
ਮੁੰਬਈ ਦੇ ਸਮੁੰਦਰੀ ਇਲਾਕੇ ਤੋਂ ਇਕ ਦਹਿਸ਼ਤ ਦੇ ਮਾਹੌਲ ਨੂੰ ਜਨਮ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ
ਮੁੰਬਈ, ਮੁੰਬਈ ਦੇ ਸਮੁੰਦਰੀ ਇਲਾਕੇ ਤੋਂ ਇਕ ਦਹਿਸ਼ਤ ਦੇ ਮਾਹੌਲ ਨੂੰ ਜਨਮ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ। ਮੁੰਬਈ ਸਮੰਦਰ ਦੀਆਂ ਲਹਿਰਾਂ ਦਾ ਲੁਤਫ ਲੈਣ ਲਈ ਵੱਡੀ ਗਿਣਤੀ ਵਿਚ ਲੋਕ ਮੁੰਬਈ ਦੀ ਬੀਚ 'ਤੇ ਹਰ ਸਮੇਂ ਮੌਜੂਦ ਰਹਿੰਦੇ ਹਨ। ਪਰ ਇਥੇ ਜ਼ਹਿਰੀਲੀ ਜੇਲੀਫਿਸ਼ ਦੀ ਹਾਜ਼ਰੀ ਤੋਂ ਕਈ ਲੋਕਾਂ ਦੇ ਜਖ਼ਮੀ ਹੋਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਸਰਕਾਰ ਨੇ ਐਡਵਾਇਜ਼ਰੀ ਜਾਰੀ ਕਰਕੇ ਲੋਕਾਂ ਨੂੰ ਬੀਚ 'ਤੇ ਜਾਣ ਤੋਂ ਮਨਾ ਕੀਤਾ ਹੈ। ਮੁੰਬਈ ਦੇ ਸਮੁੰਦਰੀ ਇਲਾਕੇ ਉੱਤੇ ਬਲੂ ਬਾਟਲ ਜੇਲੀਫਿਸ਼ ਦਾ ਵੱਡੀ ਗਿਣਤੀ ਵਿਚ ਆਉਣਾ ਦੇਖਿਆ ਗਿਆ ਹੈ।
Blue bottle jellyfishਵੱਡੀ ਗਿਣਤੀ ਵਿਚ ਜੈਲੀਫਿਸ਼ ਦੇਖੇ ਜਾਣ ਅਤੇ ਕਈ ਲੋਕਾਂ ਨੂੰ ਵੱਢੇ ਜਾਣ ਦੀਆਂ ਘਟਨਾਵਾਂ ਤੋਂ ਸੈਲਾਨੀਆਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਹਾਲ ਹੀ ਵਿਚ ਜੁਹੂ, ਅਕਸਾ ਅਤੇ ਗਿਰਗਾਮ ਚੌਪਾਟੀ ਬੀਚਾਂ 'ਤੇ ਵੱਡੀ ਗਿਣਤੀ ਵਿਚ ਜੈਲੀਫਿਸ਼ ਨੂੰ ਦੇਖਿਆ ਗਿਆ ਹੈ। ਮਾਹਿਰਾਂ ਦੇ ਅਨੁਸਾਰ ਹਰ ਸਾਲ ਮਾਨਸੂਨ ਦੇ ਸਮੇਂ ਸਮੁੰਦਰੀ ਕਿਨਾਰੀਆਂ ਉੱਤੇ ਜੈਲੀਫਿਸ਼ ਆ ਜਾਂਦੀਆਂ ਹਨ। ਇਹ ਉਨ੍ਹਾਂ ਦਾ ਪ੍ਰਜਨਣ ਦਾ ਸਮਾਂ ਹੁੰਦਾ ਹੈ।
Blue bottle jellyfishਇਨ੍ਹਾਂ ਦੇ ਸੰਪਰਕ ਵਿਚ ਆਉਣ ਉੱਤੇ ਬਹੁਤ ਹੁੰਦਾ ਹੈ ਅਤੇ ਜਿਸ ਸ਼ਰੀਰਕ ਹਿੱਸੇ ਨੂੰ ਛੂਹ ਲੈਂਦੀਆਂ ਹਨ ਉਹ ਸੁੰਨ ਹੋ ਜਾਂਦਾ ਹੈ। ਕਈ ਕੇਸਾਂ ਵਿਚ ਇਨ੍ਹਾਂ ਦੇ ਸੰਪਰਕ ਦੀ ਵਜ੍ਹਾ ਨਾਲ ਸੁਣਨਾ ਬੰਦ ਹੋ ਜਾਂਦਾ ਹੈ ਭਾਵ ਬੇਹਿਰਾਪਨ ਹੋ ਜਾਂਦਾ ਹੈ। ਮੁੰਬਈ ਵਿਚ ਪਿਛਲੇ ਕੁੱਝ ਹੀ ਦਿਨਾਂ ਵਿਚ 20 ਲੋਕ ਇਸ ਜ਼ਹਿਰੀਲੀ ਜੇਲੀਫਿਸ਼ ਦਾ ਸ਼ਿਕਾਰ ਬਣੇ ਹਨ। ਪੀੜਤ ਸ਼ਖਸ ਨੂੰ ਲੰਮੇ ਸਮੇਂ ਤੱਕ ਦਰਦ ਦਾ ਅਹਿਸਾਸ ਹੁੰਦਾ ਹੈ। ਖੋਜਕਾਰਾਂ ਦੀ ਸਲਾਹ ਹੈ ਕਿ ਲੰਮੇ ਸਮੇਂ ਤੱਕ ਦਰਦ ਰਹਿਣ 'ਤੇ ਮੈਡੀਕਲ ਸਹਾਇਤਾ ਉਪਲੱਬਧ ਕਾਰਵਾਈ ਜਾਣੀ ਚਾਹੀਦੀ ਹੈ।