
ਸਥਾਨਕ ਯਰਵਦਾ ਕੇਂਦਰੀ ਜੇਲ੍ਹ ਦੇ ਬਾਹਰ ਸ਼ੁਕਰਵਾਰ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਜੇਲ੍ਹ ਨੂੰ ਗੋਲੀ ਮਾਰ ਦਿਤੀ। ਇਸ ਘਟਨਾ ਵਿਚ ਜੇਲ੍ਹਰ ਵਾਲ-ਵਾਲ ਬਚ....
ਪੂਨੇ : ਸਥਾਨਕ ਯਰਵਦਾ ਕੇਂਦਰੀ ਜੇਲ੍ਹ ਦੇ ਬਾਹਰ ਸ਼ੁਕਰਵਾਰ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਜੇਲ੍ਹ ਨੂੰ ਗੋਲੀ ਮਾਰ ਦਿਤੀ। ਇਸ ਘਟਨਾ ਵਿਚ ਜੇਲ੍ਹਰ ਵਾਲ-ਵਾਲ ਬਚ ਗਏ। ਅਣਪਛਾਤੇ ਹਮਲਾਵਰਾਂ ਦੇ ਵਿਰੁਧ ਪੁਲਿਸ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਜੇਲ੍ਹਰ ਮੋਹਨ ਪਾਟਿਲ (40) ਨੂੰ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਨਿਸ਼ਾਨਾ ਚੂਕ ਜਾਣ ਦੀ ਵਜ੍ਹਾ ਨਾਲ ਉਨ੍ਹਾਂ ਦੀ ਜਾਨ ਬਚ ਗਈ। ਇਹ ਘਟਨਾ ਉਸ ਸਮੇਂ ਹੋਈ ਜਦੋਂ ਪਾਟਿਲ ਜੇਲ੍ਹ ਕੰਪਲੈਕਸ ਵਿਚ ਦਾਖ਼ਲ ਹੋ ਰਹੇ ਸਨ।
Pune Police
ਪੁਲਿਸ ਨੇ ਦਸਿਆ ਕਿ ਅਸੀਂ ਘਟਨਾ ਸਥਾਨ ਤੋਂ ਖਾਲੀ ਕਾਰਤੂਸ ਬਰਾਮਦ ਕਰ ਲਿਆ ਹੈ। ਉਨ੍ਹਾਂ ਦਸਿਆ ਕਿ ਦੋਹਾਂ ਦੇ ਵਿਰੁਧ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਹਮਲਾਵਰਾਂ ਦੀ ਪਹਿਚਾਣ ਕਰਨ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਹਾਂ। ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਮਹਾਰਾਸ਼ਟਰ ਦੀ ਯਰਵਦਾ ਸੈਂਟਰਲ ਜੇਲ੍ਹ ਵਿਚ ਚਾਰ ਕੈਦੀਆਂ ਨੇ ਜੇਲ੍ਹਰ ਅਤੇ ਗਾਰਡ 'ਤੇ ਹਮਲਾ ਕਰ ਦਿਤਾ ਸੀ। ਇਹ ਘਟਨਾ ਉਸ ਸਮੇਂ ਹੋਈ ਸੀ ਜਦੋਂ ਜੇਲ੍ਹਰ ਵਲੋਂ ਬੈਰਕਾਂ ਦੀ ਅਚਨਚੇਤ ਜਾਂਚ ਕੀਤੀ ਜਾ ਰਹੀ ਸੀ।
Police
ਉਸ ਸਮੇਂ ਜੇਲ੍ਹਰ ਇਕ ਗਾਰਡ ਦੇ ਨਾਲ ਹਰ ਰੋਜ਼ ਦੀ ਤਰ੍ਹਾਂ ਕੈਦੀਆਂ ਦੀ ਬੈਰਕ ਦੀ ਜਾਂਚ ਕਰ ਰਹੇ ਸਨ ਪਰ ਜਦੋਂ ਉਨ੍ਹਾਂ ਨੇ ਕੈਦੀਆਂ ਦੇ ਬਿਸਤਰੇ ਦੀ ਜਾਂਚ ਕਰਨੀ ਸ਼ੁਰੂ ਕੀਤੀ ਸੀ ਤਾਂ ਸੁੱਤੇ ਪਏ ਕੈਦੀ ਨੇ ਤੇਜ਼ੀ ਨਾਲ ਰਜਾਈ ਨੂੰ ਝਾੜਨਾ ਸ਼ੁਰੂ ਕਰ ਦਿਤਾ ਸੀ। ਜੇਲ੍ਹ ਅਧਿਕਾਰੀ ਨੇ ਕਿਹਾ ਕਿ ਉਹ ਹੌਲੀ ਹੌਲੀ ਕੰਮ ਕਰੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਧੂੜ ਉਡ ਰਹੀ ਹੈ, ਇੰਨਾ ਕਹਿਣ 'ਤੇ ਕੈਦੀ ਨਾਰਾਜ਼ ਹੋ ਗਿਆ।
Police
ਇਸ ਤੋਂ ਬਾਅਦ ਉਸ ਨੇ ਅਪਣੇ ਹੋਰ ਸਾਥੀਆਂ ਨਾਲ ਮਿਲ ਕੇ ਗਾਰਡ 'ਤੇ ਹਮਲਾ ਕਰ ਦਿਤਾ ਸੀ। ਜਦੋਂ ਜੇਲ੍ਹਰ ਨੂੰ ਇਸ ਗੱਲ ਦਾ ਪਤਾ ਚਲਿਆ ਤਾਂ ਉਹ ਤੁਰਤ ਮੌਕੇ 'ਤੇ ਪਹੁੰਚੇ ਸਨ ਪਰ ਕੈਦੀਆਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿਤਾ ਸੀ। ਉਸ ਸਮੇਂ ਪੁਲਿਸ ਨੇ ਦੋਸ਼ੀ ਕੈਦੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਸੀ। ਇਸ ਵਾਰ ਜੋ ਹਮਲਾ ਕੀਤਾ ਗਿਆ ਹੈ, ਉਹ ਜੇਲ੍ਹ ਤੋਂ ਬਾਹਰ ਕੀਤਾ ਗਿਆ ਹੈ। ਪੁਲਿਸ ਵਲੋਂ ਫਿਲਹਾਲ ਹਮਲਾਵਰਾਂ ਨੂੰ ਫੜਨ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।