ਰੋਜ਼ ਕੱਪੜੇ ਸੁਕਾਉਣ ਤੋਂ ਪਹਿਲਾਂ ਮਸ਼ੀਨ ਵਿਚ ਬਰਫ਼ ਦੇ 3 ਟੁਕੜੇ ਪਾਉਂਦੀ ਸੀ ਔਰਤ, ਕਾਰਨ ਸੀ ਸ਼ਾਨਦਾਰ
Published : Sep 6, 2019, 12:06 pm IST
Updated : Sep 6, 2019, 5:26 pm IST
SHARE ARTICLE
Ice, Washing Machine
Ice, Washing Machine

ਇਕ ਔਰਤ ਨੇ ਬੀਤੇ ਦਿਨੀਂ ਆਪਣੇ ਗੁਆਂਢੀ ਨਾਲ ਜੁੜੀ ਇੱਕ ਘਟਨਾ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ...

ਚੰਡੀਗੜ੍ਹ: ਇਕ ਔਰਤ ਨੇ ਬੀਤੇ ਦਿਨੀਂ ਆਪਣੇ ਗੁਆਂਢੀ ਨਾਲ ਜੁੜੀ ਇੱਕ ਘਟਨਾ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ। ਸਟੇਲਾ ਨਾਮ ਦੀ ਔਰਤ ਨੇ ਦੱਸਿਆ ਕਿ ਉਸਦੀ ਗੁਆਂਢਣ ਇਕ ਦਿਨ ਵਾਸ਼ ਏਰੀਆ ਵਿਚ ਵਾਸ਼ਿੰਗ ਮਸ਼ੀਨ ਵਿਚ ਕੱਪੜੇ ਧੋ ਰਹੀ ਸੀ। ਫਿਰ ਕੱਪੜੇ ਸੁਕਾਉਣ ਦੇ ਲਈ ਉਸਨੇ ਡ੍ਰਾਇਰ ਵਿਚ ਕੱਪੜਿਆਂ ਦੇ ਨਾਲ ਬਰਫ਼ ਦੇ ਤਿੰਨ ਟੁਕੜੇ ਵੀ ਪਾ ਦਿੱਤੇ। ਗੁਆਂਢੀ ਨੂੰ ਇਹ ਗੱਲ ਉਸ ਵੇਲੇ ਉਸ ਔਰਤ ਦੀ ਸਮਝ ਨਹੀਂ ਆਈ। ਇਸ ਤੋਂ ਬਾਅਦ ਔਰਤ ਕਈ ਦਿਨਾਂ ਤੱਕ ਆਪਣੀ ਗੁਆਂਢਣ ਨੂੰ ਇਹ ਕੰਮ ਕਰਦੇ ਹੋਏ ਦੇਖਦੀ ਰਹੀ। ਫਿਰ ਇੱਕ ਉਸਨੇ ਇਸਦਾ ਕਾਰਨ ਪੁੱਛਿਆ ਤਾਂ ਉਸਦੀਆਂ ਗੱਲਾਂ ਸੁਣ ਕੇ ਯਕੀਨ ਨਹੀਂ ਹੋਇਆ।

IceIce

ਉਸ ਔਰਤ ਨੇ ਦੱਸਿਆ ਕਿ ਅਸੀਂ ਔਰਤਾਂ ਹਰ ਦਿਨ ਬਹੁਤ ਸਾਰੇ ਕੱਪੜੇ ਧੋਂਦੀਆਂ ਹਾਂ। ਇਸ ਤੋਂ ਬਾਅਦ ਉਨ੍ਹਾਂ ਨੂੰ ਸੁਕਾਉਂਦੇ ਹਾਂ ਅਤੇ ਫਿਰ ਉਨ੍ਹਾਂ ਨੂੰ ਪ੍ਰੈਸ ਕਰਕੇ ਅਲਮਾਰੀ ਵਿਚ ਰੱਖਦੇ ਹਾਂ। ਇਸ ਪੂਰੀ ਕਿਰਿਆ ਵਿਚ ਸਾਨੂੰ ਸਾਰਾ ਦਿਨ ਲੱਗ ਜਾਂਦਾ ਹੈ ਪਰ ਇਨ੍ਹਾਂ ਬਰਫ਼ ਦੇ ਟੁਕੜਿਆਂ ਨੇ ਉਸਦੀ ਪ੍ਰੈਸ ਕਰਨ ਦੀ ਸਮੱਸਿਆ ਹੱਲ ਕਰ ਦਿੱਤੀ ਹੈ। ਗੁਆਂਢੀ ਨੇ ਔਰਤ ਨੂੰ ਅੱਗੇ ਦੱਸਿਆ ਕਿ ਉਹ ਕੱਪੜੇ ਧੋਣ ਤੋਂ ਬਾਅਦ ਉਸਨੂੰ ਵਾਸ਼ਿੰਗ ਮਸ਼ੀਨ ਦੇ ਡ੍ਰਾਇਰ ਵਿਚ ਸੁਕਾਉਣ ਤੋਂ ਬਾਅਦ ਉਸ ਵਿਚ ਬਹੁਤ ਸਾਰੇ ਵਲ ਰਹਿ ਜਾਂਦੇ ਹਨ।

IceIce

ਜਿਸ ਤੋਂ ਬਾਅਦ ਉਨ੍ਹਾਂ ਨੂੰ ਚੰਗੀ ਤਰ੍ਹਾਂ ਪ੍ਰੈਸ ਕਰਨਾ ਪੈਂਦਾ ਹੈ ਪਰ ਬਰਫ਼ ਦੇ ਟੁਕੜੇ ਪਾਉਣ ਕਾਰਨ ਉਨ੍ਹਾਂ ਵਿਚ ਵਲ ਨਹੀਂ ਪੈਂਦੇ ਹਨ ਅਤੇ ਉਨ੍ਹਾਂ ਨੂੰ ਪ੍ਰੈਸ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ ਹੈ। ਔਰਤ ਨੇ ਦੱਸਿਆ ਕਿ ਡ੍ਰਾਇਰ ਵਿਚ ਸੁਕਾਉਣ ਦੇ ਨਾਲ ਕੱਪੜਿਆਂ ਵਿਚ ਕਾਫ਼ੀ ਸਾਰੀ ਬਰਫ਼ ਪਾ ਦੇਣੀ ਚਾਹੀਦੀ ਹੈ। ਜਦ ਡ੍ਰਾਇਰ ਤੋਂ ਗਰਮ ਹਵਾ ਨਿਕਲਦੀ ਹੈ ਤਾਂ ਬਰਫ਼ ਤੇਜ਼ੀ ਪਿਘਲਦੀ ਹੈ ਪਰ ਬਰਫ਼ ਪਿਘਲਣ ਦੇ ਨਾਲ ਉਹ ਭਾਫ਼ ਵੀ ਪੈਦਾ ਕਰਦੀ ਹੈ। ਸਟੀਮ ਦੇ ਕਾਰਨ ਨਾਲ ਕੱਪੜਿਆਂ ਵਿਚ ਪਏ ਵਲ ਜਾਂ ਸੁੰਘੜਨ ਆਪਣੇ ਆਪ ਠੀਕ ਹੋ ਜਾਂਦੀ ਹੈ ਅਤੇ ਕੱਪੜੇ ਸੁੱਕਣ ਤੋਂ ਬਾਅਦ ਵੀ ਬਿਨਾ ਵਲਾ ਦੇ ਬਾਹਰ ਨਿਕਲਦੇ ਹਨ।

IceIce

ਉਹ ਇਸ ਹਾਲਤ ਵਿਚ ਹੁੰਦੇ ਹਨ ਕਿ ਉਨ੍ਹਾਂ ਨੂੰ ਪ੍ਰੈਸ ਕਰਨ ਦੀ ਲੋੜ ਹੀ ਨਹੀਂ ਹੁੰਦੀ। ਜਿਸ ਨਾਲ ਉਸਦਾ ਵਕਤ ਅਤੇ ਆਇਰਨ ਕਰਨ ਦਾ ਖਰਚਾ ਵੀ ਬਚਦਾ ਹੈ। ਜਿਸ ਤੋਂ ਬਾਅਦ ਉਹ ਔਰਤ ਬਹੁਤ ਖੁਸ਼ ਹੋਈ ਅਤੇ ਉਸਨੇ ਇਸ ਘਟਨਾ ਨੂੰ ਸਭ ਨਾਲ ਸ਼ੇਅਰ ਕੀਤਾ। ਤਾਂ ਜੋ ਹੋਰ ਵੀ ਇਸਦਾ ਫ਼ਾਇਦਾ ਲੈ ਸਕਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement