
ਬ੍ਰਿਟੇਨ ਵਿਚ ਜਿੱਥੇ ਭਾਰਤੀਆਂ ਵਲੋਂ ਤਰੱਕੀ ਦੀਆਂ ਉਚ ਬੁਲੰਦੀਆਂ ਹਾਸਲ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਕੁੱਝ ਅਜਿਹੇ ਮਾਮਲੇ ਵੀ ਹਨ, ਜਿਨ੍ਹਾਂ ਵਿਚ...
ਲੰਡਨ : ਬ੍ਰਿਟੇਨ ਵਿਚ ਜਿੱਥੇ ਭਾਰਤੀਆਂ ਵਲੋਂ ਤਰੱਕੀ ਦੀਆਂ ਉਚ ਬੁਲੰਦੀਆਂ ਹਾਸਲ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਕੁੱਝ ਅਜਿਹੇ ਮਾਮਲੇ ਵੀ ਹਨ, ਜਿਨ੍ਹਾਂ ਵਿਚ ਭਾਰਤੀ ਖ਼ਾਸ ਕਰਕੇ ਪੰਜਾਬੀਆਂ ਨੇ ਦੇਸ਼ ਦਾ ਨਾਮ ਬਦਨਾਮ ਕੀਤਾ ਹੈ। ਬ੍ਰਿਟੇਨ ਵਿਚ ਇਕ ਭਾਰਤੀ ਨੂੰ ਆਪਣੇ ਸਾਲੇ ਦੀ ਹੱਤਿਆ ਕਰਨ ਦੋਸ਼ ਵਿਚ ਅਦਾਲਤ ਨੇ ਘੱਟੋ-ਘੱਟ 5 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
murderਵੁਲਵਰਹੈਂਪਟਨ ਕਰਾਊਨ ਕੋਰਟ ਵਿਚ ਸੁਣਵਾਈ ਦੌਰਾਨ ਦਸਿਆ ਗਿਆ ਕਿ ਸੁਖਵਿੰਦਰ ਸਿੰਘ (41) ਮਾਨਸਿਕ ਬਿਮਾਰੀ ਦਾ ਸ਼ਿਕਾਰ ਹੈ ਅਤੇ ਇਸੇ ਬਿਮਾਰੀ ਦੇ ਦਬਾਅ ਕਾਰਨ ਸੁਖਵਿੰਦਰ ਨੇ ਪਿਛਲੇ ਸਾਲ ਅਗਸਤ ਵਿਚ ਪਤਨੀ ਨਾਲ ਪ੍ਰੇਮ ਸਬੰਧ ਦੇ ਸ਼ੱਕ ਵਿਚ ਆਪਣੇ ਸਾਲੇ ਹਰੀਸ਼ ਕੁਮਾਰ (39) ਦਾ ਕਤਲ ਕਰ ਦਿਤਾ ਸੀ। ਹੱਤਿਆ ਤੋਂ ਬਾਅਦ ਮ੍ਰਿਤਕ ਦੇਹ ਲੈ ਕੇ ਉਹ ਪੱਛਮੀ ਮਿਲਲੈਂਡਸ ਵਿਚ ਸਥਿਤ ਵੈਸਟ ਬਰੋਮਵਿਚ ਥਾਣੇ ਗਿਆ ਸੀ, ਜਿੱਥੇ ਉਸ ਨੇ ਆਤਮ-ਸਮਰਪਣ ਕੀਤਾ ਸੀ।
sukhwinder singhਵੁਲਵਰਹੈਂਪਟਨ ਕਰਾਊਨ ਕੋਰਟ ਵਿਚ ਸੁਣਵਾਈ ਦੌਰਾਨ ਸੁਖਵਿੰਦਰ ਸਿੰਘ ਨੇ ਵਾਰਦਾਤ ਦੀ ਸਾਰੀ ਕਹਾਣੀ ਬਿਆਨ ਕਰਦਿਆਂ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਉਸ ਨੂੰ ਸ਼ੁੱਕਰਵਾਰ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਸ਼ੁਰੂ ਹੋਣ ਤੋਂ ਪਹਿਲਾਂ ਉਸ ਦੀ ਮੈਡੀਕਲ ਜਾਂਚ ਕਰਾਈ ਜਾਏਗੀ। ਸੁਖਵਿੰਦਰ ਸਿੰਘ ਨੂੰ ਸਜ਼ਾ ਪੂਰੀ ਹੋਣ ਤੋਂ ਭਾਰਤ ਡਿਪੋਰਟ ਕੀਤਾ ਜਾਵੇਗਾ। ਅਦਾਲਤ ਵਿਚ ਇਹ ਵੀ ਦਸਿਆ ਗਿਆ ਸੁਖਵਿੰਦਰ ਸਿੰਘ ਪੰਜਾਬ ਵਿਚ ਵੀ ਇਕ ਕਤਲ ਕੇਸ 'ਚ 7 ਸਾਲ ਜੇਲ੍ਹ ਕੱਟ ਚੁੱਕਾ ਹੈ।
jailਇਕੱਲੇ ਬ੍ਰਿਟੇਨ ਵਿਚ ਹੀ ਨਹੀਂ, ਹੋਰਨਾਂ ਮੁਲਕਾਂ ਵਿਚ ਵੀ ਪੰਜਾਬੀਆਂ ਵਲੋਂ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਆ ਰਹੀਆਂ ਹਨ। ਬੀਤੇ ਦਿਨੀਂ ਕੈਨੇਡਾ ਵਿਚ ਪੰਜਾਬੀ ਵਿਦਿਆਰਥੀਆਂ ਦੀ ਹਿੰਸਕ ਲੜਾਈ ਕਾਫ਼ੀ ਚਰਚਾ ਵਿਚ ਰਹੀ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਉਥੋਂ ਦੇ ਰਹਿਣ ਵਾਲੇ ਪੰਜਾਬੀ ਲੋਕ ਹੀ ਪੰਜਾਬੀਆਂ ਤੋਂ ਨਫ਼ਰਤ ਕਰਨ ਲੱਗੇ ਹਨ।
crime in ukਹਾਲਾਤ ਇਹ ਬਣ ਗਏ ਹਨ ਕਿ ਕੈਨੇਡੀਅਨਾਂ ਨੇ ਪੰਜਾਬੀ ਵਿਦਿਆਰਥੀਆਂ ਨੂੰ ਕਮਰੇ ਤਕ ਕਿਰਾਏ 'ਤੇ ਦੇਣ ਤੋਂ ਕਿਨਾਰਾ ਕਰ ਲਿਆ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਦੇਸ਼ ਦਾ ਨਾਮ ਬਦਨਾਮ ਕਰਦੀਆਂ ਹਨ। ਵਿਦੇਸ਼ਾਂ ਵਿਚ ਗਏ ਪੰਜਾਬੀਆਂ ਨੂੰ ਉਥੇ ਕੰਮ ਜਾਂ ਪੜ੍ਹਾਈ ਕਰਨੀ ਚਾਹੀਦੀ ਹੈ ਨਾ ਿਕਿ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ।