ਬੱਚੀ ਨੂੰ ਕੂੜੇਦਾਨ ਵਿਚ ਸੁੱਟਣ ਤੋਂ ਬਾਅਦ ਮਾਂ ਫਰਾਰ
Published : Apr 11, 2019, 5:02 pm IST
Updated : Apr 11, 2019, 5:02 pm IST
SHARE ARTICLE
Newborn girls body found in jalandhar
Newborn girls body found in jalandhar

ਆਖਰ ਅਜਿਹਾ ਕਿਉਂ ਕੀਤਾ ਮਾਂ ਨੇ

ਜਲੰਧਰ: ਇੱਕ ਵਾਰ ਫਿਰ ਇਨਸਾਨੀਅਤ ਸ਼ਰਮਸਾਰ ਹੋ ਗਈ। ਜਦੋਂ ਕਿਸੇ ਕੁਆਰੀ ਮਾਂ ਨੇ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਉਸ ਨੂੰ ਮਰਨ ਲਈ ਕੂੜੇਦਾਨ ਵਿਚ ਸਿੱਟ ਦਿੱਤਾ। ਥਾਣਾ ਡਿਵੀਜ਼ਨ ਨੰਬਰ 4 ਦੇ ਅੰਤਰਗਤ ਆਉਂਦੇ ਕੋਟ ਪੰਛੀਆਂ ਇਲਾਕੇ ਵਿਚ ਕੂੜੇ ਦੇ ਢੇਰ ਵਿਚ ਇਕ ਨਵਜੰਮੀ ਬੱਚੀ ਦੀ ਲਾਸ਼ ਮਿਲੀ।

BabyBaby

ਜਾਣਕਾਰੀ ਅਨੁਸਾਰ ਤਰੂਣ ਨਾਮਕ ਵਿਅਕਤੀ ਘਰੋਂ ਕੰਮ ਜਾਣ ਲਈ ਨਿਕਲਿਆ ਤਾਂ ਕੋਟ ਕੋਟ ਪੰਛੀਆਂ ਇਲਾਕੇ ਵਿਚ ਕੂੜੇ ਦੇ ਢੇਰ ਤੇ ਉਸ ਦੀ ਨਜ਼ਰ ਪਈ। ਜਿਵੇਂ ਹੀ ਤਰੂਣ ਨੇ ਕੂੜੇ ਦੇ ਢੇਰ ਵਿਚ ਵੇਖਿਆ ਤਾਂ ਇੱਕ ਨਵਜੰਮੀ ਬੱਚੀ ਦੀ ਲਾਸ਼ ਵਿਖਾਈ ਦਿੱਤੀ। ਜਿਸ ਤੋਂ ਬਾਅਦ ਉਸ ਨੇ ਆਸ ਪਾਸ ਦੇ ਲੋਕਾਂ ਨੂੰ ਦੱਸਿਆ। ਨਵਜੰਮੀ ਬੱਚੀ ਦੀ ਲਾਸ਼ ਕੂੜੇ ਵਿਚ ਪਈ ਹੋਣ ਦੀ ਗੱਲ ਫੈਲਦੇ ਹੀ ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਥਾਣਾ ਡਿਵੀਜ਼ਨ ਨੰਬਰ 4 ਨੂੰ ਸੁਚਿਤ ਕੀਤਾ।

BabyBaby

ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਸਾਡੇ ਸਮਾਜ ਵਿਚ ਅਜਿਹਾ ਹੋਣਾ ਆਮ ਹੋ ਚੁੱਕੀ ਹੈ। ਦੇਸ਼ ਦੇ ਸ਼ਹਿਰਾਂ ਵਿਚ ਵੀ ਅਜੇ ਹਾਦਸੇ ਹੁੰਦੇ ਰਹਿੰਦੇ ਹਨ। ਇਕ ਖਬਰ ਮਿਲੀ ਸੀ ਕਿ ਇੱਕ ਬੱਚੀ ਨੂੰ ਟ੍ਰੇਨ ਵਿਚ ਹੀ ਛੱਡ ਕੇ ਮਾਂ ਫਰਾਰ ਹੋ ਗਈ ਸੀ। ਇਸ ਸਬੰਧੀ ਕੋਈ ਵੀ ਧਿਆਨ ਨਹੀਂ ਦਿੰਦਾ।

BabyBaby

ਬੱਚੀਆਂ ਦੀਆਂ ਲਾਸ਼ਾ ਪੱਟਰੀਆਂ ਤੇ ਵੀ ਮਿਲਣਾ ਆਮ ਗੱਲ ਹੋ ਚੁੱਕੀ ਹੈ। ਲੋਕ ਅਜਿਹਾ ਕਰਨ ਤੋਂ ਬਿਲਕੁਲ ਵੀ ਨਹੀਂ ਡਰਦੇ। ਲੋਕ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਰਹਿੰਦੇ ਹਨ। ਭਾਰਤ ਦੀ ਰਾਜਧਾਨੀ ਦਿੱਲੀ ਵਿਚ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਹੋਰ ਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਬੱਚੀਆਂ ਨੂੰ ਲੋਕ ਛੱਡ ਜਾਂਦੇ ਹਨ। ਇਹ ਇਕ ਗੰਭੀਰ ਮਸਲਾ ਬਣ ਚੁੱਕਾ ਹੈ।

ਇਸ ਵੱਲ ਸਰਕਾਰ ਨੂੰ ਖਾਸ ਗੌਰ ਕਰਨ ਦੀ ਲੋੜ ਹੈ ਤਾਂ ਇਹਨਾਂ ਸ਼ਰਮਨਾਕ ਵਾਰਦਾਤਾਂ ਤੇ ਠੱਲ ਪੈ ਸਕਦੀ ਹੈ। ਅਜਿਹਾ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਦਿੱਲੀ ਤੋਂ ਇਲਾਵਾ ਝਾਰਖੰਡ, ਯੂਪੀ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼ ਆਦਿ ਦੇਸ਼ਾ ਵਿਚ ਵੀ ਅਜਿਹੇ ਸ਼ਰਮਨਾਕ ਕੰਮ ਕੀਤੇ ਜਾਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਲੋਕਾਂ ਖਿਲਾਫ ਸਖਤ ਸਜ਼ਾਵਾਂ ਦਾ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement