
6 ਦਸੰਬਰ 1992 ਨੂੰ ਕਾਰ ਸੇਵਕਾਂ ਵੱਲੋਂ ਬਾਬਰੀ ਮਸਜਿਦ ਢਾਹੇ ਜਾਣ ਦੇ ਦਿਨ ਜੋ ਕੁਝ ਵੀ ਹੋਇਆ, ਲਿਬ੍ਰਹਾਨ ਰੀਪਰੋਟ ਵਿਚ ਉਹਨਾਂ ਸਾਰੀਆਂ ਘਟਨਾਵਾਂ ਦਾ ਲੜੀਵਾਰ ਜ਼ਿਕਰ ਸੀ।
ਅਯੁੱਧਿਆ, ( ਪੀਟੀਆਈ ) : 26 ਸਾਲ ਬੀਤ ਜਾਣ ਤੋਂ ਬਾਅਦ ਵੀ ਵਿਵਾਦਤ ਢਾਂਚੇ ਨੂੰ ਡਿਗਾਉਣ ਅਤੇ ਅਯੁੱਧਿਆ ਮੰਦਰ 'ਤੇ ਰਾਜਨੀਤੀ ਖਤਮ ਨਹੀਂ ਹੋਈ ਹੈ। ਬਾਬਰੀ ਮਸਜਿਦ ਉਤਰ ਪ੍ਰਦੇਸ਼ ਦੇ ਫੈਜ਼ਾਬਾਦ ਜਿਲ੍ਹੇ ਦੇ ਅਯੁੱਧਿਆ ਸ਼ਹਿਰ ਵਿਚ ਰਾਮਕੋਟੀ ਪਹਾੜੀ ( ਰਾਮ ਦਾ ਕਿੱਲਾ) 'ਤੇ ਇਕ ਮਸਜਿਦ ਸੀ। ਰੈਲੀ ਦੇ ਆਯੋਜਕਾਂ ਵੱਲੋ ਮਸਜਿਦ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਸਬੰਧੀ ਭਾਰਤ ਦੀ ਸੁਪਰੀਮ ਅਦਾਲਤ ਨੂੰ ਵਚਨਬੱਧਤਾ ਦਿਤੇ ਜਾਣ ਦੇ ਬਾਵਜੂਦ ਵੀ 1992 ਵਿਚ 150,000 ਲੋਕਾਂ ਦੀ ਇਕ ਹਿੰਸਕ ਰੈਲੀ ਦੇ ਦੰਗੇ ਵਿਚ ਬਦਲ ਜਾਣ ਨਾਲ ਇਹ ਢਹਿ ਗਈ।
ਮੁੰਬਈ ਅਤੇ ਦਿੱਲੀ ਸਮੇਤ ਕਈ ਮੁਖ ਭਾਰਤੀ ਸ਼ਹਿਰਾਂ ਵਿਚ 2,000 ਤੋਂ ਵਧ ਲੋਕ ਮਾਰੇ ਗਏ ਸਨ। 22 ਦਸੰਬਰ 1949 ਦੀ ਅੱਧੀ ਰਾਤ ਨੂੰ ਜਦ ਪੁਲਿਸ ਗਾਰਡ ਸੋ ਰਹੇ ਸਨ ਤਾਂ ਰਾਮ ਅਤੇ ਸੀਤਾ ਦੀਆਂ ਮੂਰਤੀਆਂ ਨੂੰ ਚੁਪਚਾਪ ਮਸਜਿਦ ਵਿਚ ਲਿਜਾਇਆ ਗਿਆ ਅਤੇ ਉਥੇ ਸਥਾਪਿਤ ਕਰ ਦਿਤਾ ਗਿਆ। ਅਗਲੀ ਸਵੇਰ ਇਸ ਦੀ ਖ਼ਬਰ ਕਾਂਸਟੇਬਲ ਮਾਤਾ ਪ੍ਰਸਾਦ ਵੱਲੋਂ ਦਿਤੀ ਗਈ ਅਤੇ ਅਯੁੱਧਿਆ ਪੁਲਿਸ ਥਾਣੇ ਵਿਚ ਇਸ ਦੀ ਸੂਚਨਾ ਦਰਜ ਕੀਤੀ ਗਈ। 23 ਦਸੰਬਰ 1949 ਨੂੰ ਅਯੁੱਧਿਆ ਪੁਲਿਸ ਥਾਣੇ ਵਿਚ ਸਬ ਇੰਸਪੈਕਟਰ ਰਾਮ ਦੁਬੇ ਵੱਲੋਂ ਐਫਆਈਆਰ ਦਰਜ ਕਰਾਉਂਦੇ ਹੋਏ ਕਿਹਾ ਗਿਆ
Babri Masjid Timeline
ਕਿ 50-60 ਲੋਕਾਂ ਦਾ ਇਕ ਦਲ ਮਸਜਿਦ ਦੇ ਗੇਟ ਦਾ ਤਾਲਾ ਤੋੜਨ ਤੋਂ ਬਾਅਦ ਜਾਂ ਕੰਧਾਂ ਨੂੰ ਟੱਪ ਕੇ ਬਾਬਰੀ ਸਮਜਿਦ ਵਿਚ ਦਾਖਲ ਹੋਇਆ ਅਤੇ ਉਥੇ ਸ਼੍ਰੀ ਰਾਮ ਦੀ ਮੂਰਤੀ ਦੀ ਸਥਾਪਨਾ ਕੀਤੀ। ਬਾਹਰੀ ਅਤੇ ਅੰਦਰੂਨੀ ਕੰਧ 'ਤੇ ਲਾਲ ਰੰਗ ਨਾਲ ਸੀਤਾ-ਰਾਮ ਦੀ ਤਸਵੀਰ ਬਣਾਈ। ਇਸ ਤੋਂ ਬਾਅਦ 5-6 ਹਜ਼ਾਰ ਲੋਕਾਂ ਦੀ ਭੀੜ ਇਸ ਦੇ ਨੇੜੇ ਇਕੱਠੀ ਹੋਈ ਅਤੇ ਭਜਨ ਗਾਉਂਦੇ ਹੋਏ ਅਤੇ ਧਾਰਮਿਕ ਨਾਰ੍ਹੇ ਲਗਾਉਂਦੇ ਹੋਏ ਮਸਜਿਦ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਲਗੀ, ਪਰ ਰੋਕ ਦਿਤੀ ਗਈ। 6 ਦਸੰਬਰ 1992 ਨੂੰ ਭਾਰਤ ਸਰਕਾਰ ਵੱਲੋਂ ਬਾਬਰੀ ਮਸਜਿਦ ਨੂੰ ਢਾਹੇ ਜਾਣ ਲਈ ਜਿੰਮ੍ਹੇਵਾਰ
ਹਾਲਾਤਾਂ ਦੀ ਜਾਂਚ ਕਰਨ ਲਈ ਲਿਬ੍ਰਹਾਨ ਆਯੋਗ ਦਾ ਗਠਨ ਕੀਤਾ ਗਿਆ। ਵੱਖ-ਵੱਖ ਸਰਕਾਰਾਂ ਵੱਲੋਂ 48 ਵਾਰ ਵਾਧੂ ਸਮੇਂ ਦੀ ਮੰਜੂਰੀ ਪਾਉਣ ਵਾਲਾ, ਭਾਰਤੀ ਇਤਿਹਾਸ ਵਿਚ ਸੱਭ ਤੋਂ ਵਧ ਲੰਮੇ ਸਮੇਂ ਤੱਕ ਕੰਮ ਕਰਨ ਵਾਲਾ ਇਹ ਆਯੋਗ ਹੈ। ਇਸ ਘਟਨਾ ਦੇ 16 ਸਾਲਾਂ ਤੋਂ ਵੀ ਵਧ ਸਮੇਂ ਤੋਂ ਬਾਅਦ 30 ਜੂਨ 2009 ਨੂੰ ਆਯੋਗ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਅਪਣੀ ਰੀਪਰੋਟ ਸੌਂਪੀ। ਰੀਪਰੋਟ ਦੀ ਸਮੱਗਰੀ ਨਵੰਬਰ 2009 ਨੂੰ ਸਮਾਚਾਰ ਮੀਡੀਆ ਵਿਚ ਲੀਕ ਹੋ ਗਈ। ਮਸਜਿਦ ਨੂੰ ਢਾਹੇ ਜਾਣ ਦੇ ਲਈ ਰੀਪੋਰਟ ਨੇ ਭਾਰਤ ਸਰਕਾਰ ਦੇ
Babri Masjid demolition
ਉਚ ਪੱਧਰੀ ਅਧਿਕਾਰੀਆਂ ਅਤੇ ਹਿੰਦੂ ਰਾਸ਼ਟਰਵਾਦੀਆਂ ਨੂੰ ਦੋਸ਼ੀ ਠਹਿਰਾਇਆ। ਇਸ ਦੀ ਸਮੱਗਰੀ ਭਾਰਤੀ ਸੰਸਦ ਵਿਚ ਹੰਗਾਮੇ ਦਾ ਕਾਰਨ ਬਣੀ। 6 ਦਸੰਬਰ 1992 ਨੂੰ ਕਾਰ ਸੇਵਕਾਂ ਵੱਲੋਂ ਬਾਬਰੀ ਮਸਜਿਦ ਢਾਹੇ ਜਾਣ ਦੇ ਦਿਨ ਜੋ ਕੁਝ ਵੀ ਹੋਇਆ, ਲਿਬ੍ਰਹਾਨ ਰੀਪਰੋਟ ਵਿਚ ਉਹਨਾਂ ਸਾਰੀਆਂ ਘਟਨਾਵਾਂ ਦਾ ਲੜੀਵਾਰ ਜ਼ਿਕਰ ਸੀ। ਐਤਵਾਰ ਦੀ ਸਵੇਰ ਲਾਲਕਿਸ਼੍ਰਨ ਅਡਵਾਨੀ ਅਤੋ ਹੋਰ ਲੋਕਾਂ ਨੇ ਵਿਨਯ ਕਟਿਆਰ ਦੇ ਘਰ ਮੁਲਾਕਾਤ ਕੀਤੀ। ਰੀਪੋਰਟ ਦੱਸਦੀ ਹੈ ਕਿ ਇਸ ਤੋਂ ਬਾਅਦ ਉਹ ਵਿਵਾਦਤ ਢਾਂਚੇ ਵੱਲ ਰਵਾਨਾ ਹੋਏ। ਦੁਪਹਿਰ ਵਿਚ
ਇਕ ਕਿਸ਼ੋਰ ਕਾਰ ਸੇਵਕ ਛਾਲ ਮਾਰ ਕੇ ਗੁੰਬਦ 'ਤੇ ਪੁੱਜਾ ਅਤੇ ਉਸ ਨੇ ਬਾਹਰੀ ਘੇਰੇ ਨੂੰ ਤੋੜ ਦੇਣ ਦਾ ਸੰਕੇਤ ਦਿਤਾ। ਰੀਪੋਰਟ ਦੱਸਦੀ ਹੈ ਕਿ ਇਸ ਸਮੇਂ ਅਡਵਾਨੀ, ਜੋਸ਼ੀ ਅਤੇ ਵਿਜੇ ਰਾਜ ਸਿੰਧੀਆ ਨੇ ਜਾਂ ਤਾਂ ਗੰਭੀਰਤਾ ਨਾਲ ਜਾਂ ਮੀਡੀਆ ਦਾ ਲਾਹਾ ਲੈਣ ਲਈ ਕਾਰ ਸੇਵਕਾਂ ਨੂੰ ਹੇਠਾਂ ਉਤਰ ਆਉਣ ਲਈ ਰਮਮੀ ਤੌਰ 'ਤੇ ਕਿਹਾ। ਪਵਿੱਤਰ ਥਾਂ ਦੇ ਅੰਦਰ ਨਾ ਜਾਣ ਅਤੇ ਢਾਂਚੇ ਨੂੰ ਨਾ ਢਾਹੁਣ ਦੀ ਕਾਰ ਸੇਵਕਾਂ ਨੂੰ
Liberhan panel submitting its report
ਕੋਈ ਅਪੀਲ ਨਹੀਂ ਕੀਤੀ ਗਈ। ਰੀਪੋਰਟ ਦੱਸਦੀ ਹੈ ਕਿ ਨੇਤਾਵਾਂ ਦੇ ਅਜਿਹੇ ਚੋਣਵੇਂ ਕੰਮ ਵਿਵਾਦਤ ਢਾਂਚੇ ਨੂੰ ਢਾਹੇ ਜਾਣ ਦੇ ਕੰਮ ਨੂੰ ਪੂਰਾ ਕਰਨ ਦੇ ਉਹਨਾਂ ਸਾਰਿਆਂ ਦੇ ਅੰਦਰ ਲੁਕੇ ਹੋਏ ਇਰਾਦਿਆਂ ਨੂੰ ਜ਼ਾਹਰ ਕਰਦੇ ਹਨ। ਰੀਪੋਰਟ ਦਾ ਮੰਨਣਾ ਹੈ ਕਿ ਰਾਮ ਕਥਾ ਕੁੰਜ ਵਿਚ ਮੋਜੂਦ ਅੰਦੋਲਨ ਦੇ ਨਿਸ਼ਾਨ ਤੱਕ ਬਹੁਤ ਅਸਾਨੀ ਨਾਲ ਪੁੱਜ ਕੇ ਇਸ ਨੂੰ ਢਾਹੁਣ ਦੀ ਪ੍ਰਕਿਰਿਆ ਨੂੰ ਰੋਕਿਆ ਜਾ ਸਕਦਾ ਸੀ।