
ਸੜਕ 'ਤੇ ਪਾਣੀ ਭਰਿਆ ਹੋਣ ਕਰਕੇ ਸਕੂਟਰ ਹੋ ਗਿਆ ਸੀ ਬੰਦ
ਬੈਂਗਲੁਰੂ : ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਸਿੱਧਪੁਰਾ ਇਲਾਕੇ ਵਿੱਚ ਮੀਂਹ ਦੇ ਪਾਣੀ ਨਾਲ ਭਰੀ ਸੜਕ ਤੋਂ ਲੰਘ ਰਹੀ ਇੱਕ 23 ਸਾਲਾ ਲੜਕੀ ਨੂੰ ਕਥਿਤ ਤੌਰ ’ਤੇ ਕਰੰਟ ਲੱਗ ਗਿਆ। ਪੁਲਿਸ ਦੇ ਦੱਸਣ ਮੁਤਾਬਿਕ ਜਦੋਂ ਉਹ ਬਿਜਲੀ ਦੇ ਖੰਭੇ ਦੇ ਸੰਪਰਕ 'ਚ ਆਈ ਤਾਂ ਉਸ ਨੂੰ ਕਰੰਟ ਲੱਗ ਗਿਆ। ਪਤਾ ਲੱਗਿਆ ਹੈ ਕਿ ਇਹ ਘਟਨਾ ਰਾਤ ਉਸ ਸਮੇਂ ਵਾਪਰੀ ਜਦੋਂ ਪੀੜਤਾ ਆਪਣੇ ਸਕੂਟਰ 'ਤੇ ਘਰ ਪਰਤ ਰਹੀ ਸੀ।
ਚਸ਼ਮਦੀਦਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪੀੜਤਾ ਸੜਕ ਦੇ ਪਾਣੀ ਭਰੇ ਹਿੱਸੇ ਵਿੱਚੋਂ ਲੰਘ ਰਹੀ ਸੀ। ਅਚਾਨਕ ਉਸ ਦਾ ਸਕੂਟਰ ਬੰਦ ਹੋ ਗਿਆ, ਅਤੇ ਉਸ ਨੇ ਸੰਤੁਲਨ ਬਣਾਉਣ ਲਈ ਨੇੜਲੇ ਬਿਜਲੀ ਦੇ ਖੰਭੇ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ, ਪਰ ਉਹ ਖੰਭੇ ਵਿੱਚ ਆ ਰਹੇ ਕਰੰਟ ਦੀ ਲਪੇਟ ਵਿੱਚ ਆ ਗਈ।
ਸੂਤਰਾਂ ਨੇ ਦੱਸਿਆ ਕਿ ਲੋਕ ਪੀੜਤਾ ਨੂੰ ਤੁਰੰਤ ਹਸਪਤਾਲ ਲੈ ਗਏ, ਪਰ ਕਰੰਟ ਦਾ ਪ੍ਰਭਾਵ ਐਨਾ ਜ਼ਿਆਦਾ ਸੀ ਕਿ ਉਸ ਦੀ ਮੌਤ ਹੋ ਗਈ। ਪੀੜਤਾ ਇੱਕ ਨਿੱਜੀ ਸਕੂਲ ਦੇ ਪ੍ਰਬੰਧਕੀ ਵਿਭਾਗ ਵਿੱਚ ਕੰਮ ਕਰਦੀ ਸੀ। ਪੁਲਿਸ ਸੂਤਰਾਂ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ।