Virat Kohali News: ਸ਼੍ਰੀਲੰਕਾ ਦੇ ਕਪਤਾਨ ਨੇ ਕੋਹਲੀ ਨੂੰ 49ਵੇਂ ਸੈਂਕੜੇ 'ਤੇ ਵਧਾਈ ਦੇਣ ਤੋਂ ਕੀਤਾ ਇਨਕਾਰ, ਕਿਹਾ, ਮੈਂ ...

By : GAGANDEEP

Published : Nov 6, 2023, 11:48 am IST
Updated : Nov 6, 2023, 12:16 pm IST
SHARE ARTICLE
Virat Kohali News
Virat Kohali News

Virat Kohali News: ਕੋਹਕੋਹਲੀ ਨੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਵਨਡੇ ਫਾਰਮੈਟ 'ਚ 49 ਸੈਂਕੜਿਆਂ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ

Sri Lankan skipper refuses to congratulate Kohli on 49th century;  ODI ਵਿਸ਼ਵ ਕੱਪ ਵਿੱਚ ਵਿਰਾਟ ਕੋਹਲੀ ਐਕਸਪ੍ਰੈਸ ਆਪਣੇ ਜਾਣੇ-ਪਛਾਣੇ ਅੰਦਾਜ਼ ਵਿੱਚ ਚੱਲ ਰਿਹਾ ਹੈ ਅਤੇ ਉਸ ਨੇ ਇਸ ਟੂਰਨਾਮੈਂਟ ਵਿਚ ਆਪਣਾ ਦੂਜਾ ਸੈਂਕੜਾ ਲਗਾਇਆ ਹੈ। ਇਸ ਨਾਲ ਕੋਹਲੀ ਨੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਵਨਡੇ ਫਾਰਮੈਟ 'ਚ 49 ਸੈਂਕੜਿਆਂ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਇਸ ਦੌਰਾਨ ਸ਼੍ਰੀਲੰਕਾ ਦੇ ਕਪਤਾਨ ਕੁਸਲ ਮੈਂਡਿਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੇ ਵਿਰਾਟ ਨੂੰ ਇਸ ਉਪਲਬਧੀ ਲਈ ਵਧਾਈ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ: Jee Main: ਜੇਈਈ ਮੇਨ ਦਾ ਨਵਾਂ ਸਿਲੇਬਸ ਜਾਰੀ, ਸਟੇਟ ਬੋਰਡ ਦੀ ਸਲਾਹ ਤੋਂ ਬਾਅਦ ਹਟਾਏ ਗਏ ਕਈ ਵਿਸ਼ੇ ਵਿਸ਼ੇ 

ਵਿਰਾਟ ਕੋਹਲੀ ਦੇ ਇਸ ਸੈਂਕੜੇ ਤੋਂ ਪੂਰਾ ਕ੍ਰਿਕਟ ਭਾਈਚਾਰਾ ਖੁਸ਼ ਹੈ ਅਤੇ ਉਨ੍ਹਾਂ ਨੂੰ ਇਸ ਕਾਰਨਾਮੇ ਲਈ ਦੁਨੀਆ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ। ਵਿਰਾਟ ਨੇ ਆਪਣੇ 35ਵੇਂ ਜਨਮ ਦਿਨ 'ਤੇ ਇਹ ਖਾਸ ਉਪਲਬਧੀ ਹਾਸਲ ਕੀਤੀ। ਪਾਕਿਸਤਾਨੀ ਵੀ ਵਿਰਾਟ ਨੂੰ ਵਧਾਈ ਦੇਣ ਵਿਚ ਪਿੱਛੇ ਨਹੀਂ ਰਹੇ ਅਤੇ ਵਸੀਮ ਅਕਰਮ, ਸ਼ੋਏਬ ਮਲਿਕ, ਮਿਸਬਾਹ ਉਲ ਹੱਕ, ਸ਼ੋਏਬ ਅਖਤਰ ਵਰਗੇ ਸਾਬਕਾ ਖਿਡਾਰੀਆਂ ਨੇ ਉਸ ਨੂੰ ਵਧਾਈ ਦਿਤੀ।

ਇਹ ਵੀ ਪੜ੍ਹੋ: SGPC President News: ਐਸਜੀਪੀਸੀ ਦੇ ਤੀਜੀ ਵਾਰ ਪ੍ਰਧਾਨ ਬਣ ਸਕਦੇ ਹਨ ਹਰਜਿੰਦਰ ਸਿੰਘ ਧਾਮੀ 

ਇਸ ਮੌਕੇ ਵਿਸ਼ਵ ਕੱਪ ਖੇਡਣ ਆਏ ਸ਼੍ਰੀਲੰਕਾ ਦੇ ਕਪਤਾਨ ਕੁਸਲ ਮੈਂਡਿਸ ਨੇ ਵਿਰਾਟ ਨੂੰ ਵਧਾਈ ਨਾ ਦੇ ਕੇ ਹੈਰਾਨ ਕਰ ਦਿੱਤਾ। ਦਰਅਸਲ, ਕੁਸਲ ਮੈਂਡਿਸ ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੇ ਮੈਚ ਤੋਂ ਇੱਕ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਜਦੋਂ ਵਿਰਾਟ ਨੇ ਆਪਣੇ ਕਰੀਅਰ ਦਾ ਇਹ ਸੈਂਕੜਾ ਪੂਰਾ ਕੀਤਾ ਤਾਂ ਇਕ ਰਿਪੋਰਟਰ ਨੇ ਉਨ੍ਹਾਂ ਨੂੰ ਸਵਾਲ ਪੁੱਛਿਆ ਕਿ ਕੁਝ ਸਮਾਂ ਪਹਿਲਾਂ ਹੀ ਵਿਰਾਟ ਕੋਹਲੀ ਨੇ ਆਪਣੇ ਵਨਡੇ ਕਰੀਅਰ ਦਾ 49ਵਾਂ ਸੈਂਕੜਾ ਲਗਾਇਆ ਹੈ। ਕੀ ਤੁਸੀਂ ਉਸਨੂੰ ਵਧਾਈ ਦੇਣਾ ਚਾਹੋਗੇ?

ਮੈਂਡਿਸ ਦੇ ਇਸ ਜਵਾਬ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮੈਂਡਿਸ ਨੇ ਕਿਹਾ, ‘ਮੈਂ ਉਸ ਨੂੰ ਵਧਾਈ ਕਿਉਂ ਦੇਵਾਂ?’ ਇਸ ਤੋਂ ਬਾਅਦ ਉਸ ਨੇ ਹੱਸਦੇ ਹੋਏ ਆਪਣੇ ਮੀਡੀਆ ਮੈਨੇਜਰ ਵੱਲ ਦੇਖਿਆ ਅਤੇ ਇਸ਼ਾਰਾ ਕੀਤਾ ਕਿ ਮੈਂ ਉਸ ਨੂੰ ਵਧਾਈ ਕਿਉਂ ਦੇਵਾਂ। ਦੱਸ ਦੇਈਏ ਕਿ ਸੋਮਵਾਰ ਨੂੰ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੀਆਂ ਟੀਮਾਂ ਭਿੜਨਗੀਆਂ। ਤੁਹਾਨੂੰ ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਕੋਲਕਾਤਾ ਦੇ ਇਤਿਹਾਸਕ ਮੈਦਾਨ 'ਤੇ ਐਤਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਇਹ ਸੈਂਕੜਾ ਪੂਰਾ ਕੀਤਾ। ਭਾਰਤੀ ਟੀਮ ਇਸ ਵਿਸ਼ਵ ਕੱਪ 'ਚ ਅਜੇਤੂ ਰਹੀ ਅਤੇ ਇਸ ਸੀਰੀਜ਼ 'ਚ ਉਸ ਨੇ ਦੱਖਣੀ ਅਫਰੀਕਾ ਨੂੰ 243 ਦੌੜਾਂ ਨਾਲ ਹਰਾਇਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement