
ਇੱਥੇ ਲੋਕਾਂ ਤੋਂ ਇੱਕ ਪਤਨੀ ਸੰਭਾਲੀ ਨਹੀਂ ਜਾਂਦੀ ਅਤੇ ਇੱਕ ਸ਼ਖਸ ਨੇ ਦੋ ਵਿਆਹ ਕਰਾ ਲਏ। ਜੀ ਹਾਂ ਇੰਡੋਨੇਸ਼ਿਆ ਦੇ ਇੱਕ ਸ਼ਖਸ ਨੇ ਆਪਣੀ ਦੋਵਾਂ ਗਰਲਫਰੈਂਡ
ਇੰਡੋਨੇਸ਼ੀਆ : ਇੱਥੇ ਲੋਕਾਂ ਤੋਂ ਇੱਕ ਪਤਨੀ ਸੰਭਾਲੀ ਨਹੀਂ ਜਾਂਦੀ ਅਤੇ ਇੱਕ ਸ਼ਖਸ ਨੇ ਦੋ ਵਿਆਹ ਕਰਾ ਲਏ। ਜੀ ਹਾਂ ਇੰਡੋਨੇਸ਼ਿਆ ਦੇ ਇੱਕ ਸ਼ਖਸ ਨੇ ਆਪਣੀ ਦੋਵਾਂ ਗਰਲਫਰੈਂਡ ਨਾਲ ਵਿਆਹ ਕਰਵਾਇਆ। ਇਸ ਬਾਰੇ ਜਦੋਂ ਸ਼ਖਸ ਤੋਂ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਉਹ ਦੋਵਾਂ 'ਚੋਂ ਕਿਸੇ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ। ਦੁਨੀਆ 'ਚ ਅਜਿਹੇ ਬਹੁਤ ਹੀ ਘੱਟ ਲੋਕ ਹਨ ਜਿਨ੍ਹਾਂ 'ਚ ਦੋ ਵਿਆਹ ਕਰਨ ਦੀ ਹਿੰਮਤ ਹੁੰਦੀ ਹੈ।
Indonesia man marries 2 girlfriends
ਇਹ ਸ਼ਖਸ ਦੋਵਾਂ ਔਰਤਾਂ ਨਾਲ ਪਿਆਰ ਕਰਦਾ ਹੈ। ਇਹ ਖ਼ਬਰ 18 ਅਗਸਤ ਨੂੰ ਇੰਡੋਨੇਸ਼ੀਆ ਦੀ ਸਥਾਨਕ ਵੈੱਬ ਪੋਰਟਲ 'ਤੇ ਵਿਖਾਈ ਦਿੱਤੀ, ਜਿਸ 'ਚ ਦੋ ਦੁਲਹਨਾਂ ਦੇ ਵਿਚਕਾਰ ਲਾੜਾ ਬੈਠਾ ਹੋਇਆ ਹੈ। ਵਿਆਹ ਦਾ ਵੀਡੀਓ ਫੇਸਬੁਕ 'ਤੇ ਵੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖਕੇ ਸਾਰੇ ਹੈਰਾਨ ਹਨ ਅਤੇ ਵੱਖ ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਵੀਡੀਓ 'ਚ ਸ਼ਖਸ ਦੋਵਾਂ ਔਰਤਾਂ ਦੇ ਨਾਲ ਬੈਠਕੇ ਵਿਆਹ ਦੀਆਂ ਕਸਮਾਂ ਖਾਂਦਾ ਹੋਇਆ ਵਿਖਾਈ ਦੇ ਰਿਹੇ ਹੈ। ਉਸਦੇ ਆਲੇ ਦੁਆਲੇ ਮੌਜੂਦ ਲੋਕ ਵੀ ਇਸ ਵਿਆਹ ਤੋਂ ਬਹੁਤ ਖੁਸ਼ ਹਨ। ਜਾਣਕਾਰੀ ਅਨੁਸਾਰ ਦੋਵਾਂ ਔਰਤਾਂ ਨੂੰ ਇੱਕ ਦੂਜੇ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ ਅਤੇ ਇਸ ਅਨੋਖੇ ਵਿਆਹ ਦੇ ਨਾਲ ਕੋਈ ਸਮੱਸਿਆ ਨਹੀਂ ਹੈ। ਇੱਥੇ ਤੱਕ ਕੀ ਦੋਵਾਂ ਔਰਤਾਂ 'ਚ ਚੰਗੀ ਬਣਦੀ ਹੈ।
ਇਹ ਵਿਆਹ ਸਮਾਗਮ 17 ਅਗਸਤ ਨੂੰ ਕਾਲੀਮੰਤਨ ਦੇ ਏਅਰਤਾਪ 'ਚ ਹੋਇਆ। ਮੀਡੀਆ ਰਿਪੋਰਟ ਅਨੁਸਾਰ ਇਸ ਸ਼ਖਸ ਨੇ ਦੁਲਹਨ ਦੇ ਪਰਿਵਾਰ ਨੂੰ ਦਹੇਜ ਦੇ ਰੂਪ 'ਚ ਇੱਕ ਚੰਗੀ ਖਾਸੀ ਰਕਮ ਵੀ ਦਿੱਤੀ। ਇੰਡੋਨੇਸ਼ੀਆ 'ਚ ਦੁਲਹੇ ਲਈ ਦੁਲਹਨ ਦੇ ਪਰਿਵਾਰ ਨੂੰ ਦਹੇਜ ਦੇਣਾ ਇੱਕ ਆਮ ਗੱਲ ਹੈ। ਇਹ ਇਸ ਗੱਲ ਦਾ ਸਬੂਤ ਮੰਨਿਆ ਜਾਂਦਾ ਹੈ ਕਿ ਲਾੜਾ ਆਪਣੀ ਦੁਲਹਨ ਦੀ ਦੇਖਭਾਲ ਕਰ ਸਕੇਗਾ। ਇੰਡੋਨੇਸ਼ੀਆ 'ਚ ਇੱਕ ਤੋਂ ਜ਼ਿਆਦਾ ਵਿਆਹ ਦਾ ਰੁਝਾਨ ਹੈ। ਕਾਨੂੰਨਾਂ ਦੇ ਅਨੁਸਾਰ ਜੇਕਰ ਸ਼ਖਸ ਦੇ ਕੋਲ ਕਈ ਪਤਨੀਆਂ ਦੀ ਜ਼ਿੰਮੇਵਾਰੀ ਚੁੱਕਣ ਲਈ ਪੈਸੇ ਹਨ ਤਾਂ ਉਹ ਵੱਧ ਤੋਂ ਵੱਧ ਚਾਰ ਵਿਅਹ ਕਰਾ ਸਕਦਾ ਹੈ।