
ਸੂਬੇ ਦੀਆਂ ਜੇਲ੍ਹਾਂ ਵਿਚ ਆਏ ਦਿਨ ਕੋਈ ਨਾ ਕੋਈ ਹਾਦਸੇ ਵਾਪਰਦੇ ਰੇਹਦੇ ਹਨ। ਪਿਛਲੀ ਦਿਨੀਂ ਲੁਧਿਆਣਾ ਸੈਂਟਰਲ ਜੇਲ੍ਹ........
ਲੁਧਿਆਣਾ : ਸੂਬੇ ਦੀਆਂ ਜੇਲ੍ਹਾਂ ਵਿਚ ਆਏ ਦਿਨ ਕੋਈ ਨਾ ਕੋਈ ਹਾਦਸੇ ਵਾਪਰਦੇ ਰੇਹਦੇ ਹਨ। ਪਿਛਲੀ ਦਿਨੀਂ ਲੁਧਿਆਣਾ ਸੈਂਟਰਲ ਜੇਲ੍ਹ ਵਿਚੋਂ ਬੇਅਦਬੀ ਕਾਂਢ ਦੇ ਦੋਸ਼ੀ ਜਗਜੀਤ ਸਿੰਘ ਨੂੰ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕੀਤਾ ਗਿਆ। ਉਥੇ ਹੀ ਕੁਝ ਸਮਾਂ ਪਹਿਲਾਂ ਜੇਲ੍ਹ ਵਿਚਂੋ ਦੋ ਕੈਦੀ ਭੱਜਣ ਵਿਚੋਂ ਸਫ਼ਲ ਰਹੇ ਜਿਨ੍ਹਾਂ ਦਾ ਹਾਲੇ ਤਕ ਵੀ ਕੁਝ ਨਹੀਂ ਪਤਾ ਲੱਗਾ। ਜ਼ਿਕਯੋਗ ਹੈ ਕਿ ਲੁਧਿਆਣਾ ਜੇਲ੍ਹ 94 ਏਕੜ ਵਿਚ ਫੈਲੀ ਹੋਈ ਹੈ। ਜੇਲ੍ਹ ਵਿਚ ਇਸ ਸਮੇਂ 3100 ਦੇ ਲਗਭਗ ਕੈਦੀ ਬੰਦ ਹਨ। ਜਿਨ੍ਹਾਂ ਵਿਚੋਭ 35 ਦੇ ਕਰੀਬ ਖ਼ਤਰਨਾਕ ਗੈਂਗਸਟਰ ਹਨ।
ਇਸ ਤੋਂ ਇਲਾਵਾ ਜੇਲ੍ਹ ਵਿਚ ਗੁਰਦਵਾਰੇ, ਮੰਦਰ, ਤੇ ਮਸਜਿਦ ਵੀ ਹੈ। ਜੇਲ੍ਹ ਵਿਚ ਹਸਪਤਾਲ ਤੇ ਨਸ਼ਾ ਛੁਡਾਉ ਕੇਂਦਰ ਸਮੇਤ ਛੇ ਬਲਾਕ ਹੋਰ ਹਨ। ਜਿਸ ਵਿਚ ਬੀ ਬਲਾਕ ਵਿਚ ਖ਼ਤਰਨਾਕ ਗੈਂਗਸਟਰ ਤੇ ਸੈਲ ਬਲਾਕ ਵਿਚ ਲੜਾਈ ਝਗੜੇ ਵਾਲੇ ਕੈਦੀ ਬੰਦ ਹਨ। ਇਨ੍ਹਾਂ ਕੈਦੀਆਂ ਤੇ ਬਲਾਕਾ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸਿਰਫ 180 ਮੁਲਾਜ਼ਮਾਂ ਦੇ ਜ਼ੁੰਮੇ ਹਨ। ਇਨ੍ਹਾਂ ਵਿਚੋਂ ਵੀ ਸਿਰਫ਼ 80 ਮੁਲਾਜਮ ਹੀ ਪੰਜਾਬ ਪ੍ਰੀਜਨ (ਜੇਲ ਵਿਭਾਗ) ਦੇ ਹਨ। ਬਾਕੀ 50 ਮੁਲਾਜ਼ਮ ਹੋਮ ਗਾਰਡ ਤੇ 50 ਮੁਲਾਜ਼ਮ ਪੈਸਕੋ (ਪੰਜਾਬ ਐਕਸ ਸਰਵਿਸਮੈਨ ਕਾਰਪੋਰੈਸ਼ਨ) ਦੇ ਹਨ।
ਜੋ ਕਿ ਵੱਖ ਵੱਖ ਸ਼ਿਫ਼ਟਾਂ ਵਿਚ ਕੰਮ ਕਰਦੇ ਹਨ ਤੇ ਜੇਲ੍ਹ ਵਿਚ ਬੰਦ ਇਨ੍ਹਾਂ ਕੈਦੀਆਂ ਨੂੰ ਸਾਂਭਨਾ ਬਹੁਤ ਹੀ ਚੁਨੌਤੀਪੂਰਨ ਕੰਮ ਹੈ। ਜੇਲ੍ਹ ਵਿਚ ਮੁਲਾਜ਼ਮਾਂ ਦੀ ਕਮੀ ਹੋਣ ਕਰਕੇ ਇਹ ਗੈਂਗਸਟਰ ਅਪਣਾ ਦਬਦਬਾ ਬਣਾ ਲਈ ਅਕਸਰ ਹੀ ਜੇਲ੍ਹ ਅੰਦਰ ਲੜਾਈ ਝਗੜਾ ਕਰਦੇ ਰਹਿੰਦੇ ਹਨ ਤੇ ਜੇਲ੍ਹਾਂ ਵਿਚੋਂ ਅਸਾਨੀ ਨਾਲ ਹੀ ਅਪਣਾ ਗਰੁਪ ਚਲਾਉਂਦੇ ਹਨ। ਚਾਹੇ ਸਰਕਾਰ ਵਲੋਂ ਜੇਲ੍ਹ ਵਿਚ ਵੱਧ ਰੇਹੀ ਅਪਰਾਧਕ ਗਤੀਵਿਧੀਆਂ ਤੋਂ ਚਿੰਤਕ ਹੋ ਕੇ ਸੂਬੇ ਦੀਆਂ ਜੇਲ੍ਹਾਂ ਵਿਚ ਸੀ.ਆਈ.ਐਸ.ਐਫ਼. ਦੀ ਤੈਨਾਤੀ ਕੀਤੀ ਜਾ ਰਹੇ ਹੈ
ਪਰ ਇਸ ਵਿਚੋਂ ਕੇਵਲ 30 ਦੇ ਕਰੀਬ ਜਵਾਨ ਹੀ ਲੁਧਿਆਣਾ ਜੇਲ੍ਹ ਨੂੰ ਦਿਤੇ ਜਾ ਰਹੇ ਹਨ। ਪਰ ਫਿਰ ਵੀ ਇਹ ਇਹ ਗਿਣਤੀ ਜੇਲ੍ਹ ਵਿਚ ਬੰਦ ਕੈਦੀਆਂ ਦੇ ਹਿਸਾਬ ਨਾਲ ਘੱਟ ਹੈ। ਇਸ ਸਬੰਧੀ ਜੇਲ ਸੂਪਰਡੈਂਟ ਸ਼ਮਸੇਰ ਸਿੰਘ ਬੋਪਰਾਏ ਨੇ ਦਸਿਆ ਕਿ ਇਸ ਸਮੇਂ ਜੇਲ ਵਿਚ 300 ਦੇ ਕਰੀਬ ਮਲਾਜ਼ਮਾਂ ਦੀ ਲੋੜ ਹੈ। ਜਿਸ ਸਬੰਧੀ ਉਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ।