ਚੰਡੀਗੜ੍ਹ ਏਅਰ ਸ਼ੋਅ ਲਈ ਬੁੱਕ ਹੋਈਆਂ CTU ਦੀਆਂ ਬੱਸਾਂ, ਅੱਜ ਅਤੇ 8 ਅਕਤੂਬਰ ਨੂੰ ਬੱਸ ਸੇਵਾ ਬੰਦ
Published : Oct 6, 2022, 2:28 pm IST
Updated : Oct 6, 2022, 2:28 pm IST
SHARE ARTICLE
Curtailed bus service in tricity on October 6 & 8
Curtailed bus service in tricity on October 6 & 8

ਟਰਾਈਸਿਟੀ ਵਿਚ ਲੋਕਾਂ ਦੀ ਸੇਵਾ ਲਈ ਸਿਰਫ਼ 40 ਇਲੈਕਟ੍ਰਿਕ ਬੱਸਾਂ ਚੱਲਣਗੀਆਂ। ਬਾਕੀ ਸਾਰੀਆਂ ਬੱਸਾਂ ਸੁਖਨਾ ਝੀਲ 'ਤੇ ਹੋਣ ਵਾਲੇ ਏਅਰ ਸ਼ੋਅ ਲਈ ਬੁੱਕ ਰਹਿਣਗੀਆਂ।

 

ਚੰਡੀਗੜ੍ਹ: ਭਾਰਤੀ ਹਵਾਈ ਸੈਨਾ ਦਿਵਸ ਮੌਕੇ ਅੱਜ (6 ਅਕਤੂਬਰ) ਅਤੇ 8 ਅਕਤੂਬਰ ਨੂੰ ਸੁਖਨਾ ਝੀਲ ਵਿਖੇ ਏਅਰ ਸ਼ੋਅ ਹੋਵੇਗਾ। ਸੀਟੀਯੂ ਦੀਆਂ ਬੱਸਾਂ ਨੂੰ ਦਰਸ਼ਕਾਂ ਨੂੰ ਕੁਝ ਥਾਵਾਂ ਤੋਂ ਝੀਲ ਤੱਕ ਲਿਜਾਉਣ ਅਤੇ ਫਿਰ ਵਾਪਸ ਛੱਡਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅਜਿਹੀ ਸਥਿਤੀ ਵਿਚ ਟਰਾਈਸਿਟੀ ਦੇ ਬੱਚੇ, ਨੌਜਵਾਨ ਅਤੇ ਬਜ਼ੁਰਗ ਸੀਟੀਯੂ ਦੀਆਂ ਬੱਸਾਂ ਵਿਚ ਆਮ ਵਾਂਗ ਸਫ਼ਰ ਨਹੀਂ ਕਰ ਸਕਣਗੇ। ਟਰਾਈਸਿਟੀ ਵਿਚ ਲੋਕਾਂ ਦੀ ਸੇਵਾ ਲਈ ਸਿਰਫ਼ 40 ਇਲੈਕਟ੍ਰਿਕ ਬੱਸਾਂ ਚੱਲਣਗੀਆਂ। ਬਾਕੀ ਸਾਰੀਆਂ ਬੱਸਾਂ ਸੁਖਨਾ ਝੀਲ 'ਤੇ ਹੋਣ ਵਾਲੇ ਏਅਰ ਸ਼ੋਅ ਲਈ ਬੁੱਕ ਰਹਿਣਗੀਆਂ।

ਦੱਸ ਦੇਈਏ ਕਿ ਸੀਟੀਯੂ ਦੀਆਂ ਇਹਨਾਂ ਬੱਸਾਂ ਵਿਚ ਸਵੇਰ ਤੋਂ ਹੀ ਸਕੂਲਾਂ-ਕਾਲਜਾਂ ਦੇ ਸੈਂਕੜੇ ਬੱਚਿਆਂ ਸਮੇਤ ਲੋਕ ਡਿਊਟੀ ਅਤੇ ਹੋਰ ਕੰਮਾਂ ਲਈ ਸਫ਼ਰ ਕਰਦੇ ਹਨ। 6 ਅਤੇ 8 ਅਕਤੂਬਰ ਨੂੰ ਸਵੇਰੇ 10.30 ਵਜੇ ਤੋਂ ਰਾਤ 8.00 ਵਜੇ ਤੱਕ ਏਅਰ ਸ਼ੋਅ ਲਈ ਬੱਸਾਂ ਬੁੱਕ ਕੀਤੀਆਂ ਜਾਣਗੀਆਂ। ਇਸ ਕਾਰਨ ਸਕੂਲ, ਕਾਲਜ ਅਤੇ ਕਾਰੋਬਾਰ ਲਈ ਜਾਣ ਵਾਲੇ ਹਜ਼ਾਰਾਂ ਲੋਕਾਂ ਨੂੰ ਆਟੋ ਅਤੇ ਕੈਬ ਆਦਿ 'ਤੇ ਨਿਰਭਰ ਰਹਿਣਾ ਪਵੇਗਾ।

ਸ਼ਹਿਰ ਵਿਚ 11 ਪੁਆਇੰਟ ਬਣਾਏ ਗਏ ਹਨ ਜਿੱਥੋਂ ਸੀਟੀਯੂ ਦੀਆਂ ਬੱਸਾਂ ਏਅਰ ਸ਼ੋਅ ਲਈ ਲੋਕਾਂ ਨੂੰ ਲੈ ਕੇ ਜਾਣਗੀਆਂ ਅਤੇ ਫਿਰ ਉਹਨਾਂ ਨੂੰ ਵਾਪਸ ਛੱਡਣਗੀਆਂ। ਪ੍ਰਸ਼ਾਸਨ ਵੱਲੋਂ ਇਸ ਵਿਚ 400 ਦੇ ਕਰੀਬ ਬੱਸਾਂ ਸ਼ਾਮਲ ਕੀਤੀਆਂ ਗਈਆਂ ਹਨ। ਝੀਲ 'ਤੇ ਹਜ਼ਾਰਾਂ ਲੋਕ ਪਹੁੰਚਣਗੇ। ਸਲਾਟ ਵੀ ਲਗਭਗ ਪੂਰੀ ਤਰ੍ਹਾਂ ਭਰੇ ਹੋਏ ਹਨ।

ਜਾਣਕਾਰੀ ਅਨੁਸਾਰ ਦੋਵੇਂ ਦਿਨ ਝੀਲ 'ਤੇ ਹੋਣ ਵਾਲੇ ਸ਼ੋਅ ਲਈ 30-30 ਹਜ਼ਾਰ ਲੋਕਾਂ ਨੂੰ ਪਹੁੰਚਾਉਣ ਦੀ ਜ਼ਿੰਮੇਵਾਰੀ ਸੀਟੀਯੂ ਦੀ ਹੈ। ਸੀਟੀਯੂ ਦੀਆਂ 358 ਬੱਸਾਂ ਲੋਕਲ ਰੂਟ 'ਤੇ ਚੱਲਦੀਆਂ ਹਨ, ਜਿਨ੍ਹਾਂ ਵਿਚ 50 ਇਲੈਕਟ੍ਰਿਕ ਬੱਸਾਂ ਵੀ ਸ਼ਾਮਲ ਹਨ। ਵੀਆਈਪੀਜ਼ ਨੂੰ ਝੀਲ ਤੱਕ ਲਿਜਾਣ ਅਤੇ ਛੱਡਣ ਲਈ ਸ਼ਹਿਰ ਵਿਚ 10 ਵੱਖਰੀਆਂ ਬੱਸਾਂ ਚਲਾਈਆਂ ਜਾਣਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement