
ਦੱਖਣ ਪੱਛਮੀ ਕੈਨੇਡਾ ਲਈ 20 ਦਿਨ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੁਬਿੱਕ ਬੇਅ ਬੰਦਰਗਾਹ ਜਹਾਜ਼ ਵਿਚ ਸੜ ਰਹੇ ਕੂੜੇ ਦੇ 69 ਸ਼ਿਪਿੰਗ ਕੰਟੇਨਰ ਰੱਖੇ ਗਏ।
ਪੰਜ ਸਾਲ ਪਹਿਲਾਂ ਜਿਸ ਕੂੜੇ ਦੇ ਜਹਾਜ਼ ਨੂੰ ਕੈਨੇਡਾ ਵੱਲੋ ਫਿਲਿਪੀਨਜ਼ ਵਿਚ ਭੇਜਿਆ ਗਿਆ ਸੀ ਅਤੇ ਜਿਸਨੇ ਕੈਨੇਡਾ ਅਤੇ ਫਿਲੀਪੀਨਜ਼ ਵਿਚ ਇਕ ਕੂਟਨੀਤਕ ਤਣਾਅ ਪੈਦਾ ਕੀਤਾ ਸੀ, ਉਹ ਕੂੜਾ ਹੁਣ ਦੱਖਣ-ਪੂਰਬੀ ਏਸ਼ੀਆਈ ਦੇਸ਼ ਵੱਲੋਂ ਕੈਨੇਡਾ ਨੂੰ ਵਾਪਿਸ ਭੇਜਿਆ ਗਿਆ ਹੈ ਕਿਉਂਕਿ ਉਹਨਾਂ ਨੇ ਵਿਕਸਿਤ ਦੇਸ਼ਾਂ ਦੇ ਕੂੜੇ ਨੂੰ ਨਕਾਰਨ ਦਾ ਫੈਸਲਾ ਲਿਆ ਹੈ। ਦੱਖਣ ਪੱਛਮੀ ਕੈਨੇਡਾ ਲਈ 20 ਦਿਨ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੁਬਿੱਕ ਬੇਅ ਬੰਦਰਗਾਹ ‘ਤੇ M/V Bavaria ਨਾਂਅ ਦੇ ਜਹਾਜ਼ ਵਿਚ ਸੜ ਰਹੇ ਕੂੜੇ ਦੇ 69 ਸ਼ਿਪਿੰਗ ਕੰਟੇਨਰ ਰੱਖੇ ਗਏ।
Philippines ships 69 containers of dumped rubbish back to Canada
ਇਸਦੇ ਨਾਲ ਹੀ ਫਿਲਿਪੀਨਜ਼ ਦੇ ਵਿਦੇਸ਼ ਸਕੱਤਰ ਟਿਓਡੋਰੋ ਲੋਸੀਨ ਨੇ ਟਵਿਟਰ ‘ਤੇ ਜਹਾਜ਼ ਦੀ ਫੋਟੋ ਪਾ ਕੇ ਟਵੀਟ ਵੀ ਕੀਤਾ। ਵਾਤਾਵਰਨ ਮਾਹਿਰਾਂ ਨੇ ਵੀਰਵਾਰ ਨੂੰ ਸੁੱਬਿਕ ਬੇਅ ‘ਤੇ ਬਵਾਰੀਆ ਦੇ ਸਵਾਗਤ ਦਾ ਇੰਤਜ਼ਾਰ ਕੀਤਾ ਅਤੇ ਉਹਨਾਂ ਨੇ ਜਹਾਜ਼ ‘ਤੇ ਲਿਖਿਆ ਫਿਲੀਪੀਨਜ਼ ਨਾਟ ਗਾਰਬੇਜ ਡੰਪਿੰਗ ਗਰਾਊਂਡ , ਜਿਸਦਾ ਅਰਥ ਹੈ ਕਿ ਫਿਲੀਪੀਨਜ਼ ਕੂੜਾ ਸੁੱਟਣ ਦਾ ਮੈਦਾਨ ਨਹੀਂ ਹੈ। ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡ੍ਰਿਗੋ ਦੁੱਤਰਤੇ ਨੇ ਪਹਿਲਾਂ ਵੀ ਧਮਕੀ ਦਿੱਤੀ ਸੀ ਕਿ ਉਹ ਇਹ ਕੂੜਾ ਵਾਪਿਸ ਭੇਜਣਗੇ। ਫਿਲੀਪੀਨਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੂੜਾ 2013 ਤੋਂ ਲੈ ਕੇ 2014 ਤੱਕ ਫਿਲੀਪੀਨਜ਼ ਭੇਜਿਆ ਗਿਆ ਸੀ ਅਤੇ ਉਹਨਾਂ ਨੇ ਝੂਠ ਕਿਹਾ ਸੀ ਕਿ ਇਹ ਮੁੜ ਵਰਤੋਯੋਗ ਪਲਾਸਟਿਕ ਹੈ।
Baaaaaaaaa bye, as we say it. pic.twitter.com/VetL4fP4Nj
— Teddy Locsin Jr. (@teddyboylocsin) May 31, 2019
ਕੂੜੇ ਦੇ ਕਈ ਕੰਟੇਨਰਾਂ ਦਾ ਨਿਪਟਾਰਾ ਵੀ ਕੀਤਾ ਗਿਆ ਸੀ, ਜਿਸ ਵਿਚ ਲੈਂਡਫਿਲ ਵੀ ਸ਼ਾਮਿਲ ਸੀ, ਜਿਸ ਵਿਚ ਬਿਜਲੀ ਅਤੇ ਘਰੇਲੂ ਕੂੜੇ ਦੇ 69 ਕੰਟੇਨਰ ਸਨ। ਫਿਲੀਪੀਨਜ਼ ਸਰਕਾਰ ਨੇ ਕੈਨੇਡਾ ਨੂੰ 15 ਮਈ ਤੱਕ ਕੂੜਾ ਵਾਪਿਸ ਲਿਜਾਉਣ ਲਈ ਕਿਹਾ ਸੀ। ਇਹਨਾਂ 6 ਸਾਲਾਂ ਦੌਰਾਨ ਕੈਨੇਡਾ ਅਤੇ ਫਿਲੀਪੀਨਜ਼ ਵਿਚ ਤਣਾਅ ਵੀ ਪੈਦਾ ਹੋਇਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਿਲੀਪੀਨਜ਼ ਵਿਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਬਰਾਮਦ ਹੋਣ ‘ਤੇ ਕੀਤੀ ਜਾਣ ਵਾਲੀ ਕਾਰਵਾਈ ਨੂੰ ਲੈ ਕੇ ਫਿਲੀਪੀਨਜ਼ ਦੇ ਰਾਸ਼ਟਰਪਤੀ ਦੀ ਅਲੋਚਨਾ ਵੀ ਕੀਤੀ ਸੀ।
Garbage
ਕੈਨੇਡਾ ਦੇ ਵਾਤਾਵਰਨ ਮੰਤਰੀ ਨੇ ਵੀਰਵਾਰ ਨੂੰ ਵਾਪਿਸ ਭੇਜੇ ਗਏ ਕੂੜੇ ਦਾ ਸਵਾਗਤ ਕੀਤਾ। ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਫਿਲੀਪੀਨਜ਼ ਨਾਲ ਮਿਲ ਕੇ ਕੰਮ ਕਰ ਰਹੇ ਹਨ। ਕੁੱਝ ਦਿਨ ਪਹਿਲਾਂ ਮਲੇਸ਼ੀਆ ਨੇ ਵੀ ਐਲਾਨ ਕੀਤਾ ਹੈ ਕਿ ਉਹ 450 ਟਨ ਕੂੜਾ ਅਸਟ੍ਰੇਲੀਆ, ਬਾਂਗਲਾਦੇਸ਼, ਕੈਨੇਡਾ, ਚੀਨ, ਜਪਾਨ, ਸਾਊਦੀ ਅਰਬ ਅਤੇ ਸੰਯੁਕਤ ਰਾਸ਼ਟਰ ਨੂੰ ਵਾਪਿਸ ਭੇਜਣਗੇ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ਵੀ ਇਸ ਸਬੰਧੀ ਅਮੀਰ ਦੇਸ਼ਾਂ ਦੀ ਅਲੋਚਨਾ ਕੀਤੀ ਸੀ। ਫਿਲੀਪੀਨਜ਼ ਦੇ ਵਿਗਿਆਨਕ ਸਮੂਹਾਂ ਨੇ ਵੀਰਵਾਰ ਨੂੰ ਦੇਸ਼ ਦੇ ਰਾਸ਼ਟਰਪਤੀ ਨੂੰ ਕੂੜੇ ਦੇ ਆਯਾਤ ‘ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ।