
ਸ਼ਰਾਰਤੀ ਅਨਸਰਾਂ ਵਲੋਂ ਕੀਤੇ ਜਾ ਰਹੇ ਨੇ ਗਲਤ ਕੁਮੈਂਟ
ਨਵੀਂ ਦਿੱਲੀ: ਅਜੇ ਕੁਝ ਸਮਾਂ ਪਹਿਲਾਂ ਹੀ ਸੰਸਦ ਚ ਕਸ਼ਮੀਰ ਨੂੰ ਯੂਟੀ ਬਣਾਉਣ ਦਾ ਫੈਸਲਾ ਲਿਆ ਗਿਆ ਪਰ ਲੋਕਾਂ ਵਲੋਂ ਆਪਣੇ ਰੰਗ ਦਿਖਾਉਣੇ ਸ਼ੁਰੂ ਵੀ ਕਰ ਦਿੱਤੇ। ਬੇਸ਼ੱਕ ਪੂਰੇ ਮੁਲਕ ਚ ਕਈ ਥਾਈਂ ਧਾਰਾ 370 ਹਟਾਉਣ ਤੇ ਲੱਡੂ ਵੰਡੇ ਗਏ, ਕਿਤੇ-ਕਿਤੇ ਕਸ਼ਮੀਰੀ ਪੰਡਿਤਾਂ ਵਲੋਂ ਵੀ ਇਸ ਦੀ ਖੁਸ਼ੀ ਜਾਹਰ ਕੀਤੀ ਗਈ। ਪਰ ਇਸ ਤੋਂ ਇਲਾਵਾ ਕੁਝ ਸ਼ਰਾਰਤੀ ਅਨਸਰ ਅਜਿਹੇ ਵੀ ਨੇ ਜੋ ਸੋਸ਼ਲ ਮੀਡੀਆ ਤੇ ਗਲਤ ਮੈਸਿਜ ਤੇ ਗਲਤ ਪੋਸਟ ਸ਼ੇਅਰ ਕਰ ਰਹੇ ਹਨ।
Photo
ਕਸ਼ਮੀਰੀ ਔਰਤਾਂ ਨੂੰ ਗਲਤ ਤੇ ਅਸ਼ਲੀਲ ਕੁਮੇਟ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਹਨ। ਅਜਿਹੀਆਂ ਹੀ ਕਈ ਪੋਸਟਾਂ ਹਨ ਜੋ ਜੰਗਲ 'ਚ ਲੱਗੀ ਅੱਗ ਵਾਂਗ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਹਨ। ਤਸਵੀਰ 'ਚ ਕੁਝ ਸਕੂਲ ਦੀਆਂ ਕੁੜੀਆਂ ਦੀ ਫੋਟੋ ਵੀ ਲਗਾਈ ਹੈ ਜਿਸ ਦੇ ਉਪਰ ਇਹ ਕੁਮੈਟ ਕੀਤਾ ਹੋਇਆ।
Photo
ਇਸ ਤੋਂ ਇਲਾਵਾ ਲੋਕਾਂ ਵਲੋਂ ਤਾਂ ਮਹਿਬੂਬਾ ਮੁਫਤੀ ਨੂੰ ਵੀ ਨਹੀਂ ਬਖਸ਼ਿਆ। ਉਹਨਾਂ ਤੇ ਵੀ ਗ਼ਲਤ ਕਮੈਂਟ ਕੀਤੇ ਗਏ ਹਨ। ਜੋ ਵੀ ਹੈ ਗਲਤ ਹੈ ਪਰ ਜਿਨ੍ਹਾਂ ਲੋਕਾਂ ਵਲੋਂ ਇਹ ਫੇਕ ਆਈਡੀ ਬਣਾ ਕੇ ਇਹ ਸਭ ਕੁਝ ਪੋਸਟ ਕੀਤਾ ਜਾਂਦਾ ਉਨ੍ਹਾਂ ਤੇ ਸਰਕਾਰ ਬਣਦੀ ਕਾਰਵਾਈ ਜਰੂਰ ਕਰੇ।
ਵੀਡੀਉ ਦੇਖਣ ਲਈ ਇੱਥੇ ਕਲਿੱਕ ਕਰੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।