ਨੀਤੀਗਤ ਦਰਾਂ ਵਿਚ ਕੋਈ ਬਦਲਾਅ ਨਹੀਂ
Published : Oct 6, 2018, 1:55 pm IST
Updated : Oct 6, 2018, 1:55 pm IST
SHARE ARTICLE
There is no change in policy rates
There is no change in policy rates

ਰਿਜ਼ਰਵ ਬੈਂਕ ਨੇ ਮੁਦਰਾ ਨੀਤੀ ਸਮੀਖਿਆ ਬੈਠਕ ਵਿਚ ਨੀਤੀਗਤ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ..........

ਮੁੰਬਈ  : ਰਿਜ਼ਰਵ ਬੈਂਕ ਨੇ ਮੁਦਰਾ ਨੀਤੀ ਸਮੀਖਿਆ ਬੈਠਕ ਵਿਚ ਨੀਤੀਗਤ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਹਾਲਾਂਕਿ ਨੀਤੀਗਤ ਰੁਖ਼ ਵਿਚ ਬਦਲਾਅ ਕਰਦਿਆਂ ਉਸ ਨੂੰ ਸਖ਼ਤ ਕਰ ਦਿਤਾ ਗਿਆ ਹੈ। ਬਹੁਤੇ ਮਾਹਰ ਅਤੇ ਬੈਂਕ ਅਧਿਕਾਰੀ ਮੰਨ ਰਹੇ ਸਨ ਕਿ ਕੇਂਦਰੀ ਬੈਂਕ ਨੀਤੀਗਤ ਦਰਾਂ ਵਿਚ ਘੱਟੋ ਘੱਟ 0.25 ਫ਼ੀ ਸਦੀ ਦਾ ਵਾਧਾ ਕਰੇਗਾ। ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਯਾਨੀ ਐਮਪੀਸੀ ਦੀ ਤਿੰਨ ਦਿਨ ਦੀ ਬੈਠਕ ਮਗਰੋਂ ਕਿਹਾ ਗਿਆ, 'ਕਮੇਟੀ ਮਜ਼ਬੂਤੀ ਨਾਲ ਮੁੱਖ ਜਾਂ ਖੁਦਰਾ ਮੁਦਰਾਸਫ਼ੀਤੀ ਦੇ ਦਰਮਿਆਨੇ ਅਰਸੇ ਦੇ ਟੀਚੇ ਨੂੰ ਚਾਰ ਫ਼ੀ ਸਦੀ ਦੇ ਦਾਇਰੇ ਵਿਚ ਰੱਖਣ ਦੀ ਪ੍ਰਤੀਬੱਧਤਾ ਦੁਹਰਾਉਂਦੀ ਹੈ।'

ਰਿਜ਼ਰਵ ਬੈਂਕ ਦੀ ਰੈਪੋ ਦਰ 6.5 ਫ਼ੀ ਸਦੀ ਅਤੇ ਰਿਵਰਸ ਰੈਪੋ ਦਰ 6.25 ਫ਼ੀ ਸਦੀ ਬਰਕਰਾਰ ਰਹੇਗੀ। ਕਮੇਟੀ ਦੇ ਪੰਜ ਮੈਂਬਰਾਂ ਨੇ ਦਰਾਂ ਜਿਉਂ ਦੀਆਂ ਤਿਉਂ ਰੱਖਣ ਦੇ ਹੱਕ ਵਿਚ ਮਤ ਦਿਤਾ। ਸਿਰਫ਼ ਇਕ ਮੈਂਬਰ ਚੇਤਨੀ ਘਟੇ ਨੇ ਇਕੱਲਿਆਂ 0.25 ਫ਼ੀ ਸਦੀ ਵਾਧੇ ਦਾ ਟੀਚਾ ਰਖਿਆ। ਬਾਜ਼ਾਰ ਦੇ ਅਨੁਮਾਨਾਂ ਤੋਂ ਉਲਟ ਰਿਜ਼ਰਵ ਬੈਂਕ ਨੇ ਨੀਤੀਗਤ ਦਰਾਂ ਨੂੰ ਪਹਿਲਾਂ ਵਾਂਗ ਹੀ ਰਖੀਆਂ। ਨਾਲ ਹੀ ਕਿਹਾ ਗਿਆ ਕਿ ਕੱਚੇ ਤੇਲ ਦੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਵਿਚ ਉਛਾਲ ਅਤੇ ਵਿਸ਼ਵ ਪੱਧਰ 'ਤੇ ਵਿੱਤੀ ਹਾਲਾਤ ਮੁਦਰਾਸਫ਼ੀਤੀ ਅਤੇ ਆਰਥਕ ਵਾਧੇ ਦੀ ਦ੍ਰਿਸ਼ਟੀ ਤੋਂ ਵੱਡਾ ਜੋਖਮ ਹੈ।

ਬੈਠਕ ਦੇ ਨਤੀਜਿਆਂ ਦੇ ਐਲਾਨ ਮਗਰੋਂ ਪਹਿਲੀ ਵਾਰ ਰੁਪਇਆ ਡਾਲਰ ਦੇ ਮੁਕਾਬਲੇ ਡਿੱਗ ਕੇ 74 ਦੇ ਹੇਠਾਂ ਚਲਾ ਗਿਆ। ਇਸ ਨਾਲ ਦਰਾਮਦ ਹੋਰ ਮਹਿੰਗੀ ਹੋ ਗਈ ਅਤੇ ਚਾਲੂ ਖਾਤਾ ਘਾਟਾ ਵਧਣ ਦਾ ਜੋਖਮ ਜ਼ਿਆਦਾ ਹੋ ਗਿਆ। ਰਿਜ਼ਰਵ ਬੈਂਕ ਦੀ ਰੈਪੋ ਦਰ ਫ਼ਿਲਹਾਲ 6.5 ਫ਼ੀ ਸਦੀ ਅਤੇ ਰਿਵਰਸ ਰੈਪੋ ਦਰ 6.25 ਫ਼ੀ ਸਦੀ ਦੇ ਪਿਛਲੇ ਪੱਧਰ 'ਤੇ ਬਣੀ ਰਹੇਗੀ। ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਕਿਹਾ ਕਿ ਸਰਕਾਰ ਦੁਆਰਾ ਪਟਰੌਲ ਤੇ ਡੀਜ਼ਲ ਉਤੇ ਟੈਕਸ ਵਿਚ ਕਟੌਤੀ ਕੀਤੀ ਗਈ ਜਿਸ ਨਾਲ ਮੁਦਰਾਸਫ਼ੀਤੀ ਨੂੰ ਕੰਟਰੋਲ ਵਿਚ ਰੱਖਣ ਵਿਚ ਮਦਦ ਮਿਲੇਗੀ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement