ਤ੍ਰਿਪੁਰਾ 'ਚ ਮੰਤਰੀ ਦੇ ਬਿਆਨ ਤੋਂ ਬਾਅਦ ਫੇਕ ਨਿਊਜ਼ ਨੇ ਲਈ 4 ਲੋਕਾਂ ਦੀ ਜਾਨ
Published : Jul 6, 2018, 10:11 am IST
Updated : Jul 6, 2018, 10:11 am IST
SHARE ARTICLE
ratan lal nath education minister tripura
ratan lal nath education minister tripura

ਅਸਾਮ, ਤ੍ਰਿਪੁਰਾ, ਮਹਾਰਾਸ਼ਟਰ, ਗੁਜਰਾਤ, ਪੱਛਮ ਬੰਗਾਲ, ਮੱਧ ਪ੍ਰਦੇਸ਼, ਓਡੀਸ਼ਾ ਅਜਿਹੇ ਕਈ ਰਾਜਾਂ ਵਿਚ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰਨ ਦੀਆਂ ਘਟਨਾਵਾਂ ਅਤੇ ਹਿੰਸਾ...

ਨਵੀਂ ਦਿੱਲੀ : ਅਸਾਮ, ਤ੍ਰਿਪੁਰਾ, ਮਹਾਰਾਸ਼ਟਰ, ਗੁਜਰਾਤ, ਪੱਛਮ ਬੰਗਾਲ, ਮੱਧ ਪ੍ਰਦੇਸ਼, ਓਡੀਸ਼ਾ ਅਜਿਹੇ ਕਈ ਰਾਜਾਂ ਵਿਚ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰਨ ਦੀਆਂ ਘਟਨਾਵਾਂ ਅਤੇ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਅਤੇ ਸੋਸ਼ਲ ਮੀਡੀਆ 'ਤੇ ਫ਼ੈਲੀ ਅਫ਼ਵਾਹ ਇਸ ਦੇ ਵੱਡਾ ਕਾਰਨ ਹੈ। ਕੇਂਦਰ ਸਰਕਾਰ ਨੇ ਇਸ ਨਾਲ ਨਿਪਟਣ ਅਤੇ ਸਖ਼ਤ ਕਦਮ ਉਠਾਉਣ ਦੀ ਗੱਲ ਆਖੀ ਹੈ।

ratan lal nathratan lal nathਰੋਜ਼ਾਨਾ ਭੜਕਾਊ ਸੰਦੇਸ਼ਾਂ ਨਾਲ ਭੜਕਦੀ ਭੀੜ ਬੇਗੁਨਾਹਾਂ ਨੂੰ ਮਾਰਕੁੱਟ ਕਰ ਕੇ ਜਾਨੋਂ ਮਾਰਨ 'ਤੇ ਉਤਾਰੂ ਹੈ ਪਰ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਅਜਿਹੇ ਲੋਕ ਫੇਕ ਨਿਊਜ਼ ਨੂੰ ਬੜ੍ਹਾਵਾ ਦਿੰਦੇ ਹਨ, ਜਿਨ੍ਹਾਂ 'ਤੇ ਕਾਨੂੰਨ ਦੀ ਹਿਫ਼ਾਜ਼ਤ ਦੀ ਜ਼ਿੰਮੇਵਾਰੀ ਹੋਵੋ। ਤ੍ਰਿਪੁਰਾ ਦੇ ਸਿੱਖਿਆ ਮੰਤਰੀ ਨੇ ਹਾਲ ਹੀ ਵਿਚ ਅਜਿਹਾ ਹੀ ਕੰਮ ਕੀਤਾ ਹੈ। ਜਿਸ ਦਾ ਅੰਜ਼ਾਮ ਬਹੁਤ ਹੀ ਗੰਭੀਰ ਹੋਇਆ ਹੈ। ਉਥੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦਿੱਲੀ ਵਿਚ ਕਹਿੰਦੇ ਹਨ ਕਿ ਸਰਕਾਰ ਫੇਕ ਨਿਊਜ਼ ਨਾਲ ਲੜਨ ਲਈ ਕਮਰ ਕਸ ਰਹੀ ਹੈ ਪਰ ਤ੍ਰਿਪੁਰਾ ਵਿਚ ਭਾਜਪਾ ਸਰਕਾਰ ਦੇ ਮੰਤਰੀ ਫੇਕ ਨਿਊਜ਼ ਨੂੰ ਸ਼ਹਿ ਦਿੰਦੇ ਦਿਸੇ ਸਨ।

mob lynching tripuramob lynching tripuraਤ੍ਰਿਪੁਰਾ ਦੀ ਹਾਲ ਹੀ ਵਿਚ ਹੋਈ ਹਿੰਸਾ ਇਕ ਫੇਕ ਨਿਊਜ਼ ਨਾਲ ਜੁੜੀ ਹੋਈ ਹੈ। ਜਿਸ ਵਿਚ ਗਿਆ ਹੈ ਕਿ 10 ਦਿਨ ਪਹਿਲਾਂ 11 ਸਾਲ ਦੇ ਬੱਚੇ ਦੀ ਕਿਡਨੀ ਪਾਈ ਗਈ ਜੋ ਉਸ ਦੇ ਸਰੀਰ ਤੋਂ ਕੱਢੀ ਗਈ ਸੀ। ਪੁਲਿਸ ਕਹਿੰਦੀ ਹੈ ਕਿ ਇਹ ਸੱਚ ਨਹੀਂ ਹੈ ਪਰ ਰਾਜ ਦੇ ਸਿੱਖਿਆ ਮੰਤਰੀ ਜਦੋਂ ਮੌਕੇ 'ਤੇ ਪਹੁੰਚੇ ਤਾਂ ਇਸੇ ਗੱਲ ਨੂੰ ਅੱਗੇ ਵਧਾਉਂਦੇ ਨਜ਼ਰ ਆਏ। ਤ੍ਰਿਪੁਰਾ ਦੇ ਸਿੱਖਿਆ ਮੰਤਰੀ ਰਤਨ ਲਾਲ ਨਾਥ ਨੇ ਕਿਹਾ ਕਿ ਮੈਨੂੰ ਸਥਾਨਕ ਲੋਕਾਂ ਨੇ ਦਸਿਆ ਕਿ ਲਾਸ਼ 'ਤੇ ਦੋ ਕੱਟ ਲੱਗੇ ਹੋਏ ਸਨ, ਜਿੱਥੋਂ ਗੁਰਦੇ ਕੱਢੇ ਗਏ, ਇਹ ਭਿਆਨਕ ਹੈ।

mob lynching tripuramob lynching tripuraਮੰਤਰੀ ਦੇ ਬਿਆਨ ਦੇ 48 ਘੰਟੇ ਦੇ ਅੰਦਰ ਇਸ ਫੇਕ ਨਿਊਜ਼ ਨੇ 4 ਲੋਕਾਂ ਦੀ ਜਾਨ ਲੈ ਲਈ ਕਿਉਂਕਿ ਉਨ੍ਹਾਂ ਦੇ ਬਿਆਨ ਨੂੰ ਸਥਾਨਕ ਅਖ਼ਬਾਰਾਂ ਨੇ ਛਾਪਿਆ ਅਤੇ ਉਸ ਦੀ ਵੀਡੀਓ ਕਲਿੱਪ ਵਾਇਰਲ ਹੋ ਗਈ। ਮੰਤਰੀ ਦਾ ਬਿਆਨ ਪੁਲਿਸ ਐਡਵਾਈਜ਼ਰੀ ਤੋਂ ਉਲਟ ਸੀ, ਜਿਸ ਵਿਚ ਕਿਹਾ ਗਿਆ ਹੈ ਕਿ ਪੋਸਟਮਾਰਟਮ ਰਿਪੋਰਟ ਤੋਂ ਪਤਾ ਚੱਲਿਆ ਕਿ ਕਿਡਨੀ ਅਤੇ ਲੀਵਰ ਸਰੀਰ ਦੇ ਅੰਦਰ ਹੀ ਸਨ। ਜਦੋਂ ਮੰਤਰੀ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਮੰਤਰੀ ਨੇ ਗੱਲ ਨੂੰ ਗੋਲ ਕਰਦਿਆਂ ਅਪਣੇ ਰਾਜਨੀਤਕ ਵਿਰੋਧੀਆਂ 'ਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿਤਾ।

ratan lal nathratan lal nathਆਲਮ ਇਹ ਹੈ ਕਿ ਇਸ ਅਫ਼ਵਾਹ ਵਿਚ ਜਿਨ੍ਹਾਂ ਚਾਰ ਲੋਕਾਂ ਦੀ ਜਾਨ ਗਈ, ਉਨ੍ਹਾਂ ਵਿਚ ਇਕ ਕਲਾਕਾਰ ਸੁਕਾਂਤ ਚਕਰਵਰਤੀ ਹੈ ਜੋ ਇਸ ਵੀਡੀਓ ਵਿਚ ਕੁੱਟ ਖਾਂਦਾ ਹੋÎਇਆ ਦਿਖਾਈ ਦੇ ਰਿਹਾ ਹੈ। ਉਹ ਸਰਕਾਰ ਦੇ ਕਹਿਣ 'ਤੇ ਫੇਕ ਨਿਊਜ਼ ਦੇ ਵਿਰੁਧ ਜਾਗਰੂਕਤਾ ਫੈਲਾ ਰਿਹਾ ਸੀ। ਇਸ ਮਾਮਲੇ ਵਿਚ 20 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਸਰਕਾਰ ਭਲੇ ਹੀ ਫੇਕ ਨਿਊਜ਼ ਨਾਲ ਲੜਨ ਦੀ ਗੱਲ ਕਰ ਰਹੀ ਹੋਵੇ ਪਰ ਪਹਿਲਾਂ ਉਸ ਨੂੰ ਅਪਣੇ ਮੰਤਰੀਆਂ 'ਤੇ ਲਗਾਮ ਕਸਣੀ ਹੋਵੇਗੀ ਜੋ ਗ਼ੈਰ ਜ਼ਿੰਮੇਵਾਰਾਨਾ ਬਿਆਨ ਦੇਣ ਤੋਂ ਰੱਤੀ ਭਰ ਵੀ ਗੁਰੇਜ਼ ਨਹੀਂ ਕਰਦੇ।

ਫੇਕ ਨਿਊਜੁ ਦੀ ਬਿਮਾਰੀ ਜਾਨਲੇਵਾ ਸਾਬਤ ਹੁੰਦੀ ਜਾ ਰਹੀ ਹੈ। ਵੱਖ-ਵੱਖ ਤਰ੍ਹਾਂ ਦੇ ਫੇਕ ਵੀਡੀਓ ਨਫ਼ਰਤ ਫੈਲਾਉਣ ਲਈ ਭੇਜੇ ਜਾ ਰਹੇ ਹਨ ਅਤੇ ਬਹੁਤ ਸਾਰੇ ਲੋਕ ਇਨ੍ਹਾਂ ਵੀਡੀਓ ਨੂੰ ਸੱਚ ਮੰਨ ਕੇ ਇਨ੍ਹਾਂ ਨੂੰ ਅੱਗੇ ਤੋਂ ਅੱਗੇ ਫਾਰਵਰਡ ਕਰੀ ਜਾਂਦੇ ਹਨ, ਜਿਸ ਦਾ ਨਤੀਜਾ ਭਿਆਨਕ ਨਿਕਲਦਾ ਹੈ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement