
ਪਰਿਵਾਰ ਸਿਵਲ ਹਸਪਤਾਲ ਤੋਂ ਦਵਾਈ ਲੈ ਕੇ ਗੁਰਦਾਸਪੁਰ ਤੋਂ ਕਲਾਨੌਰ ਜਾ ਰਿਹਾ ਸੀ
ਗੁਰਦਾਸਪੁਰ ( ਅਵਤਾਰ ਸਿੰਘ) ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਪਿੰਡ ਖੋਖਰ ਨੇੜੇ ਤੇਜ਼ ਰਫ਼ਤਾਰ ਟਿੱਪਰ ਅਤੇ ਕਾਰ ਦੀ ਦੇਰ ਰਾਤ ਭਿਆਨਕ ਟੱਕਰ ਹੋ ਗਈ।
Tipper-car collision kills five members of family, including 3-year-old girl
ਇਹ ਵੀ ਪੜ੍ਹੋ:ਕੋਵਿਡ ਦੇ ਚੱਲਦਿਆਂ ਜੂਨ 2021 ਦੌਰਾਨ GST ਤੋਂ 1087 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਇਆ
ਇਸ ਭਿਆਨਕ ਟੱਕਰ ਵਿੱਚ ਕਾਰ ਸਵਾਰ 4 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇਕ 3 ਸਾਲਾਂ ਦੀ ਬੱਚੀ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਲਈ ਸਿਵਿਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਜਿਥੇ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ।
Tipper-car collision kills five members of family, including 3-year-old girl
ਇਹ ਵੀ ਪੜ੍ਹੋ: ਜਲੰਧਰ ਦੀ ਕੈਮੀਕਲ ਫਾਈਬਰ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਸਾਮਾਨ ਸੜ ਕੇ ਹੋਇਆ ਸੁਆਹ
ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਸਿਵਲ ਹਸਪਤਾਲ ਤੋਂ ਦਵਾਈ ਲੈ ਕੇ ਗੁਰਦਾਸਪੁਰ ਤੋਂ ਕਲਾਨੌਰ ਜਾ ਰਿਹਾ ਸੀ ਅਤੇ ਸਾਹਮਣੇ ਤੋਂ ਆ ਰਹੇ ਇਕ ਟਿੱਪਰ ਨਾਲ ਭਿਆਨਕ ਟੱਕਰ ਹੋ ਗਈ।
Tipper-car collision kills five members of family, including 3-year-old girl
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਅਤੇ ਰਾਹਗੀਰਾਂ ਨੇ ਦੱਸਿਆ ਕਿ ਇਕ ਤੇਜ਼ ਰਫ਼ਤਾਰ ਕਾਰ ਗੁਰਦਾਸਪੁਰ ਤੋਂ ਕਲਾਨੌਰ ਜਾ ਰਹੀ ਸੀ ਜਦੋਂ ਇਹ ਪਿੰਡ ਖੋਖਰ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਇੱਕ ਮਿੱਟੀ ਨਾਲ ਭਰੇ ਟਿੱਪਰ ਨਾਲ ਜਾ ਟਕਰਾਈ।
Tipper-car collision kills five members of family, including 3-year-old girl
ਇਸ ਘਟਨਾ ਵਿਚ ਕਾਰ ਚਾਲਕ ਵਿਕਰਮ ਮਸੀਹ ਅਤੇ ਉਸ ਦੇ ਨਾਲ ਬੈਠੀਆਂ ਤਿੰਨ ਔਰਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਤਿੰਨ ਸਾਲਾ ਬੱਚੀ ਕ੍ਰਿਸਟਸ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਬੱਚੀ ਨੇ ਵੀ ਦਮ ਤੋੜ ਦਿੱਤਾ।
Tipper-car collision kills five members of family, including 3-year-old girl
ਉਹਨਾਂ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਫਿਲਹਾਲ ਮੌਕੇ ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।