
ਤ੍ਰਿਪੁਰਾ ਵਿਚ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਸਲਾਹ 'ਤੇ ਰਾਜ ਵਿਚ ਭਾਜਪਾ-ਆਈਪੀਐਫਟੀ ਸਰਕਾਰ ਦੇ 100 ਦਿਨ
ਅਗਰਤਲਾ : ਤ੍ਰਿਪੁਰਾ ਵਿਚ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਸਲਾਹ 'ਤੇ ਰਾਜ ਵਿਚ ਭਾਜਪਾ-ਆਈਪੀਐਫਟੀ ਸਰਕਾਰ ਦੇ 100 ਦਿਨ ਪੂਰੇ ਹੋਣ ਦੇ ਮੌਕੇ 'ਤੇ 18 ਜੂਨ ਤੋਂ ਪ੍ਰਸਤਾਵਿਤ ਸਮਾਗਮ ਨੂੰ ਮੁਲਤਵੀ ਕਰ ਦਿਤਾ ਹੈ। ਇਸ ਸਮਾਗਮ ਵਿਚ ਪਾਰਟੀ ਪ੍ਰਧਾਨ ਅਮਿਤ ਸ਼ਾਹ ਅਤੇ ਹੋਰ ਸੀਨੀਅਰ ਨੇਤਾ ਸ਼ਾਮਲ ਹੋਣ ਵਾਲੇ ਸਨ। ਦਸ ਦਈਏ ਕਿ ਇਸ ਮੌਕੇ 'ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਰਾਜ ਸਰਕਾਰ ਦੇ ਸੌ ਦਿਨਾਂ ਦਾ ਰਿਪੋਰਟ ਕਾਰਡ ਜਾਰੀ ਕਰਨ ਵਾਲੇ ਸਨ।
amit shahਤ੍ਰਿਪੁਰਾ ਦੇ ਮੁੱਖ ਮੰਤਰੀ ਅਤੇ ਸੂਬਾ ਪਾਰਟੀ ਪ੍ਰਧਾਨ ਬਿਪਲਬ ਦੇਬ ਨੇ ਸ਼ੁਕਰਵਾਰ ਨੂੰ ਦਸਿਆ ਕਿ ਉਨ੍ਹਾਂ ਨੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਾਨਾਥ ਸਿੰਘ ਅਤੇ ਪਾਰਟੀ ਜਨਰਲ ਸਕੱਤਰ ਰਾਮ ਮਾਧਵ ਨਾਲ ਫ਼ੋਨ 'ਤੇ ਗੱਲ ਕੀਤੀ ਸੀ ਅਤੇ ਰਾਜ ਵਿਚ ਹੜ੍ਹ ਨਾਲ ਖ਼ਰਾਬ ਹੋਈ ਸਤਿੀ ਸਬੰਧੀ ਜਾਣੂ ਕਰਵਾਇਆ ਸੀ। ਉਨ੍ਹਾਂ ਦਸਿਆ ਕਿ ਇਸ ਤੋਂ ਬਾਅਦ ਸ਼ਾਹ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਹੜ੍ਹ ਦੀ ਸਥਿਤੀ 'ਤੇ ਨਜ਼ਰ ਬਣਾਏ ਰੱਖਣ ਲਈ ਆਖਿਆ।
amit shah and biplab debਸ਼ਾਹ ਨੇ ਕਿਹਾ ਕਿ ਦੁੱਖ ਦੀ ਇਸ ਘੜੀ ਵਿਚ ਨਾ ਸਿਰਫ਼ ਕੇਂਦਰ ਸਰਕਾਰ ਬਲਕਿ ਭਾਜਪਾ ਵੀ ਰਾਜ ਦੇ ਲੋਕਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਨੇ ਮੰਤਰੀਆਂ, ਵਿਧਾਇਕਾਂ ਅਤੇ ਪਾਰਟੀ ਨੇਤਾਵਾਂ ਨੂੰ ਰਾਹਤ ਅਤੇ ਬਚਾਅ ਅਭਿਆਨ ਵਿਚ ਜ਼ਮੀਨੀ ਪੱਧਰ 'ਤੇ ਜੁੜਨ ਦੀ ਸਲਾਹ ਦਿਤੀ। ਦੇਬ ਨੇ ਕਿਹਾ ਕਿ ਅਮਿਤ ਸ਼ਾਹ ਨੇ ਜ਼ੋਰ ਦੇ ਕੇ ਆਖਿਆ ਕਿ ਉਹ ਰਾਜ ਦੀ ਸਥਿਤੀ ਆਮ ਹੋਣ ਤੋਂ ਬਾਅਦ ਹੀ ਸਰਕਾਰ ਦੇ 100 ਦਿਨ ਪੂਰਾ ਹੋਣ ਦੇ ਮੌਕੇ 'ਤੇ ਕਰਵਾਏ ਜਾਣ ਵਾਲੇ ਸਮਾਗਮ ਵਿਚ ਸ਼ਾਮਲ ਹੋਣਗੇ।
biplab deb cmਪਾਰਟੀ ਰਾਜ ਦੇ ਲੋਕਾਂ ਲਈ ਕੰਮ ਕਰ ਰਹੀ ਹੈ ਪਰ ਅਜਿਹੇ ਸਮੇਂ ਵਿਚ ਉਤਸਵ ਦਾ ਆਯੋਜਨ ਕਰਨਾ ਸਹੀ ਨਹੀਂ ਹੈ। ਇਸ ਲਈ ਅਸੀਂ ਕੁੱਝ ਸਮੇਂ ਦੇ ਲਈ ਪਾਰਟੀ ਵਲੋਂ ਰਾਜ ਸਰਕਾਰ ਦੇ 100 ਦਿਨ ਪੂਰਾ ਹੋਣ ਦੇ ਮੌਕੇ 'ਤੇ ਕਰਵਾਏ ਜਾਣ ਵਾਲੇ ਸਾਰੇ ਪ੍ਰੋਗਰਾਮਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਦਸ ਦਈਏ ਕਿ ਦੱਖਣੀ ਪੱਛਮੀ ਮਾਨਸੂਨ ਉੱਤਰ-ਪੂਰਬ ਦੇ ਜ਼ਿਆਦਾਤਰ ਇਲਾਕਿਆਂ ਤਕ ਪਹੁੰਚ ਗਈ ਹੈ। ਭਾਰੀ ਮੀਂਹ ਕਾਰਨ ਮਿਜ਼ੋਰਮ ਦੇ ਕਈ ਇਲਾਕੇ ਡੁੱਬ ਗਏ ਹਨ, ਜਿਸ ਦੌਰਾਨ ਤ੍ਰਿਪੁਰਾ 'ਚ ਘੱਟ ਤੋਂ ਘੱਟ 4 ਲੋਕਾਂ ਦੀ ਮੌਤ ਹੋ ਗਈ ਹੈ।
tripura floodਭਾਰੀ ਮੀਂਹ ਕਾਰਨ ਕਈ ਪਿੰਡਾਂ 'ਚ ਹੜ੍ਹ ਦਾ ਪਾਣੀ ਦਾਖਲ ਹੋ ਗਿਆ ਹੈ, ਜਿਸ ਕਾਰਨ ਘਰ ਅਤੇ ਝੋਨੇ ਦੇ ਖੇਤ ਪਾਣੀ 'ਚ ਡੁੱਬ ਗਏ ਹਨ। ਜ਼ਿਆਦਾਤਰ ਨਦੀਆਂ ਦਾ ਬਹਾਵ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਅਤੇ ਤ੍ਰਿਪੁਰਾ 'ਚ ਭੂਮੀ ਖਿਸਕਣ ਕਾਰਨ ਆਵਾਜਾਈ 'ਤੇ ਵੀ ਬੁਰਾ ਪ੍ਰਭਾਵ ਪਿਆ ਹੈ।ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲ ਕੁਮਾਰ ਦੇਵ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਉੱਤਰੀ ਹਿੱਸੇ ਦਾ ਹਵਾਈ ਸਰਵੇਖਣ ਕੀਤਾ।
tripura floodਉਨ੍ਹਾਂ ਨੇ ਹੇਠਲੇ ਇਲਾਕੇ ਦੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਜਾਂ ਰਾਹਤ ਕੈਂਪਾਂ 'ਚ ਚਲੇ ਜਾਣ ਦੀ ਅਪੀਲ ਕੀਤੀ ਹੈ। ਤ੍ਰਿਪੁਰਾ ਦੇ ਆਫਤ ਪ੍ਰਬੰਧਨ ਨੇ ਦੱਸਿਆ ਕਿ ਹੜਾਂ ਦੇ ਪਾਣੀ, ਦਰੱਖਤ ਡਿੱਗਣ ਅਤੇ ਮੱਛੀਆਂ ਫੜਨ ਦੌਰਾਨ 4 ਲੋਕਾਂ ਮਾਰੇ ਗਏ ਹਨ। ਬੁੱਧਵਾਰ ਦੁਪਹਿਰ ਤਕ 6500 ਪਰਿਵਾਰਾਂ ਦੇ 1500 ਲੋਕ 200 ਰਾਹਤ ਕੈਂਪਾਂ 'ਚ ਸ਼ਰਣ ਲੈਣ ਲਈ ਪਹੁੰਚ ਚੁਕੇ ਸਨ। ਹਵਾਈ ਫ਼ੌਜ ਵਲੋਂ ਇਕ ਹੈਲੀਕਾਪਟਰ ਤਿਆਰ ਰੱਖਿਆ ਗਿਆ ਹੈ ਅਤੇ ਮੁਸੀਬਤ 'ਚ ਫਸੇ ਹੋਏ ਲੋਕਾਂ ਨੂੰ ਕੱਢਣ ਲਈ 2 ਹੋਰ ਹੈਲੀਕਾਪਟਰ ਮੁਹੱਈਆ ਕਰਾਉਣ ਦੀ ਅਪੀਲ ਕੀਤੀ ਗਈ ਹੈ।