
ਫੈਲ ਰਹੀਆਂ ਹਨ ਬਿਮਾਰੀਆਂ
ਮੇਰਠ ਦੇ ਬਨਿਆ ਪਾੜਾ ਵਿਚ ਲੋਕ ਕੂੜੇ ਅਤੇ ਬਦਬੂ ਵਿਚ ਰਹਿਣ ਲਈ ਮਜਬੂਰ ਹਨ। ਇੱਥੇ ਸੀਵਰੇਜ ਦੀ ਵਿਵਸਥਾ ਨਾ ਹੋਣ ਕਰ ਕੇ ਸੜਕਾਂ ਦੇ ਆਸ ਪਾਸ ਕੂੜਾ ਫੈਲਦਾ ਰਹਿੰਦਾ ਹੈ। ਲੋਕਾਂ ਨੂੰ ਆਉਣ ਜਾਣ ਵਿਚ ਪਰੇਸ਼ਾਨੀ ਹੁੰਦੀ ਹੈ। ਪਹਿਲਾਂ ਘਰਾਂ ਦੇ ਕੋਲ ਨਾਲਿਆਂ ਵਿਚ ਪਾਣੀ ਖੜ੍ਹਿਆ ਰਹਿੰਦਾ ਸੀ। ਹੁਣ ਇੱਥੇ ਸਿਰਫ਼ ਕੂੜਾ ਭਰਿਆ ਹੋਇਆ ਹੈ ਜਿਸ ਨਾਲ ਕਈ ਬਿਮਾਰੀਆਂ ਫ਼ੈਲ ਰਹੀਆਂ ਹਨ। 2017 ਵਿਚ ਇਸ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਨੂੰ ਚਿੱਠੀ ਲਿਖੀ ਗਈ।
ਪਰ ਉਹਨਾਂ ਨੇ ਸਿਰਫ਼ ਇਕ ਬਾਉਂਡਰੀ ਬਣਾ ਦਿੱਤੀ। ਹੁਣ ਉਹ ਬਾਉਂਡਰੀ ਵੀ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਨਾਲਿਆਂ ਵਿਚ ਗਾਵਾਂ ਅਤੇ ਮੱਝਾਂ ਵੀ ਡਿੱਗੀਆਂ ਹਨ ਅਤੇ ਇਕ ਬੱਚਾ ਵੀ ਡਿੱਗਿਆ ਸੀ। ਬਾਉਂਡਰੀ ਟੁੱਟ ਚੁੱਕੀ ਹੈ ਅਤੇ ਨਾਲਾ ਹੋਰ ਵੀ ਵੱਡਾ ਹੋ ਚੁੱਕਿਆ ਹੈ। ਨਾਲੇ ਕੋਲ ਹੀ ਇਕ ਸਕੂਲ ਹੈ ਪਰ ਬਦਬੂ ਅਤੇ ਗੰਦਗੀ ਦੀ ਵਜ੍ਹਾ ਕਰ ਕੇ ਦਾਖ਼ਲੇ ਵੀ ਘਟ ਹੀ ਹੁੰਦੇ ਹਨ। ਸਕੂਲ ਜਾਣ ਵਾਲੇ ਬੱਚੇ ਵੀ ਬਿਮਾਰ ਰਹਿਣ ਲੱਗ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਨਾਲੇ ਦੀ ਸਫ਼ਾਈ ਲਈ ਕੋਈ ਖ਼ਾਸ ਕਦਮ ਨਹੀਂ ਉਠਾ ਰਹੀ। ਇੱਥੋਂ ਤਕ ਇਕ ਬਾਉਂਡਰੀ ਵੀ ਨਹੀਂ ਬਣ ਰਿਹਾ।