ਜੰਮੂ-ਕਸ਼ਮੀਰ: ਪੁੰਛ 'ਚ ਫੌਜ ਹੱਥ ਲੱਗੀ ਵੱਡੀ ਕਾਮਯਾਬੀ ਹਥਿਆਰ ਅਤੇ ਪਾਕਿ ਕਰੰਸੀ ਬਰਾਮਦ
Published : Jul 6, 2018, 2:51 pm IST
Updated : Jul 6, 2018, 2:51 pm IST
SHARE ARTICLE
indian army
indian army

ਜੰਮੂ ਅਤੇ ਕਸ਼ਮੀਰ ਦੇ ਪੁੰਛ ਜ਼ਿਲੇ ਦੇ ਜੰਗਲ ਵਿਚੋਂ ਫੌਜ ਨੇ ਵੱਡੀ ਗਿਣਤੀ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ....

ਜੰਮੂ-ਕਸ਼ਮੀਰ: ਜੰਮੂ ਅਤੇ ਕਸ਼ਮੀਰ ਦੇ ਪੁੰਛ ਜ਼ਿਲੇ ਦੇ ਜੰਗਲ ਵਿਚੋਂ ਫੌਜ ਨੇ ਵੱਡੀ ਗਿਣਤੀ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ.ਸ਼ੁੱਕਰਵਾਰ ਨੂੰ ਇੱਕ ਫੌਜ ਦੇ ਅਧਿਕਾਰੀ ਨੇਕਿਹਾ ਕਿ ਬਰਾਮਦ ਕੀਤੇ ਹਥਿਆਰ ਵਿੱਚ 11 ਆਈ.ਈ.ਡੀ. ਵੀ ਸ਼ਾਮਲ ਹਨ। ਉਹਨਾਂ ਨੇ ਦੱਸਿਆ ਕਿ ਅਸੀਂ ਵੀਰਵਾਰ ਦੀ ਰਾਤ ਨੂੰ ਇਹ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ.ਤੇ ਉਹਨਾਂ ਇਹ ਵੀ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ। ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਇਮਪਰੋਵਸਿਡ ਵਿਸਫੋਟਿਕ ਡਿਵਾਈਸ (ਆਈ.ਈ.ਡੀ.) ਤੋਂ ਇਲਾਵਾ ਜੰਗਲ ਤੋਂ ਪਾਕਿਸਤਾਨੀ ਕਰੰਸੀ ਵੀ  ਜ਼ਬਤ ਕੀਤੀ ਹੈ.ਤੇ ਨਾਲ ਹੀ  ਦੋ ਏਕੇ ਰਾਈਫਲਜ਼,ਤਿੰਨ ਪਿਸਤੌਲਾਂ, ਰਾਕੇਟ, ਚਲਾਏ ਹੋਏ ਗ੍ਰੇਨੇਡਸ ਦੇ ਤਿੰਨ ਗੋਲੇ ਵੀ ਬਰਾਮਦ ਕੀਤੀ ਗਏ ਹਨ।

indian armyindian army

ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਮਾਮਲੇ ਦੀ ਸੂਚਨਾ ਮਿਲਣ ਤੇ ਉਹਨਾਂ ਦੁਆਰਾ ਇੱਕ ਤਲਾਸ਼ੀ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਫੌਜ ਨੂੰ ਇਹ ਵੱਡੀ ਕਾਮਯਾਬੀ ਮਿਲੀ। ਇਹ ਹਥਿਆਰ ਉਹਨਾਂ ਨੇ ਮੇਡਰ ਸੈਕਟਰ ਵਿੱਚ ਪੈਂਦੀ ਸੀਮਾ ਰੇਖਾ ਤੋਂ ਜੰਗਲ ਵਿਚੋਂ ਬਰਾਮਦ ਕੀਤੇ। ਇਹ ਨਾਲ ਹੀ ਉਹਨਾਂ ਨੇ ਇਹ ਦੱਸਿਆ ਕਿ ਇਹ ਹਥਿਆਰ ਸਰਹੱਦ ਪਾਰ ਤੋਂ ਲਿਆ ਕੇ ਇੱਥੇ ਛੁਪਾਏ ਗਏ ਸਨ. ਤਾਂ ਜੋ ਅੱਤਵਾਦੀ ਇਹਨਾਂ ਨੂੰ ਬਾਅਦ ਵਿੱਚ ਵਰਤੋਂ ਲਿਆ ਸਕਣ।indian armyindian army

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ 26 ਮੈਗਜੀਨਾਂ ਅਤੇ 1153 ਗੋਲੀਆਂ ਦੋ ਏਕੇ 56 ਰਾਈਫਲਾਂ ਸਨ. ਜਦਕਿ ਦੋ ਮੈਗਜੀਨਾਂ ਅਤੇ 63 ਗੋਲੀਆਂ ਤਿੰਨ ਪਿਸਤੌਲਾਂ ਨਾਲ ਮਿਲੀਆਂ ਹਨ।  ਫੌਜ ਦਾ ਇਹ ਅਪਰੇਸ਼ਨ ਕਾਫ਼ੀ ਘੰਟਿਆਂ  ਤੱਕ ਚੱਲਿਆ ਕੁਝ ਘੰਟਿਆਂ  ਦੀ ਸਿਰਕਤ ਤੋਂ ਬਾਅਦ ਫੌਜ ਦੇ ਹੱਥ ਸਫਲਤਾ ਲੱਗੀ।ਦਸ ਦੇਈਏ ਕਿ ਬਰਾਮਦ ਸਾਮਾਨ ਵਿਚ  16,500 ਰੁਪਏ ਦੀ ਇਕ ਪਾਕਿਸਤਾਨੀ ਕਰੰਸੀ, ਇਕ ਨਿਰਦੇਸ਼ਕ ਸਾਧਨ, ਦੋ ਨਕਸ਼ੇ, ਇਕ ਖੋਖਲਾ, ਸੱਤ ਕੰਪਿਊਟਰੀਕਰਨ ਸੈੱਟ, ਇਕ ਕੋਡ ਸੰਕੇਤ ਅਤੇ ਕੁਝ ਹੋਰ ਚੀਜ਼ਾਂ ਸ਼ਾਮਲ ਸਨ। ਨਾਲ ਹੀ ਅਧਿਕਾਰੀਆਂ ਤੋਂ ਜਾਣਕਾਰੀ ਮਿਲੀ ਹੈ ਕਿ ਫੌਜ ਨੇ 6 ਅੱਤਵਾਦੀਆਂ ਨੂੰ ਗਿਰਫਤਾਰ ਕਰ ਲਿਆ ਹੈ। ਦਸ ਦੇਈਏ ਕਿ  ਫੌਜ  ਦਾ ਅਪਰੇਸ਼ਨ ਅਜੇ ਜਾਰੀ ਹੈ ਉਹਨਾਂ ਕਿਹਾ ਕਿ ਬਾਕੀ ਰਹਿੰਦੇ ਅੱਤਵਾਦੀਆਂ ਨੂੰ ਵੀ ਅਜੇ ਗਿਰਫ਼ਤਾਰ ਕਰਨਾ ਹੈ। ਨਾਲ ਹੀ ਅਧਿਕਾਰੀਆਂ ਨੇ ਮਿਸ਼ਨ ਪੂਰਾ ਕਰਨ ਤੇ ਆਪਣੇ ਫੌਜੀ ਜਵਾਨਾਂ ਨੂੰ ਜਿੱਤ ਦੇ ਪ੍ਰਤੀਕ ਦੱਸਿਆ।

indian armyindian army

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement