ਭਾਰਤੀ ਵਿਗਿਆਨੀਆਂ ਨੇ ਵਿਕਸਤ ਕੀਤੀ ਈ-ਕੂੜੇ ਦੇ ਨਿਪਟਾਰੇ ਦੀ ਨਵੀਂ ਤਕਨੀਕ
Published : Feb 14, 2019, 5:58 pm IST
Updated : Feb 14, 2019, 5:58 pm IST
SHARE ARTICLE
E-waste
E-waste

ਵਿਕਸਤ ਕੀਤੀ ਗਈ ਨਵੀਂ ਤਕਨੀਕ ਵਿਚ ਘੱਟ ਸਮਾਂ, ਘੱਟ ਬਿਜਲੀ ਦੀ ਖਪਤ ਅਤੇ ਘੱਟ ਤਾਪਮਾਨ ਤੇ ਈ-ਕੂੜੇ ਨਾਲ ਕੀਮਤੀ ਧਾਤਾਂ ਨੂੰ ਮੁੜ ਤੋਂ ਹਾਸਲ ਕੀਤਾ ਜਾ ਸਕਦਾ ਹੈ।

ਨਵੀਂ ਦਿੱਲੀ : ਪੁਰਾਣੇ ਹੋ ਚੁੱਕੇ ਮਬਾਈਲ ਫੋਨ, ਕੰਪਿਊਟਰ, ਲੈਪਟਾਪ, ਪ੍ਰਿੰਟਰ ਆਦਿ ਦਾ ਗਲਤ ਤਰੀਕੇ ਨਾਲ ਕੀਤਾਂ ਜਾਂਦਾ ਨਿਪਟਾਰਾ ਮਨੁੱਖੀ ਸਿਹਤ ਲਈ ਇਕ ਵੱਡੀ ਸਮੱਸਿਆ ਹੈ। ਇਹਨਾਂ ਉਪਕਰਣਾਂ ਵਿਚ ਸੋਨਾ, ਚਾਂਦੀ ਅਤੇ ਤਾਂਬੇ ਜਿਹੀਆਂ ਕਈ ਕੀਮਤੀ ਧਾਤੂਆਂ ਹੁੰਦੀਆਂ ਹਨ। ਇਹਨਾਂ ਧਾਤੂਆਂ ਨੂੰ ਇਲੈਕਟ੍ਰਾਨਿਕ ਕੂੜੇ ਤੋਂ ਵੱਖ ਕਰਨ ਦੇ ਲਈ ਹਾਨੀਕਾਰਕ ਤਰੀਕੇ ਅਪਣਾਏ ਜਾਂਦੇ ਹਨ।

E-Waste ManagementE-Waste Management

ਭਾਰਤੀ ਵਿਗਿਆਨੀਆਂ ਨੇ ਇਕ ਅਜਿਹੀ ਤਕਨੀਕ ਵਿਕਸਤ ਕੀਤੀ ਹੈ ਜਿਸ ਦੀ ਮਦਦ ਨਾਲ ਵਾਤਾਵਰਨ ਨੂੰ ਨੁਕਸਾਨ ਪਹੁੰਚਾਏ ਬਿਨਾਂ ਈ-ਕੂੜੇ ਨੂੰ ਮੁੜ ਤੋਂ ਵਰਤੋਂਯੋਗ ਬਣਾਇਆ ਜਾ ਸਕਦਾ ਹੈ। ਕੌਮੀ ਤਕਨੀਕੀ ਸੰਸਥਾ, ਮਿਜ਼ੋਰਮ, ਸੀਐਸਆਈਆਰ, ਆਈਐਮਐਮਟੀ, ਭੁਵਨੇਸ਼ਵਰ ਅਤੇ ਐਸਆਰਐਮ ਇੰਸਟੀਚਿਊਟ ਆਫ਼ ਸਾਇੰਸ ਅਤੇ ਤਕਨੀਕ, ਮੋਦੀਨਗਰ ਦੇ ਵਿਗਿਆਨੀਆਂ ਨੇ ਮਿਲ ਕੇ  ਈ-ਕੂੜੇ ਨਾਲ ਸੋਨੇ ਅਤੇ ਚਾਂਦੀ

Electronic WasteElectronic Waste

ਜਿਹੀਆਂ ਕੀਮਤੀ ਧਾਤੂਆਂ ਨੂੰ ਕੱਢਣ ਲਈ ਇਕ ਨਵੀਂ ਤਕਨੀਕ ਵਿਕਸਤ ਕੀਤੀ ਹੈ। ਇਹ ਨਵੀਂ ਤਕਨੀਕ ਕੁੱਲ ਸੱਤ ਪੜਾਵਾਂ ਵਿਚ ਕੰਮ ਕਰਦੀ ਹੈ। ਸੱਭ ਤੋਂ ਪਹਿਲਾਂ ਮਾਈਕਰੋਵੇਵੇ ਭੱਠੀ ਵਿਚ 1450-1600 ਡਿਗਰੀ ਸੈਂਟੀਗ੍ਰੇਡ ਤਾਪਮਾਨ 'ਤੇ 45 ਮਿੰਟ ਤੱਕ ਈ-ਕੂੜੇ ਨੂੰ ਗਰਮ ਕੀਤਾ ਜਾਂਦਾ ਹੈ। ਗਰਮ ਕਰਨ ਤੋਂ ਬਾਅਦ ਪਿਘਲ ਹੋਏ ਪਲਾਸਟਿਕ ਅਤੇ ਧਾਤੂ ਤੋਂ ਲਾਵਾ ਨੂੰ ਵੱਖ-ਵੱਖ ਕੀਤਾ ਜਾਂਦਾ ਹੈ।

E waste a big threat to human healthE waste a big threat to human health

ਪ੍ਰਮੁੱਖ ਖੋਜਕਰਤਾ ਰਾਜੇਂਦਰਪ੍ਰਸਾਦ ਮਹਾਪਾਤਰਾ ਨੇ ਦੱਸਿਆ ਕਿ ਜੀਵਾਂ ਲਈ ਖ਼ਤਰਨਾਕ ਹੋਣ ਦੇ ਨਾਲ ਹੀ ਈ-ਕੂੜੇ ਦਾ ਸਹੀ ਤਰੀਕੇ ਨਾਲ ਨਿਪਟਾਰਾ ਬਹੁਤ ਚੁਨੌਤੀਪੂਰਨ ਹੈ। ਸਾਧਾਰਨ ਤੌਰ 'ਤੇ ਈ-ਕੂੜੇ ਨਾਲ ਕੀਮਤੀ ਧਾਤਾਂ ਹਾਸਲ ਕਰਨ ਲਈ ਮੈਫਲ ਭੱਟੀ ਅਤੇ ਪਲਾਜ਼ਮਾ ਤਕਨੀਕ ਦੇ ਨਾਲ ਰਸਾਇਣਾਂ ਨੂੰ ਵੱਖ ਕਰਨ ਦੀ ਪ੍ਰਕਿਰਿਆ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਅਧਿਐਨ ਦੇ ਨਾਲ ਜੁੜੇ ਦੋ ਸੀਨੀਅਰ

E-Waste management in IndiaE-Waste management in India

ਵਿਗਿਆਨੀਆਂ ਮੁਤਾਬਕ ਰਵਾਇਤੀ ਤਕਨੀਕਾਂ ਦੇ ਮੁਕਾਬਲੇ ਮਾਈਕ੍ਰੋਵੇਵ ਵਾਲੀ ਇਹ ਵਿਕਸਤ ਕੀਤੀ ਗਈ ਨਵੀਂ ਤਕਨੀਕ ਵਿਚ ਘੱਟ ਸਮਾਂ, ਘੱਟ ਬਿਜਲੀ ਦੀ ਖਪਤ ਅਤੇ ਘੱਟ ਤਾਪਮਾਨ ਤੇ ਈ-ਕੂੜੇ ਨਾਲ ਕੀਮਤੀ ਧਾਤਾਂ ਨੂੰ ਮੁੜ ਤੋਂ ਹਾਸਲ ਕੀਤਾ ਜਾ ਸਕਦਾ ਹੈ।  ਦੱਸ ਦਈਏ ਕਿ ਭਾਰਤ ਦੁਨੀਆਵੀ ਪੱਧਰ 'ਤੇ ਪੰਜਵਾਂ ਈ-ਕੂੜਾ ਉਤਪਾਦਕ ਦੇਸ਼ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement