ਸ਼ਿਵਸੈਨਾ ਕੌਂਸਲਰ ਨੇ ਡ੍ਰਾਈਵਰ ਨੂੰ ਕੁੱਟਿਆ
Published : Jul 6, 2019, 5:11 pm IST
Updated : Jul 6, 2019, 5:11 pm IST
SHARE ARTICLE
Shiv sena corporator beaten truck drivers in mumbai video viral
Shiv sena corporator beaten truck drivers in mumbai video viral

ਵੀਡੀਉ ਹੋਈ ਜਨਤਕ

ਨਵੀਂ ਦਿੱਲੀ: ਸ਼ਿਵਸੈਨਾ ਕੌਂਸਲਰ ਅਤੇ ਮੁੰਬਈ ਦੇ ਸਾਬਕਾ ਮੇਅਰ ਮਿਲਿੰਦ ਵੈਦਯ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਵੀਡੀਉ ਵਿਚ ਮਿਲਿੰਦ ਵੈਦਯ ਇਕ ਟ੍ਰਕ ਡ੍ਰਾਈਵਰ ਨੂੰ ਥੱਪੜ ਮਾਰਦੇ ਅਤੇ ਅਪਸ਼ਬਦਾਂ ਦਾ ਇਸਤੇਮਾਲ ਕਰਦੇ ਨਜ਼ਰ ਆ ਰਹੇ ਹਨ। ਉਹਨਾਂ ਦੀ ਇਹ ਵੀਡੀਉ ਮੁੰਬਈ ਦੇ ਮਹਿਮ ਏਰੀਏ ਦੀ ਹੈ। ਇਸ ਵੀਡੀਉ ਵਿਚ ਦੇਖਿਆ ਜਾ ਸਕਦਾ ਹੈ ਕਿ ਸ਼ਿਵਸੈਨਾ ਕੌਂਸਲਰ ਮਿਲਿੰਦ ਵੈਦਯ ਕਹਿ ਰਹੇ ਹਨ ਕਿ ਟਰੱਕਾਂ ਦੀ ਗੈਰ ਕਾਨੂੰਨੀ ਪਾਰਕਿੰਗ ਦੀ ਵਜ੍ਹਾ ਨਾਲ ਇਹ ਸਥਾਨਕ ਲੋਕਾਂ ਨੂੰ ਕਾਫ਼ੀ ਦਿੱਕਤਾਂ ਨਜ਼ਰ ਆ ਰਹੀਆਂ ਹਨ।

PhotoPhoto

ਇਸ ਏਰੀਏ ਵਿਚ ਮੀਟ ਨਾਲ ਭਰੇ ਟਰੱਕਾਂ ਦੀ ਪਾਰਕਿੰਗ ਨੂੰ ਲੈ ਕੇ ਵਿਵਾਦ ਹੋਇਆ ਸੀ। ਮੀਟ ਨਾਲ ਭਰੇ ਟਰੱਕਾਂ ਦੀ ਗੈਰ ਕਾਨੂੰਨੀ ਪਾਰਕਿੰਗ ਤੋਂ ਭੜਕੇ ਸ਼ਿਵਸੈਨਾ ਕੌਂਸਲਰ ਵੈਦਯ ਨੇ ਟਰੱਕ ਡ੍ਰਾਈਵਰਾਂ ਨਾਲ ਮਾਰਕੁੱਟ ਕੀਤੀ। ਇਸ ਵੀਡੀਉ ਵਿਚ ਦੇਖਿਆ ਜਾ ਸਕਦਾ ਹੈ ਕਿ ਮਿਲਿੰਦ ਵੈਦਯ ਨਾਲ ਇਕ ਹੋਰ ਵਿਅਕਤੀ ਵੀ ਸੀ ਅਤੇ ਉਹ ਵੀ ਮਾਰਕੁੱਟ ਕਰਦਾ ਨਜ਼ਰ ਆ ਰਿਹਾ ਹੈ।

ਇਸ ਵੀਡੀਉ ਵਿਚ ਸ਼ਿਵਸੈਨਾ ਕੌਂਸਲਰ ਕਹਿਣਾ ਹੈ ਕਿ ਉਹਨਾਂ ਨੇ ਕਈ ਵਾਰ ਟਰੱਕਾਂ ਦੀ ਗੈਰ ਕਾਨੂੰਨੀ ਪਾਰਕਿੰਗ ਦੀ ਸ਼ਿਕਾਇਤ ਬੀਐਮਸੀ ਨੂੰ ਕੀਤੀ ਸੀ ਪਰ ਹੁਣ ਤਕ ਕੋਈ ਜਵਾਬ ਨਹੀਂ ਮਿਲਿਆ। ਇਹ ਘਟਨਾ ਕਦੋਂ ਹੋਈ ਇਸ ਦੀ ਜਾਣਕਾਰੀ ਨਹੀਂ ਹੈ। ਬੀਤੇ ਦਿਨਾਂ ਵਿਚ ਕਾਂਗਰਸ ਵਿਧਾਇਕ ਨਿਤੇਣ ਰਾਣੇ ਅਪਣੇ 16 ਸਮਰਥਕਾਂ ਨੇ ਇਕ ਇੰਜੀਨੀਅਰ ਤੇ ਚਿੱਕੜ ਸਿੱਟਿਆ ਸੀ ਅਤੇ ਫਿਰ ਇੰਜੀਨੀਅਰ ਨੂੰ ਪੁੱਲ ਨਾਲ ਬੰਨ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਉਹਨਾਂ ਦੀ ਗ੍ਰਿਫ਼ਤਾਰੀ ਹੋਈ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement