
ਬਿਹਾਰ ਦੇ ਪਟਨਾ ਤੋਂ 75 ਕਿ.ਮੀ. ਦੂਰ ਜ਼ਿਲ੍ਹਾ ਭੋਜਪੁਰ ਦੇ ਰਤਨਪੁਰ ਨਾਮਕ ਪਿੰਡ 'ਚ ਲੜਕੀਆਂ ਦੇ ਵਿਆਹ ਨਹੀਂ ਹੋ ਰਹੇ ਹਨ....
ਪਟਨਾ : ਹਰ ਮਾਂ-ਪਿਓ ਚਾਹੁੰਦਾ ਹੈ ਕਿ ਉਨ੍ਹਾਂ ਦੀ ਧੀ ਦਾ ਵਿਆਹ ਬਿਨ੍ਹਾ ਕਿਸੇ ਰੁਕਾਵਟ ਦੇ ਹੋ ਜਾਵੇ। ਕੁੜੀਆਂ ਦੇ ਵਿਆਹ ‘ਚ ਖ਼ਾਸ ਧਿਆਨ ਦੇਣਾ ਪੈਂਦਾ ਹੈ। ਉਥੇ ਹੀ ਵਾਰ ਵਾਰ ਦੇਖਿਆ ਗਿਆ ਹੈ ਕਿ ਕਈ ਵਾਰ ਕੋਈ ਨਾ ਕੋਈ ਰੁਕਾਵਟ ਹੋ ਹੀ ਜਾਂਦੀ ਹੈ ਪਰ ਅੱਜ ਜਿਸ ਰੁਕਾਵਟ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਆ ਉਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹੀ ਜਾਓਗੇ।
Ratanpur Bihar Monkey girl wedding
ਬਿਹਾਰ ਦੇ ਪਟਨਾ ਤੋਂ 75 ਕਿ.ਮੀ. ਦੂਰ ਜ਼ਿਲ੍ਹਾ ਭੋਜਪੁਰ ਦੇ ਰਤਨਪੁਰ ਨਾਮਕ ਪਿੰਡ 'ਚ ਲੜਕੀਆਂ ਦੇ ਵਿਆਹ ਨਹੀਂ ਹੋ ਰਹੇ ਹਨ। ਵਿਆਹ ਦੀ ਵਜ੍ਹਾ ਹੋਰ ਕੁਝ ਨਹੀਂ ਸਗੋਂ ਬਾਂਦਰ ਹਨ। ਇਸ ਪਿੰਡ ਵਿੱਚ ਬਾਂਦਰਾਂ ਦਾ ਇੰਨਾ ਖੌਫ਼ ਹੈ ਕਿ ਇੱਥੇ ਲੋਕ ਬਰਾਤ ਲੈ ਕੇ ਆਉਣੋਂ ਕਤਰਾਉਂਦੇ ਹਨ, ਇਹ ਪੂਰਾ ਪਿੰਡ ਬਾਂਦਰਾਂ ਦੇ ਖੌਫ਼ ਤੋਂ ਪ੍ਰੇਸ਼ਾਨ ਹੈ ਅਤੇ ਹੁਣ ਇਸ ਵਜ੍ਹਾ ਨਾਲ ਇੱਥੇ ਦੀਆਂ ਲੜਕੀਆਂ ਦੇ ਵਿਆਹ ਵੀ ਨਹੀਂ ਹੋ ਪਾ ਰਹੇ ਕਿਉਂਕਿ ਬਾਕੀ ਸਾਰੇ ਪਿੰਡਾਂ ਦੇ ਲੋਕ ਇੱਥੇ ਬਾਰਾਤ ਲੈ ਕੇ ਆਉਣ ਤੋਂ ਡਰਦੇ ਹਨ।
Ratanpur Bihar Monkey girl wedding
ਇੱਥੇ ਲੋਕ ਬਾਰਾਤ ਲਿਆਉਣ ਤੋਂ ਇਸ ਲਈ ਕਤਰਾਉਂਦੇ ਹਨ ਕਿਉਂਕਿ ਇੱਥੇ ਇੰਨ੍ਹੇ ਬਾਂਦਰ ਹਨ ਜੋ ਕਿ ਲੋਕਾਂ ਨੂੰ ਲਹੂ ਲੁਹਾਣ ਕਰਨ 'ਚ ਬਿਲਕੁੱਲ ਦੇਰ ਨਹੀਂ ਲਗਾਉਂਦੇ। ਇਸ ਲਈ ਇੱਥੇ ਲੋਕ ਬਾਰਾਤ ਲਿਆਉਣ ਤੋਂ ਡਰਦੇ ਹਨ ਅਤੇ ਇਸ ਵਜ੍ਹਾ ਨਾਲ ਇੱਥੇ ਦੀਆਂ ਲੜਕੀਆਂ ਵੀ ਕੁਆਰੀਆ ਹਨ। ਹੁਣ ਕੁੱਝ ਸਮਾਂ ਪਹਿਲਾਂ ਇੱਥੇ ਇੱਕ ਬਰਾਤ ਆਈ ਸੀ।
Ratanpur Bihar Monkey girl wedding
ਖੁਸ਼ੀ 'ਚ ਮਗਨ, ਹੱਸਦੇ - ਗਾਉਂਦੇ ਲੋਕ ਇੱਥੇ ਦੀ ਇੱਕ ਲੜਕੀ ਨੂੰ ਵਿਆਹੁਣ ਆਏ ਸਨ ਪਰ ਬਾਂਦਰਾਂ ਦੇ ਇੱਕ ਝੁੰਡ ਨੇ ਹਮਲਾ ਕਰ ਦਿੱਤਾ ਅਤੇ ਕਈ ਲੋਕਾਂ ਨੂੰ ਲਹੂ-ਲੁਹਾਣ ਕਰ ਦਿੱਤਾ। ਸਿਰਫ ਇਸ ਪਿੰਡ ਦਾ ਨਹੀਂ ਸਗੋਂ ਆਲੇ ਦੁਆਲੇ ਦੇ ਕਈਆਂ ਪਿੰਡਾਂ ਦਾ ਵੀ ਇਹੀ ਹਾਲ ਹੈ ਅਤੇ ਇਸ ਵਜ੍ਹਾ ਨਾਲ ਇੱਥੇ ਦੀਆਂ ਲੜਕੀਆਂ ਕੁਆਰੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।