ਜੇਲ੍ਹ ਵਿਚੋਂ ਕੈਦੀ ਹੈਲੀਕਾਪਟਰ ਉਡਾ ਕੇ ਹੋਇਆ ਫ਼ਰਾਰ, ਪੁਲਿਸ ਵਾਲੇ ਹੈਰਾਨ
Published : Jul 2, 2018, 4:28 pm IST
Updated : Jul 2, 2018, 4:28 pm IST
SHARE ARTICLE
Prisoner escaped from jail by flying Helicopter
Prisoner escaped from jail by flying Helicopter

ਫ਼ਰਾਂਸ ਵਿਚ ਇੱਕ ਮੋਸਟ ਵਾਂਟੇਡ ਅਪਰਾਧੀ ਹਾਲੀਵੁਡ ਫਿਲਮਾਂ ਦੀ ਤਰ੍ਹਾਂ ਜੇਲ੍ਹ ਵਿਚੋਂ ਹੈਲੀਕਾਪਟਰ ਵਿਚ ਸਵਾਰ ਹੋਕੇ ਫਰਾਰ ਹੋ ਗਿਆ

ਪੈਰਿਸ, ਫ਼ਰਾਂਸ ਵਿਚ ਇੱਕ ਮੋਸਟ ਵਾਂਟੇਡ ਅਪਰਾਧੀ ਹਾਲੀਵੁਡ ਫਿਲਮਾਂ ਦੀ ਤਰ੍ਹਾਂ ਜੇਲ੍ਹ ਵਿਚੋਂ ਹੈਲੀਕਾਪਟਰ ਵਿਚ ਸਵਾਰ ਹੋਕੇ ਫਰਾਰ ਹੋ ਗਿਆ। ਦਰਅਸਲ, 46 ਸਾਲ ਦਾ ਇਹ ਮੁਜ਼ਰਮ ਰੇਡੋਇਨ ਫੇਡ ਪੇਰੀਸ ਦੇ ਦੱਖਣ ਪੂਰਬ ਵਿਚ ਸਥਿਤ ਰਿਊ ਜੇਲ੍ਹ ਵਿਚ ਬੰਦ ਸੀ। ਦੱਸ ਦਈਏ ਕਿ ਬੀਤੀ ਸਵੇਰ ਉਹ ਕੁੱਝ ਹਥਿਆਰਬੰਦ ਲੋਕਾਂ ਦੀ ਮਦਦ ਨਾਲ ਜੇਲ੍ਹ ਵਿਚੋਂ ਭੱਜਣ 'ਚ ਕਾਮਯਾਬ ਹੋ ਗਿਆ। ਪੁਲਿਸ ਹੁਣ ਤੱਕ ਇਹ ਪਤਾ ਨਹੀਂ ਲਗਾ ਸਕੀ ਹੈ ਕਿ ਉਸ ਵੱਲੋਂ ਇਹ ਮਜ਼ਬੂਤ ਜੇਲ੍ਹ ਕਿਵੇਂ ਤੋੜੀ ਗਈ ਤੇ ਉਸ ਦੀ ਮਦਦ ਕਰਨ ਵਾਲੇ ਵਿਅਕਤੀ ਕੌਣ ਸਨ? ਦੱਸ ਦਈਏ ਕਿ ਰੇਡੋਇਨ ਕੋਈ ਆਮ ਅਪਰਾਧੀ ਨਹੀਂ ਹੈ।

Prisoner escaped from jail by flying HelicopterPrisoner escaped from jail by flying Helicopterਰੇਡੀਓਨ ਨੂੰ 2010 ਵਿਚ ਚੋਰੀ ਅਤੇ ਇੱਕ ਮਹਿਲਾ ਪੁਲਸਕਰਮੀ ਦੀ ਹੱਤਿਆ ਦੇ ਮਾਮਲੇ ਵਿਚ 25 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਦੱਸਣਯੋਗ ਹੈ ਕਿ ਰੇਡੋਇਨ ਫੇਡ ਪਹਿਲਾਂ ਵੀ ਜੇਲ੍ਹ ਤੋੜ ਕੇ ਭੱਜ ਚੁੱਕਿਆ ਹੈ ਅਤੇ ਇਹ ਉਸ ਲਈ ਕੋਈ ਪਹਿਲਾ ਮਾਮਲਾ ਨਹੀਂ ਹੈ। ਅਫਸਰਾਂ ਨੇ ਦੱਸਿਆ ਕਿ ਰੇਡੋਇਨ 5 ਸਾਲ ਪਹਿਲਾਂ ਪੂਰਬੀ ਫ਼ਰਾਂਸ ਵਿਚ ਇੱਕ ਜੇਲ੍ਹ ਵਿੱਚ ਬੰਦ ਸੀ। ਉਦੋਂ ਉਸਨੇ ਜੇਲ੍ਹ ਵਿਚ ਡਾਇਨਾਮਾਇਟ ਬਲਾਸਟ ਕਰ ਕੇ 6 ਪੁਲਸਕਰਮੀਆਂ ਨੂੰ ਬੰਧਕ ਬਣਾ ਲਿਆ ਸੀ। ਜਿਸ ਤੋਂ ਬਾਅਦ ਉਹ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਸੀ।

Prisoner escaped from jail by flying HelicopterPrisoner escaped from jail by flying Helicopterਰੇਡੀਓਨ ਇਕ ਬਹੁਤ ਸ਼ਾਤਰ 'ਤੇ ਖ਼ਤਰਨਾਕ ਮੁਜ਼ਰਮ ਹੈ ਹਾਲਾਂਕਿ, ਪੁਲਿਸ ਨੇ 6 ਹਫਤੇ ਤੱਕ ਉਸ ਦੀ ਭਾਲ ਕੀਤੀ ਅਤੇ ਇੱਕ ਲੰਬੀ ਜੱਦੋ ਜਹਿਦ ਤੋਂ ਬਾਅਦ ਉਸਨੂੰ ਲੱਭਣ ਵਿਚ ਕਾਮਯਾਬ ਹੋ ਗਈ ਜਿੱਥੇ ਉਸਨੂੰ ਫਿਰ ਤੋਂ ਗਿਰਫ਼ਤਾਰ ਕੀਤਾ ਗਿਆ। ਪੁਲਿਸ ਨੇ ਜੇਲ੍ਹ ਵਿੱਚੋ ਫ਼ਰਾਰ ਹੋਣ ਲਈ ਵਰਤਿਆ ਹੈਲੀਕਾਪਟਰ ਬਰਾਮਦ ਕਰ ਲਿਆ ਹੈ, ਪੁਲਿਸ ਅਫਸਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਹੈਲੀਕਾਪਟਰ ਨੂੰ ਪੈਰਿਸ ਤੋਂ ਹੀ ਬਰਾਮਦ ਕਰ ਲਿਆ ਹੈ।

Prisoner escaped from jail by flying HelicopterPrisoner escaped from jail by flying Helicopterਹਾਲਾਂਕਿ, ਪੁਲਿਸ ਨੂੰ ਫੇਡ ਦੇ ਬਾਰੇ ਵਿਚ ਹਲੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਅਤੇ ਉਹ ਪੁਲਿਸ ਦੀ ਪਕੜ ਤੋਂ ਬਾਹਰ ਹੈ। ਫੇਡ ਦੇ ਫ਼ਰਾਂਸ ਵਿਚ ਚੋਰੀ ਨੂੰ ਲੈ ਕੇ ਕਈ ਕਿੱਸੇ ਹਨ। ਉਸਦੇ ਟੀਵੀ ਚੈਨਲਸ ਉੱਤੇ ਕਈ ਇੰਟਰਵਿਊ ਵੀ ਪ੍ਰਸਾਰਿਤ ਹੋ ਚੁੱਕੇ ਹਨ। ਇਕ ਜ਼ਿਕਰਯੋਗ ਗੱਲ ਇਸ ਵਿਚ ਇਹ ਹੈ ਕਿ ਆਪਣੇ ਸਾਰੇ ਕੀਤੇ ਗੁਨਾਹਾਂ 'ਤੇ ਰੇਡੀਓਨ  ਵੱਲੋਂ ਦੋ ਕਿਤਾਬਾਂ ਵੀ ਲਿਖੀਆਂ ਗਈਆਂ ਹਨ।

Location: France, Lorraine

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement