
ਆਂਧਰਾ ਪ੍ਰਦੇਸ਼ ਦੇ ਵੇਂਗਾਲਾਮਪਲੀ ਪਿੰਡ ਦੇ ਸਰਕਾਰੀ ਸਕੂਲ ਵਿਚ ਇਕ ਖ਼ਾਸ ਵਿਦਿਆਰਥੀ ਪੜ੍ਹਾਈ ਕਰਨ ਆਉਂਦਾ ਹੈ।
ਆਂਧਰਾ ਪ੍ਰਦੇਸ਼: ਆਂਧਰਾ ਪ੍ਰਦੇਸ਼ ਦੇ ਵੇਂਗਾਲਾਮਪਲੀ ਪਿੰਡ ਦੇ ਸਰਕਾਰੀ ਸਕੂਲ ਵਿਚ ਇਕ ਖ਼ਾਸ ਵਿਦਿਆਰਥੀ ਪੜ੍ਹਾਈ ਕਰਨ ਆਉਂਦਾ ਹੈ। ਸਕੂਲ ਦੇ ਮੁੱਖ ਅਧਿਆਪਕ ਦਾ ਕਹਿਣਾ ਹੈ ਕਿ 60 ਵਿਦਿਆਰਥੀ ਸਕੂਲ ਦੇ ਖਰਾਬ ਢਾਂਚੇ ਅਤੇ ਅਧਿਆਪਕਾਂ ਦੀ ਕਮੀ ਕਾਰਨ ਸਕੂਲ ਨਹੀਂ ਆਉਂਦੇ। ਇਸ ਸਕੂਲ ਵਿਚ ਸਿਰਫ਼ ਦੋ ਅਧਿਆਪਕ ਹਨ। ਪਰ ਪਿਛਲੇ ਦੋ ਹਫਤਿਆਂ ਤੋਂ ਇਕ ਮਹਿਮਾਨ ਸਕੂਲ ਵਿਚ ਪੜ੍ਹਨ ਆ ਰਿਹਾ ਹੈ। ਇਹ ਵਿਦਿਆਰਥੀ ਹਰ ਰੋਜ਼ ਕਲਾਸ ਵਿਚ ਹਾਜ਼ਰ ਹੁੰਦਾ ਹੈ।
Meet a student Langur who attends classes, prayers, listens lectures at a school & became integral part of it. Students call her LAKSHMI & she is on strict diet of fruits as staff gives bananas everyday to avoid junk food#TuesdayMotivation #TuesdayThoughts #TuesdayMorning #quote pic.twitter.com/bRq93673LP
— Dr. Simran Sharma (@DrSimranSharma) August 6, 2019
ਇਹ ਵਿਦਿਆਰਥੀ ਕੋਈ ਲੜਕਾ ਜਾਂ ਲੜਕੀ ਨਹੀਂ ਬਲਕਿ ਦੋ ਸਾਲ ਦੀ ਮਾਦਾ ਲੰਗੂਰ ਹੈ, ਜੋ ਸਕੂਲ ਦੀ ਸਟਾਰ ਬਣ ਚੁੱਕੀ ਹੈ। ਇਕ ਖ਼ਬਰ ਮੁਤਾਬਕ ਨੇੜੇ ਦੇ ਜੰਗਲ ਤੋਂ ਤਿੰਨ ਲੰਗੂਰ ਆਏ ਸਨ, ਜਿਨ੍ਹਾਂ ਵਿਚੋਂ ਦੋ ਦੀ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਅਤੇ ਇਕ ਮਾਦਾ ਲੰਗੂਰ ਸਕੂਲ ਆ ਗਈ। 5 ਤੋਂ 10 ਸਾਲ ਦੇ ਬੱਚੇ ਸ਼ੁਰੂਆਤ ਵਿਚ ਇਸ ਤੋਂ ਕਾਫ਼ੀ ਡਰਦੇ ਸਨ ਪਰ ਹੁਣ ਉਹ ਇਸ ਲੰਗੂਰ ਦੇ ਦੋਸਤ ਬਣ ਚੁੱਕੇ ਹਨ। ਮੁੱਖ ਅਧਿਆਪਕ ਦਾ ਕਹਿਣਾ ਹੈ ਕਿ ਲੰਗੂਰ ਦਾ ਵਰਤਾਅ ਪਹਿਲੇ ਦਿਨ ਤੋਂ ਹੀ ਕਾਫ਼ੀ ਵਧੀਆ ਰਿਹਾ ਹੈ। ਸਕੂਲ ਦੇ ਬੱਚੇ ਇਸ ਲੰਗੂਰ ਨੂੰ ਲਕਸ਼ਮੀ ਦੇ ਨਾਂਅ ਨਾਲ ਬੁਲਾਉਂਦੇ ਹਨ।
Langur Student
ਉਹ ਬੱਚਿਆਂ ਨਾਲ ਕਲਾਸਾਂ ਲਗਵਾਉਂਦੀ ਹੈ ਅਤੇ ਕਿਤਾਬਾਂ ਪੜ੍ਹਦੀ ਹੈ। ਜੇਕਰ ਕਿਤਾਬ ਵਿਚ ਉਸ ਨੂੰ ਕੋਈ ਫੋਟੋ ਵਧੀਆ ਲੱਗਦੀ ਹੈ ਤਾਂ ਉਹ ਉਸ ਨੂੰ ਧਿਆਨ ਨਾਲ ਦੇਖਣ ਲੱਗਦੀ ਹੈ। ਸ਼ੁਰੂਆਤ ਵਿਚ ਅਧਿਆਪਕਾਂ ਨੂੰ ਲੱਗਿਆ ਕਿ ਲੰਗੂਰ ਬੱਚਿਆਂ ਨੂੰ ਪਰੇਸ਼ਾਨ ਕਰੇਗੀ, ਜਿਸ ਦੇ ਲਈ ਗੇਟ ਬੰਦ ਕਰ ਦਿੱਤਾ ਜਾਂਦਾ ਸੀ। ਪਰ ਲੰਗੂਰ ਖਿੜਕੀ ‘ਤੇ ਬੈਠ ਕੇ ਲੈਕਚਰ ਸੁਣਦੀ ਸੀ।
Langur Student
ਇਸ ਤੋਂ ਬਾਅਦ ਉਸ ਨੂੰ ਸਕੂਲ ਦੇ ਅੰਦਰ ਦਾਖਲ ਕਰ ਲਿਆ ਗਿਆ ਅਤੇ ਹੁਣ ਉਸ ਲਈ ਕੋਈ ਪਾਬੰਧੀ ਨਹੀਂ ਲਗਾਈ ਗਈ। ਮਿਡ ਡੇ ਮੀਲ ਦੇ ਤਹਿਤ ਇਸ ਲੰਗੂਰ ਲਈ ਕੇਲਿਆਂ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਇਸ ਲੰਗੂਰ ਦੇ ਆਉਣ ਨਾਲ ਸਕੂਲ ਵਿਚ ਵਿਦਿਆਰਥੀਆਂ ਦੀ 100 ਫੀਸਦੀ ਹਾਜ਼ਰੀ ਹੋ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।