
ਪੁਲਿਸ ਨੇ ਹਿੱਸੇ ਦੀ ਬਹਾਲੀ ਦਾ ਕੰਮ ਪੂਰਾ ਨਾ ਹੋਣ ਤੱਕ ਲੋਕਾਂ ਨੂੰ ਇਲ ਤੋਂ ਦੂਰ ਰਹਿਣ ਦੀ ਕੀਤੀ ਅਪੀਲ
ਜੰਮੂ: ਐਤਵਾਰ ਨੂੰ ਰਾਮਬਨ ਇਲਾਕੇ 'ਚ ਜ਼ਮੀਨ ਖਿਸਕਣ ਕਾਰਨ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਸੀ। ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਜਦੋਂ ਤੱਕ ਇਸ ਹਿੱਸੇ ਦੀ ਬਹਾਲੀ ਦਾ ਕੰਮ ਪੂਰਾ ਨਹੀਂ ਹੋ ਜਾਂਦਾ, ਲੋਕ ਇਸ ਰਸਤੇ ਤੋਂ ਦੂਰ ਰਹਿਣ।
ਇਹ ਵੀ ਪੜ੍ਹੋ: ਖ਼ੁਦ ਨੂੰ ਸ਼ਿਵ ਦਾ ਅਵਤਾਰ ਦੱਸਣ ਵਾਲੇ ਨਸ਼ਈ ਨੇ ਬਜ਼ੁਰਗ ਔਰਤ ਨੂੰ ਕੁਟ-ਕੁਟ ਮਾਰਿਆ
ਇਸ ਸਬੰਧ ਵਿਚ, ਜੰਮੂ-ਕਸ਼ਮੀਰ ਪੁਲਿਸ ਦੇ ਅਧਿਕਾਰਤ ਮੀਡੀਆ ਹੈਂਡਲ ਨੇ ਟਵਿੱਟਰ 'ਤੇ ਕਿਹਾ ਕਿ ਸਵੇਰੇ 06:30 ਵਜੇ ਜ਼ਮੀਨ ਖਿਸਕਣ ਕਾਰਨ ਜੰਮੂ-ਸ਼੍ਰੀਨਗਰ ਬੰਦ ਹੋ ਗਿਆ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਬਹਾਲੀ ਦਾ ਕੰਮ ਪੂਰਾ ਹੋਣ ਤੱਕ ਆਵਾਜਾਈ ਤੋਂ ਬਚਣ।ਇਸ ਤੋਂ ਪਹਿਲਾਂ 19 ਜੁਲਾਈ ਨੂੰ ਰਾਮਬਨ ਜ਼ਿਲ੍ਹੇ ਵਿੱਚ ਨੈਸ਼ਨਲ ਹਾਈਵੇ-44 ਪੱਥਰਾਂ ਅਤੇ ਚਿੱਕੜ ਕਾਰਨ ਬੰਦ ਹੋ ਗਿਆ ਸੀ।
ਇਹ ਵੀ ਪੜ੍ਹੋ: ਬੰਗਲਾਦੇਸ਼ 'ਚ 46 ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, ਬੱਚਿਆਂ ਸਮੇਤ ਅੱਠ ਲੋਕਾਂ ਦੀ ਮੌਤ