
ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਾਬਾ ਸਾਹਿਬ ਡਾ. ਭੀਮਰਾਓ...
ਨਵੀਂ ਦਿੱਲੀ: ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਾਬਾ ਸਾਹਿਬ ਡਾ. ਭੀਮਰਾਓ ਅੰਬੇਦਕਰ ਧਾਰਾ 370 ਦੇ ਧੁਰ ਵਿਰੋਧੀ ਸਨ। ਉਨ੍ਹਾਂ ਨੇ ਇਸ ਦਾ ਖਰੜਾ ਤਿਆਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਡਾ.ਅੰਬੇਦਕਰ ਦੇ ਮਨ੍ਹਾਂ ਕਰਨ ਤੋਂ ਬਾਅਦ ਸ਼ੇਖ ਅਬਦੁੱਲਾ ਨਹਿਰੂ ਕੋਲ ਪੁੱਜੇ ਤੇ ਪ੍ਰਧਾਨ ਮੰਤਰੀ ਦੇ ਨਿਰਦੇਸ਼ 'ਤੇ ਗੋਪਾਲਸਵਾਮੀ ਅਯੰਗਰ ਨੇ ਖਰੜਾ ਤਿਆਰ ਕੀਤਾ।
ਅਬਦੁੱਲਾ ਨੇ ਲਿਖਿਆ ਪੱਤਰ
Sheikh Abdullah and Nehru
ਅਬਦੁੱਲਾ ਨੂੰ ਧਾਰਾ 370 'ਤੇ ਲਿਖੇ ਪੱਤਰ 'ਚ ਡਾ. ਅੰਬੇਦਕਰ ਨੇ ਕਿਹਾ ਸੀ ਤੁਸੀਂ ਚਾਹੁੰਦੇ ਹੋ ਕਿ ਭਾਰਤ ਜੰਮੂ-ਕਸ਼ਮੀਰ ਦੀ ਸਰਹੱਦ ਦੀ ਰਾਖੀ ਕਰੇ, ਇੱਥੇ ਸੜਕਾਂ ਦਾ ਨਿਰਮਾਣ ਕਰੇ, ਅਨਾਜ ਸਪਲਾਈ ਕਰੇ। ਨਾਲ ਹੀ ਕਸ਼ਮੀਰ ਨੂੰ ਬਾਰਤ ਦੇ ਬਰਾਬਰ ਅਧਿਕਾਰ ਮਿਲਣ ਪਰ ਤੁਸੀਂ ਚਾਹੁੰਦੇ ਹੋ ਕਿ ਕਸ਼ਮੀਰ 'ਚ ਭਾਰਤ ਨੂੰ ਸੀਮਤ ਸ਼ਕਤੀਆਂ ਮਿਲਣ। ਅਜਿਹੀ ਤਜਵੀਜ਼ ਭਾਰਤ ਦੇ ਨਾਲ ਵਿਸ਼ਵਾਘਾਤ ਹੋਵੇਗਾ, ਜਿਸ ਨੂੰ ਕਾਨੂੰਨ ਮੰਤਰੀ ਹੋਣ ਦੇ ਨਾਤੇ ਮੈਂ ਕਦੇ ਵੀ ਮੰਜ਼ੂਰ ਨਹੀਂ ਕਰਾਂਗਾ।
ਪਟੇਲ ਨੂੰ ਨਹੀਂ ਕੀਤਾ ਗਿਆ ਸੂਚਿਤ
Vallabhbhai Patel
ਨਹਿਰੂ ਨੇ ਪਟੇਲ ਨੂੰ ਸੂਚਿਤ ਕੀਤੇ ਬਗ਼ੈਰ ਸ਼ੇਖ ਅਬਦੁੱਲਾ ਨਾਲ ਧਾਰਾ 370 ਦੇ ਖਰੜੇ ਨੂੰ ਅੰਤਿਮ ਰੂਪ ਦਿੱਤਾ। ਸੰਵਿਧਾਨ ਸਭਾ ਦੀ ਚਰਚਾ 'ਚ ਖਰੜਾ ਪਾਸ ਕਰਾਵਉਣ ਦੀ ਜ਼ਿੰਮੇਵਾਰੀ ਗੋਪਾਲਸਵਾਮੀ ਅਯੰਗਰ ਨੂੰ ਮਿਲੀ ਪਰ ਤਜ਼ਵੀਜ਼ ਨੂੰ ਸਭਾ 'ਚ ਮੌਜੂਦ ਸਾਰੇ ਮੈਂਬਰਾਂ ਨੇ ਫਾੜ ਦਿੱਤਾ। ਉਸ ਵੇਲੇ ਪ੍ਰਧਾਨ ਮੰਤਰੀ ਨਹਿਰੂ ਅਮਰੀਕਾ 'ਚ ਸਨ। ਸਰਦਾਰ ਅਤੇ ਅਬਦੁੱਲਾ ਦੇ ਰਿਸ਼ਤੇ ਠੀਕ ਨਹੀਂ ਸਨ। ਇਸ ਹਾਲਤ 'ਚ ਅਯੰਗਰ ਨੇ ਮੱਦਦ ਲੈਣ ਵਾਸਤੇ ਵੱਲਭਭਾਈ ਪਟੇਲ ਦਾ ਰੁਖ਼ ਕੀਤਾ। ਉਨ੍ਹਾਂ ਨੇ ਪਟੇਲ ਨੂੰ ਕਿਹਾ ਕਿ ਇਹ ਮਾਮਲਾ ਨਹਿਰੂ ਦੇ ਅਹੰਕਾਰ ਨਾਲ ਜੁੜਿਆ ਹੈ, ਨਹੂਰੀ ਨੇ ਸ਼ੇਖ ਅਬਦੁੱਲਾ ਨੂੰ ਉਨ੍ਹਾਂ ਮੁਤਾਬਕ ਫ਼ੈਸਲੇ ਲੈਣ ਨੂੰ ਕਿਹਾ ਹੈ। ਲਿਹਾਜ਼ਾ, ਵੱਲਭਭਾਈ ਪਟੇਲ ਨੇ ਖਰੜਾ ਮੰਜ਼ੂਰ ਕਰ ਦਿੱਤਾ।
ਹੋਇਆ ਸੀ ਭਾਰੀ ਵਿਰੋਧ
ਹਾਲਾਂਕਿ ਜਦੋਂ ਪਟੇਲ ਨੇ ਕਾਂਗਰਸ ਕਾਰਜਕਾਰਨੀ ਕਮੇਟੀ ਦੀ ਬੈਠਕ 'ਚ ਖਰੜਾ ਪੇਸ਼ ਕੀਤਾ ਤਾਂ ਸਾਰਿਆਂ ਨੇ ਇਸ ਨੂੰ ਭਾਰਤ ਦੀ ਖ਼ੁਦਮੁਖ਼ਤਿਆਰੀ ਲਈ ਖ਼ਤਰਾ ਦੱਸਿਆ। ਇੱਥੋਂ ਤੱਕ ਕਿ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਆਜ਼ਾਦ ਨੇ ਵੀ ਇਸ ਦਾ ਵਿਰੋਧ ਕੀਤਾ ਸੀ।
ਕੌਣ ਸਨ ਗੋਪਾਲਸਵਾਮੀ ਅਯੰਗਰ
N. Gopalaswami Ayyangar
ਉਨ੍ਹਾਂ ਦਾ ਜਨਮ 31 ਮਾਰਚ, 1882 ਨੂੰ ਤਾਮਿਲਨਾਡੂ 'ਚ ਹੋਇਆ ਸੀ। 1905 'ਚ ਉਹ ਮਦਰਾਸ ਸਿਵਿਲ ਸੇਵਾ 'ਚ ਸ਼ਾਮਲ ਹੋਏ ਤੇ ਡਿਪਟੀ ਕਲੈਕਟਰ ਤੇ ਮਾਲੀਆ ਬੋਰਡ ਦੇ ਮੈਂਬਰਾਂ ਸਮੇਤ ਕਈ ਅਹੁਦਿਆਂ 'ਤੇ ਰਹੇ। 1937-43 ਤਕ ਕਸ਼ਮੀਰ ਦੇ ਪ੍ਰਧਾਨ ਮੰਤਰੀ ਰਹੇ। 1943-47 ਤਕ ਸੂਬਾ ਪ੍ਰੀਸ਼ਦ ਦੇ ਮੈਂਬਰਾਂ ਦੇ ਰੂਪ 'ਚ ਰਹੇ। ਉਹ ਸੰਵਿਧਾਨ ਸਬਾ ਮੈਂਬਰ ਵੀ ਸਨ। ਉਹ ਉਸ ਵੇਲੇ ਉਸ ਵਫ਼ਦ ਦੇ ਮੁਖੀ ਵੀ ਸਨ ਜਿਸ ਨੇ ਕਸ਼ਮੀਰ 'ਤੇ ਲਗਾਤਾਰ ਵਿਵਾਦ 'ਚ ਸੰਯੁਕਤ ਰਾਸ਼ਟਰ 'ਚ ਭਾਰਤ ਦੀ ਨੁਮਾਇੰਦਗੀ ਕੀਤੀ।
ਅਯੰਗਰ ਨੂੰ 1937 'ਚ ਦੀਵਾਨ ਬਹਾਦੁਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਇਕ ਬਰਤਾਨਵੀ ਵਾਇਸਰਾਏ ਵੱਲੋਂ ਦਿੱਤਾ ਗਿਆ ਸਰਬਉੱਚ ਸਨਮਾਨ ਸੀ। 1941 'ਚ, ਉਨ੍ਹਾਂ ਨੇ ਕਿੰਗ ਜਾਰਜ ਛੇਵੇਂ ਤੋਂ ਨਾਈਟਹੁਡ ਪ੍ਰਾਪਤ ਕੀਤਾ। ਉਹ ਜੰਮੂ-ਕਸ਼ਮੀਰ ਦੇ ਮਹਾਰਾਜ ਹਰੀ ਸਿੰਘ ਦੇ ਦੀਵਾਨ ਵੀ ਰਹੇ। 10 ਫਰਵਰੀ 1953 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਸੰਯੁਕਤ ਰਾਸ਼ਟਰ ਪੁੱਜਿਆ ਜੰਮੂ ਕਸ਼ਮੀਰ ਦਾ ਮਾਮਲਾ
ਇਹ ਮਾਊਂਟਬੇਟਨ ਸਨ, ਜਿਨ੍ਹਾਂ ਨੇ ਨਹਿਰੂ ਨੂੰ ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਸੰਯੁਕਤ ਰਾਸ਼ਟਰ 'ਚ ਲੈ ਕੇ ਜਾਣ ਲਈ ਰਾਜ਼ੀ ਕੀਤਾ ਸੀ। ਇਸੇ ਲਈ ਤਾਂ ਪਾਕਿਸਤਾਨ ਵਾਰ-ਵਾਰ ਕਹਿੰਦਾ ਹੈ ਕਿ ਕਸ਼ਮੀਰ ਵਿਵਾਦ ਨੰ ਭਾਰਤ ਹੀ ਸੰਯੁਕਤ ਰਾਸ਼ਟਰ ਲੈ ਕੇ ਗਿਆ ਸੀ।