
ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਆਪਣੇ ਇੱਕ ਉੱਚ ਫੌਜੀ ਅਧਿਕਾਰੀ ਨੂੰ ਸ਼ਰੇਆਮ 90 ਗੋਲੀਆਂ ਨਾਲ ਭੁਨਵਾ ਦਿੱਤਾ।
ਸਿਓਲ, ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਆਪਣੇ ਇੱਕ ਉੱਚ ਫੌਜੀ ਅਧਿਕਾਰੀ ਨੂੰ ਸ਼ਰੇਆਮ 90 ਗੋਲੀਆਂ ਨਾਲ ਭੁਨਵਾ ਦਿੱਤਾ। ਕਿਮ ਨੇ ਇਸਦਾ ਕਤਲ ਦਾ ਕੰਮ ਨੌਂ ਲੋਕਾਂ ਨੂੰ ਦਿੱਤਾ, ਜਿਨ੍ਹਾਂ ਨੂੰ ਮੌਤ ਦੀ ਸਜ਼ਾ ਪਹਿਲਾਂ ਹੀ ਸੁਣਾਈ ਗਈ ਸੀ। ਲੇਫਟਿਨੇਂਟ ਜਨਰਲ ਹਯੋਂਗ ਜੂ - ਸੋਂਗ ਉੱਤੇ ਜਵਾਨਾਂ ਨੂੰ ਤੈਅ ਕੀਤੇ ਹੋਏ ਰਾਸ਼ਣ ਤੋਂ ਜ਼ਿਆਦਾ ਖਾਣ ਪੀਣ ਅਤੇ ਬਾਲਣ ਵੰਡਣ ਦੇ ਇਲਜ਼ਾਮ ਲਗਾਏ ਗਏ ਸਨ। ਦੱਸ ਦਈਏ ਕਿ ਪਿਛਲੇ ਦਿਨੀ ਉਨ੍ਹਾਂ ਉੱਤੇ ਅਪਣੇ ਅਧਿਕਾਰਾਂ ਦਾ ਗਲਤ ਇਸਤੇਮਾਲ ਕਰਨ ਅਤੇ ਦੇਸ਼ਦ੍ਰੋਹ ਦਾ ਦੋਸ਼ੀ ਠਹਿਰਾਇਆ ਗਿਆ ਸੀ।
Kim Jong'ਦੀ ਸੰਨ' ਅਖਬਾਰ ਦੀ ਰਿਪੋਰਟ ਦੇ ਮੁਤਾਬਕ, ਸੋਂਗ ਨੂੰ ਰਾਜਧਾਨੀ ਪਯੋਂਗਯਾਂਗ ਸਥਿਤ ਮਿਲਟਰੀ ਅਕੈਡਮੀ ਵਿਚ ਸਜ਼ਾ - ਏ - ਮੌਤ ਦਿੱਤੀ ਗਈ ਸੀ। ਸੋਂਗ ਨੇ 10 ਅਪ੍ਰੈਲ ਨੂੰ ਇੱਕ ਸੈਟੇਲਾਇਟ ਲਾਂਚਿੰਗ ਸਟੇਸ਼ਨ ਦੀ ਜਾਂਚ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਹੁਣ ਪਰਮਾਣੁ ਹਥਿਆਰ ਅਤੇ ਰਾਕੇਟ ਬਣਾਉਣ ਲਈ ਅਸੀਂ ਹੋਰ ਭੁੱਖੇ ਨਹੀਂ ਰਹਿ ਸਕਦੇ। ਉਸ ਸਮੇਂ ਸੋਂਗ ਨੇ ਜਵਾਨਾਂ ਦੇ ਪਰਵਾਰਾਂ ਲਈ ਜ਼ਿਆਦਾ ਚਾਵਲ ਅਤੇ ਬਾਲਣ ਵੰਡਣ ਦਾ ਹੁਕਮ ਦਿੱਤਾ। ਦੱਸ ਦਈਏ ਕਿ ਇਸ ਕੰਮ ਵਿਚ ਸੋਂਗ ਦੇ ਸਹਿਯੋਗੀਆਂ ਨੇ ਇਸ ਗੱਲ ਦੀ ਸ਼ਲਾਘਾ ਵੀ ਕੀਤੀ ਸੀ।
Kim Jongਜ਼ਿਕਰਯੋਗ ਹੈ ਕਿ ਤਾਨਾਸ਼ਾਹ ਕਿਮ ਪਹਿਲਾਂ ਵੀ ਅਜਿਹੇ ਸਨਕ ਭਰੇ ਆਦੇਸ਼ ਜਾਰੀ ਕਰਦਾ ਰਿਹਾ ਹੈ। ਕਿਮ ਦੀ ਇਹ ਬੇਰਹਿਮ ਕੂਟਨੀਤੀ ਤੋਂ ਸਾਰਾ ਜਗ ਜਾਣੂ ਹੈ। ਕਿਮ ਨੇ ਸਾਲ 2013 ਵਿਚ ਆਪਣੇ ਰਿਸ਼ਤੇਦਾਰ ਜੇਂਗ ਸੇਂਗ ਨੂੰ 120 ਸ਼ਿਕਾਰੀ ਕੁੱਤਿਆਂ ਦੇ ਸਾਹਮਣੇ ਛੱਡ ਦਿੱਤਾ ਸੀ ਜੋ ਕਿ ਉਸ ਵਿਅਕਤੀ ਨੂੰ ਪਾੜ ਪਾੜ ਕਿ ਖਾ ਗਏ ਸਨ। ਕਿਮ ਅਕਸਰ ਹੀ ਅਜਿਹੀਆਂ ਭਿਆਨਕ ਮੌਤ ਦੀਆਂ ਸਜ਼ਾਵਾਂ ਦੇਣ ਕਾਰਨ ਚਰਚਾ ਵਿਚ ਰਹਿੰਦਾ ਹੈ।
Kim Jongਕਿਮ ਨੂੰ ਲੱਗਣ ਲੱਗਿਆ ਸੀ ਕਿ ਸੇਂਗ ਉਸ ਦੇ ਅਧਿਕਾਰਾਂ ਤੋਂ ਉੱਪਰ ਉੱਠ ਕੇ ਕੰਮ ਕਾਰਨ ਲੱਗਿਆ ਹੈ। ਇਕ ਬੈਠਕ ਵਿੱਚ ਰੱਖਿਆ ਮੁਖੀ ਹਯੋਂਗ ਯੋਂਗ ਨੂੰ ਨੀਂਦ ਆ ਗਈ ਤਾਂ ਉਸ ਨੂੰ ਇਨੀ ਜਿਹੀ ਗੱਲ ਪਿਛੇ ਏੰਟੀ - ਏਅਰਕਰਾਫਟ ਗਨ ਦੇ ਸਾਹਮਣੇ ਖੜ੍ਹਾ ਕਰ ਕੇ ਮਾਰਨ ਦੀ ਸਜ਼ਾ ਸੁਣਾਈ। ਦੱਸ ਦਈਏ ਕਿ ਜਦੋਂ ਕਿਮ ਜੋਂਗ ਇਲ ਦੇ ਪਿਤਾ ਦੀ ਮੌਤ ਹੋਈ ਸੀ ਤਾਂ ਕਿਮ ਨੇ ਹੁਕਮ ਸੁਣਾਇਆ ਕਿ ਜਦੋਂ ਅਰਥੀ ਨਿਕਲੇ ਤਾਂ ਸਭ ਦਾ ਰੋਣਾ ਜ਼ਰੂਰੀ ਹੋਵੇਗਾ ਜੋ ਨਹੀਂ ਰੋਏ ਸਨ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ।