੍ਹਾਂ ’ਤੇ ਵੀ ਕੋਈ ਕੇਸ ਨਹੀਂ ਹੈ। ਇਨ੍ਹਾਂ ਕੋਲ 7.12 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਇਹ ਵੀ ਪਹਿਲੀ ਵਾਰ ਸੰਸਦ ਮੈਂਬਰ ਬਣੇ ਹਨ। 
3. ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਰਾਜ ਕੁਮਾਰ ਚੱਬੇਵਾਲ ਉਮਰ 56 ਸਾਲ ਹੈ। ਇਨ੍ਹਾਂ ਦੀ ਯੋਗਤਾ ਐਮ.ਡੀ. ਕੀਤੀ ਹੋਈ ਹੈ। ਇਨ੍ਹਾਂ ’ਤੇ ਵੀ ਕੋਈ ਕੇਸ ਨਹੀਂ ਹੈ। ਇਨ੍ਹਾਂ ਕੋਲ ਜਾਇਦਾਦ 17.65 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਹੈ। 
4. ਸੰਗਰੂਰ ਤੋਂ ਆਪ ਦੇ ਉਮੀਦਵਾਰ ਮੀਤ ਹੇਅਰ ਉਮਰ 34 ਸਾਲ ਹੈ।   ਇਨ੍ਹਾਂ ਦੀ ਯੋਗਤਾ ਬੀ.ਟੈਕ ਹੈ। ਇਨ੍ਹਾਂ ’ਤੇ ਪੰਜ ਕੇਸ ਹਨ। ਇਨ੍ਹਾਂ ਕੋਲ 48.13 ਲੱਖ ਰੁਪਏ ਦੀ ਚੱਲ-ਅਚੱਲ ਜਾਇਦਾਦ ਹੈ।  
5. ਬਠਿੰਡਾ ਤੋਂ ਅਕਾਲੀ ਦਲ ਉਮੀਦਵਾਰ ਹਰਸਿਮਰਤ ਕੌਰ ਉਮਰ 57 ਸਾਲ ਹੈ। ਇਨ੍ਹਾਂ ’ਤੇ ਵੀ ਕੋਈ ਕੇਸ ਨਹੀਂ ਹੈ। ਇਨ੍ਹਾਂ ਕੋਲ 51.58 ਕਰੋੜ ਰੁਪਏ ਦੀ ਚੱਲ ਅਚੱਲ ਜਾਇਦਾਦ ਹੈ। ਜੋ ਚੌਥੀ ਵਾਰ ਸਾਂਸਦ ਮੈਂਬਰ ਬਣੀ ਹੈ।  
6. ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਤੋਂ ਗੁਰਜੀਤ ਸਿੰਘ ਔਜਲਾ ਉਮਰ 51 ਸਾਲ ਹੈ। ਇਨ੍ਹਾਂ ਯੋਗਤਾ 12ਵੀਂ ਪਾਸ ਹੈ। ਇਨ੍ਹਾਂ ’ਤੇ ਵੀ ਕੋਈ ਕੇਸ ਨਹੀਂ ਹੈ। ਇਨ੍ਹਾਂ ਕੋਲ 3.47 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਹੈ। ਇਹ ਤੀਜੀ ਵਾਰ ਸੰਸਦ ਮੈਂਬਰ ਬਣੇ ਹਨ। 
7. ਫਰੀਦਕੋਟ ਅਜ਼ਾਦ ਉਮੀਦਵਾਰ ਸਰਬਜੀਤ ਸਿੰਘ ਉਮਰ 45 ਸਾਲ ਹੈ। ਸਿੱਖਿਆ 10ਵੀਂ ਪਾਸ ਹੈ। ਕੋਈ ਕੇਸ ਨਹੀਂ ਹੈ। ਇਨ੍ਹਾਂ ਕੋਲ 1.24ਕਰੋੜ ਦੀ ਚੱਲ ਅਚੱਲ ਜਾਇਦਾਦ ਹੈ। ਇਹ ਪਹਿਲੀ ਵਾਰ ਸਾਂਸਦ ਮੈਂਬਰ ਬਣੇ ਹਨ। 
8.  ਫ਼ਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੇ ਸ਼ਰੇ ਘੁਬਾਇਆ ਉਮਰ 62 ਸਾਲ ਦੀ ਹੈ। ਇਨ੍ਹਾਂ ਦੀ ਯੋਗਤਾ 10ਵੀਂ ਪਾਸ ਹੈ। ਇਨ੍ਹਾਂ ’ਤੇ ਵੀ ਕੋਈ ਕੇਸ ਨਹੀਂ ਹੈ। ਇਨ੍ਹਾਂ ਕੋਲ ਜਾਇਦਾਦ 9.11 ਕਰੋੜ ਦੀ ਚੱਲ ਅਚੱਲ ਜਾਇਦਾਦ ਹੈ। ਇਹ ਤੀਜੀ ਵਾਰ ਸਾਂਸਦ ਮੈਂਬਰ ਬਣੇ ਹਨ। 
9. ਖਡੂਰ ਸਾਹਿਬ  ਤੋਂ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਉਮਰ 31 ਸਾਲ, ਯੋਗਤਾ 10ਵੀਂ ਪਾਸ ਹੈ। ਇਨ੍ਹਾਂ ’ਤੇ ਕੁਲ 12 ਮਾਮਲੇ ਦਰਜ ਹਨ, ਜੋ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੈ। ਇਨ੍ਹਾਂ ਦੀ ਜਾਇਦਾਦ 18.38  ਲੱਖ ਦੀ ਚੱਲ ਅਚੱਲ ਜਾਇਦਾਦ ਹੈ। ਇਹ ਪਹਿਲੀ ਵਾਰ ਸਾਂਸਦ ਮੈਂਬਰ ਬਣੇ ਹਨ।
10 ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਡਾ ਧਰਮਵੀਰ ਗਾਂਧੀ ਉਮਰ 73 ਸਾਲ ਦੀ ਹੈ। ਇਨ੍ਹਾਂ ਦੀ ਯੋਗਤਾ ਐਮ.ਏ., ਐਮ.ਬੀ.ਬੀ.ਐਸ.,ਹੈ। ਇਨਾਂ ’ਤੇ ਵੀ ਕੋਈ ਕੇਸ ਨਹੀਂ ਹੈ।  ਇਨ੍ਹਾਂ ਦੀ 8.53 ਕਰੋੜ ਦੀ ਚੱਲ ਅਚੱਲ ਜਾਇਦਾਦ ਹੈ। ਇਹ ਦੂਜੀ ਵਾਰ ਸਾਂਸਦ ਮੈਂਬਰ ਬਣੇ ਹਨ। 
11 ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ.ਅਮਰ ਸਿੰਘ ਉਮਰ 70 ਹੈ। ਇਨ੍ਹਾਂ ਦੀ ਯੋਗਤਾ ਐਮ.ਏ., ਐਮ.ਬੀ.ਬੀ.ਐਸ. ਹੈ ਕੋਈ ਕੇਸ ਨਹੀਂ ਹੈ। ਇਨ੍ਹਾ ਦੀ 5.42 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਇਹ ਤੀਜੀ ਵਾਰ ਸਾਂਸਦ ਮੈਂਬਰ ਬਣੇ ਹਨ।
12 ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵਾੜਿੰਗ 10 ਵੀ ਪਾਸ ਹਨ। ਇਨ੍ਹਾਂ ’ਤੇ ਵੀ ਕੋਈ ਕੇਸ ਨਹੀਂ ਹੈ। ਇਨ੍ਹਾਂ ਦੀ 16.60 ਕਰੋੜ ਦੀ ਚੱਲ ਅਚੱਲ ਜਾਇਦਾਦ ਹੈ। ਇਹ ਪਹਿਲੀ ਵਾਰ ਸਾਂਸਦ ਬਣੇ ਹਨ। 
13 ਜਲੰਧਰ ਤੋਂ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਉਮਰ 61 ਸਾਲ ਦੀ ਹੈ। ਇਨ੍ਹਾ ਦੀ ਯੋਗਤਾ ਪੀਐਚਡੀ ਹੈ। ਇਨ੍ਹਾਂ ’ਤੇ ਵੀ ਕੋਈ ਕੇਸ ਨਹੀਂ ਹੈ। ਇਨ੍ਹਾਂ ਦੀ 6.22 ਕਰੋੜ ਦੀ ਚੱਲ ਅਚੱਲ ਜਾਇਦਾਦ ਹੈ। ਇਹ ਪਹਿਲੀ ਵਾਰ ਸਾਂਸਦ ਮੈਂਬਰ ਬਣੇ ਹਨ।  

(For more news apart from  8 new MP from 13 Lok Sabha seats will become MP for the first time News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement