
ਅੱਜ ਦੇ ਯੁੱਗ ਵਿੱਚ ਇਨਸਾਨਾਂ ਵਿਚ ਸਹਿਣਸੀਲਤਾ ਖ਼ਤਮ ਹੀ ਹੁੰਦੀ ਜਾ ਰਹੀ ਹੈ ਅਤੇ ਹਰ ਵਿਅਕਤੀ ਨਿੱਕੀ ਜਿਹੀ ਗੱਲ ਨੂੰ ਲੈ ਕੇ ਖੂਨ ਦਾ ਪਿਆਸਾ
ਨਾਭਾ : ਅੱਜ ਦੇ ਯੁੱਗ ਵਿੱਚ ਇਨਸਾਨਾਂ ਵਿਚ ਸਹਿਣਸੀਲਤਾ ਖ਼ਤਮ ਹੀ ਹੁੰਦੀ ਜਾ ਰਹੀ ਹੈ ਅਤੇ ਹਰ ਵਿਅਕਤੀ ਨਿੱਕੀ ਜਿਹੀ ਗੱਲ ਨੂੰ ਲੈ ਕੇ ਖੂਨ ਦਾ ਪਿਆਸਾ ਹੁੰਦਾ ਜਾ ਰਿਹਾ ਹੈ। ਨਾਭਾ ਤੋਂ ਇੱਕ ਅਜਿਹੀ ਹੀ ਲੜਾਈ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਜਿਸ ਵਿਚ ਇੱਕ ਵਿਅਕਤੀ ਨੇ ਦੋ ਪਿਓ ਪੁੱਤਰਾਂ ਤੇ ਬਰਫ ਤੋੜਨ ਵਾਲੇ ਸੂਏ ਨਾਲ ਹਮਲਾ ਕਰ ਦਿੱਤਾ।
Attack on father and minor son with ice breake
ਦੱਸ ਦਈਏ ਕਿ ਨਾਭਾ ਭਵਾਨੀਗੜ ਰੋਡ ਤੇ ਗੰਨੇ ਦੇ ਰਸ ਦੀ ਰਹੇੜੀ ਲਗਾ ਰਹੇ ਦੋ ਵਿਅਕਤੀਆ ਦੀ ਥੋੜੀ ਜਿਹੀ ਗੱਲ ਨੂੰ ਲੈ ਕੇ ਕਹਾ ਸੁਨੀ ਹੋ ਗਈ। ਮੌਕੇ 'ਤੇ ਬਜਿੰਦਰ ਕੁਮਾਰ 22 ਸਾਲਾ ਨੂੰ ਨਾਲ ਵਾਲੇ ਰੇਹੜੀ ਵਾਲੇ ਨੇ ਬਰਫ਼ ਕੱਟਣ ਵਾਲੇ ਸੂਏ ਦੇ ਨਾਲ ਜ਼ਖਮੀ ਕਰ ਦਿੱਤਾ। ਜਦੋ ਬਜਿੰਦਰ ਕੁਮਾਰ ਦੇ ਪਿਤਾ ਪ੍ਰੇਮ ਪਾਲ 55 ਸਾਲਾ ਨੇ ਹਟਾਉਣ ਦੀ ਕੋਸਿਸ ਕੀਤੀ ਤਾਂ ਉਸ ਵਿਅਕਤੀ ਨੇ ਉਸ ਤੇ ਵੀ ਸੂਏ ਦੇ ਨਾਲ ਵਾਰ ਕਰ ਦਿੱਤੇ ਤੇ ਦੋਸ਼ੀ ਨੂੰ ਮੌਕੇ ਤੋ ਫਰਾਰ ਹੋ ਗਿਆ।
Attack on father and minor son with ice breake
ਇਸ ਮੌਕੇ ਤੇ ਨਾਭਾ ਦੇ ਐਸ.ਐਮ ਓ ਸੰਜੇ ਗੋਇਲ ਨੇ ਕਿਹਾ ਕਿ ਇਹਨਾਂ ਦੋਵੇ ਵਿਅਕਤੀਆ ਦੀ ਹਾਲਤ ਬਹੁਤ ਖਰਾਬ ਸੀ ਅਤੇ ਜਿੰਨਾ ਨੂੰ ਪਟਿਆਲਾ ਰਾਜਿੰਦਰ ਹਸਪਤਾਲ ਰੈਫਰ ਕਰ ਦਿੱਤਾ ਹੈ। ਜ਼ਖਮੀ ਹੋਏ ਪ੍ਰੇਮ ਲਾਲ ਨੇ ਦੱਸਿਆ ਕਿ ਮੇਰੇ ਬੇਟਾ ਗੰਨੇ ਦੀ ਰੇਹੜੀ ਤੇ ਕੰਮ ਕਰ ਰਿਹਾ ਸੀ ਤਾਂ ਨਾਲ ਲਗਦੇ ਵਿਅਕਤੀ ਨੇ ਕਿਸੇ ਗੱਲ ਨੂੰ ਲੈ ਕੇ ਮੇਰੇ ਬੇਟੇ ਅਤੇ ਮੇਰੇ ਤੇ ਤੇਜ ਧਾਰ ਸੂਏ ਨਾਲ ਵਾਰ ਕਰ ਦਿੱਤੇ ਅਤੇ ਸਾਨੂੰ ਬਹੁਤ ਮੁਸਕਿਲ ਨਾਲ ਲੋਕਾਂ ਨੇ ਛਡਵਾਇਆ।
Attack on father and minor son with ice breake
ਮੌਕੇ ਤੇ ਮੌਜੂਦ ਚਸ਼ਮਦੀਦ ਨੇ ਦੱਸਿਆ ਕੀ ਮੇਰੇ ਸਾਹਮਣੇ ਘਟਨਾ ਵਾਪਰੀ ਹੈ ਇਨ੍ਹਾਂ ਬਾਪ-ਪੁੱਤਰ ਤੇ ਨਾਲ ਖੜੇ ਵਿਅਕਤੀ ਨੇ ਸੂਏ ਦੇ ਨਾਲ ਵਾਰ ਕੀਤੇ ਅਤੇ ਇਹ ਦੋਵਾਂ ਦੀ ਹਾਲਤ ਨਾਜ਼ੁਕ ਹੈ। ਨਾਭਾ ਦੇ ਐਸ.ਐਮ ਓ ਸੰਜੇ ਗੋਇਲ ਨੇ ਕਿਹਾ ਕਿ ਇਨ੍ਹਾਂ ਦੋਵੇਂ ਵਿਅਕਤੀਆ ਦੀ ਹਾਲਤ ਬਹੁਤ ਖਰਾਬ ਸੀ ਅਤੇ ਜਿਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਹੈ।