
ਚੰਡੀਗੜ੍ਹ ਵਿਖੇ ਧਨਾਸ ਨੇੜੇ ਇਕ ਆਟੋ ਤੇ ਟਿੱਪਰ ਵਿਚਾਲੇ ਭਿਆਨਕ ਟੱਕਰ (Tipper hit auto in Chandigarh) ਹੋਈ।
ਚੰਡੀਗੜ੍ਹ: ਚੰਡੀਗੜ੍ਹ ਵਿਖੇ ਧਨਾਸ ਨੇੜੇ ਇਕ ਆਟੋ ਤੇ ਟਿੱਪਰ ਵਿਚਾਲੇ ਭਿਆਨਕ ਟੱਕਰ (Tipper hit auto in Chandigarh) ਹੋਈ। ਭਿਆਨਕ ਹਾਦਸੇ ਵਿਚ ਦਾਦੀ-ਪੋਤੇ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 4 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਇਲਾਜ ਸੈਕਟਰ 16 ਹਸਪਤਾਲ ਵਿਚ ਜਾਰੀ ਹੈ।
Tipper hit auto in Chandigarh
ਹੋਰ ਪੜ੍ਹੋ: Tokyo Olympics: ਭਾਰਤੀ ਔਰਤਾਂ ਦਿਖਾਉਣਗੀਆਂ ਅਪਣੀ ਤਾਕਤ, ਮਹਿਲਾ ਖਿਡਾਰੀਆਂ ਸਿਰ ਹੋਵੇਗੀ 5 ਖੇਡਾਂ ਦੀ ਜ਼ਿੰਮੇਵਾਰੀ
ਮਿਲੀ ਜਾਣਕਾਰੀ ਮੁਤਾਬਕ ਹਾਦਸਾ ਸਵੇਰੇ ਤਿੰਨ ਵਜੇ ਵਾਪਰਿਆ ਜਦੋਂ ਦਾਦੀ-ਪੋਤਾ (Grandmother and Grandson died in an Accident) ਸੈਕਟਰ 26 ਮੰਡੀ ਵਿਚੋਂ ਸਬਜ਼ੀ ਖਰੀਦਣ ਲਈ ਜਾ ਰਹੇ ਸਨ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਟਿੱਪਰ ਛੱਡ ਕੇ ਫਰਾਰ ਹੋ ਗਿਆ। ਉਧਰ ਆਟੋ ਚਾਲਕ ਨੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
Accident
ਇਹ ਵੀ ਪੜ੍ਹੋ - Mountain Trekking ਕਰਨ ਗਈਆਂ ਦੋ ਸਹੇਲੀਆਂ ਦੀ ਬਰਫ਼ ਨਾਲ ਜੰਮਣ ਕਾਰਨ ਹੋਈ ਮੌਤ
ਮ੍ਰਿਤਕਾਂ ਦੀ ਪਛਾਣ ਧਨਾਸ ਵਾਸੀ ਭਗਵਤੀ (70) ਦਾਦੀ ਅਤੇ ਚੰਚਲ (14) ਪੋਤਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾਦੀ ਅਤੇ ਪੋਤਾ ਧਨਾਸ ਵਿਚ ਸਬਜ਼ੀ ਵੇਚਣ ਦਾ ਕੰਮ ਕਰਦੇ ਸੀ, ਜਿਸ ਦੇ ਲਈ ਉਹ ਰੋਜ਼ਾਨਾ ਸੈਕਟਰ-26 ਸਥਿਤ ਸਬਜ਼ੀ ਮੰਡੀ ਵਿਚ ਸਬਜ਼ੀ ਲੈਣ ਜਾਂਦੇ ਸੀ ਪਰ ਅੱਜ ਰਾਸਤੇ ਵਿਚ ਹੀ ਉਹਨਾਂ ਨਾਲ ਭਿਆਨਕ ਹਾਦਸਾ (Road Accident in Chandigarh) ਵਾਪਰ ਗਿਆ।