ਜਾਣੋਂ ਕਿਵੇਂ, ਡਾਕਟਰ ਨੇ 35 ਕਿਲੋਮੀਟਰ ਦੂਰ ਬੈਠ ਕੇ ਕੀਤਾ ਦਿਲ ਦਾ ਆਪਰੇਸ਼ਨ
Published : Dec 6, 2018, 11:38 am IST
Updated : Dec 6, 2018, 11:38 am IST
SHARE ARTICLE
Dr. Tejas Patel
Dr. Tejas Patel

ਸਰੀਰਕ ਖੇਤਰ ਵਿਚ ਗੁਜਰਾਤ ਦੇ ਇਕ ਹਿਰਦੇ ਰੋਗ ਮਾਹਰ ਡਾ. ਤੇਜਸ ਪਟੇਲ ਨੇ ਟੈਲੀਰੋਬੋਟਿਕਸ

ਅਹਿਮਦਾਬਾਦ (ਭਾਸ਼ਾ): ਸਰੀਰਕ ਖੇਤਰ ਵਿਚ ਗੁਜਰਾਤ ਦੇ ਇਕ ਛਾਤੀ ਰੋਗ ਮਾਹਰ ਡਾ. ਤੇਜਸ ਪਟੇਲ ਨੇ ਟੈਲੀਰੋਬੋਟਿਕਸ ਆਪਰੇਸ਼ਨ ਦੇ ਜਰੀਏ 35 ਕਿਲੋਮੀਟਰ ਦੂਰ ਇਕ ਮਰੀਜ ਦਾ ਆਪਰੇਸ਼ਨ ਕਰਕੇ ਵਿਸ਼ਵ ਰਿਕਾਰਡ ਬਣਾਇਆ ਹੈ। ਡਾ. ਤੇਜਸ ਨੇ ਗਾਂਧੀ ਨਗਰ ਵਿਚ ਬੈਠ ਕੇ ਅਹਿਮਦਾਬਾਦ ਦੇ ਹਸਪਤਾਲ ਵਿਚ ਇਸ ਆਪਰੇਸ਼ਨ ਨੂੰ ਅੰਜਾਮ ਦਿਤਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ 35 ਕਿਲੋਮੀਟਰ ਦੂਰ ਬੈਠ ਕੇ ਟੈਲੀਰੋਬੋਟ ਦੇ ਜਰੀਏ ਕੀਤਾ ਗਿਆ ਇਹ ਵਿਸ਼ਵ ਦਾ ਪਹਿਲਾ ਆਪਰੇਸ਼ਨ ਹੈ। ਇਹ ਆਪਰੇਸ਼ਨ ਕੰਪਿਊਟਰ ਤਕਨੀਕ ਅਤੇ ਆਧੁਨਿਕ ਰੋਬੋਟ ਦੇ ਮਾਧਿਅਮ ਨਾਲ ਕੀਤਾ ਗਿਆ ਹੈ।

Robotic SurgeryRobotic Surgery

ਦੱਸ ਦਈਏ ਕਿ ਡਾ. ਤੇਜਸ ਦੀ ਇਸ ਪਹਿਲ ਤੋਂ ਬਾਅਦ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮੈਡੀਕਲ ਦੇ ਖੇਤਰ ਵਿਚ ਪਿੰਡਾਂ ਵਿਚ ਇਕ ਨਵੀਂ ਤਰ੍ਹਾਂ ਦੀ ਕ੍ਰਾਂਤੀ ਆਵੇਗੀ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਨੇ ਕਿਹਾ ਕਿ ਸਰਕਾਰ ਇਸ ਤਰ੍ਹਾਂ ਦੀ ਤਕਨੀਕ ਨੂੰ ਬੜਾਵਾ ਦੇਵੇਗੀ ਜਿਸ ਦੇ ਨਾਲ ਪਿੰਡਾਂ ਅਤੇ ਦੂਰ-ਦੂਰ ਦੇ ਖੇਤਰਾਂ ਵਿਚ ਉਚ ਤਕਨੀਕ ਦੀ ਮਦਦ ਨਾਲ ਸਰੀਰਕ ਸਹੂਲਤ ਉਪਲੱਬਧ ਕਰਵਾਈ ਜਾਵੇਗੀ। ਇਸ ਮੌਕੇ ਉਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ, ਉਪ ਮੁੱਖ ਮੰਤਰੀ ਨਿਤੀਨ ਭਾਈ ਪਟੇਲ ਮੌਜੂਦ ਸਨ।

Robotic SurgeryRobotic Surgery

ਦੱਸ ਦਈਏ ਕਿ ਡਾ. ਤੇਜਸ ਅਹਿਮਦਾਬਾਦ  ਦੀ ਐਪੇਕਸ ਇੰਸਟੀਟਿਊਟ ਦੇ ਚੈਅਰਮੈਨ ਅਤੇ ਚੀਫ ਇੰਟਰਵੇਂਸ਼ਨ ਕਾਰਡਯੋਲੋਜਿਸਟ ਹਨ। ਉਨ੍ਹਾਂ ਨੇ ਇਸ ਆਪਰੇਸ਼ਨ ਲਈ ਗਾਂਧੀ ਨਗਰ ਦੇ ਮੰਦਰ ਦੀ ਚੋਣ ਕੀਤੀ। ਉਹ ਮੰਦਰ ਵਿਚ ਬੈਠ ਕੇ ਇਸ ਆਪਰੇਸ਼ਨ ਨੂੰ ਜਿਸ ਸਮੇਂ ਅਮਲੀ ਜਾਮਾ ਪਾ ਰਹੇ ਸਨ ਉਦੋਂ ਉਹ ਅਪਣੇ ਹਸਪਤਾਲ ਤੋਂ ਕਰੀਬ 35 ਕਿਲੋਮੀਟਰ ਦੂਰ ਸਨ। ਉਨ੍ਹਾਂ ਨੇ ਇਕ ਮਹਿਲਾ ਦਾ ਆਪਰੇਸ਼ਨ ਕਰਕੇ ਇਸ ਇਤਿਹਾਸਕ ਆਪਰੇਸ਼ਨ ਨੂੰ ਅੰਜਾਮ ਦਿਤਾ। ਪੂਰਾ ਆਪਰੇਸ਼ਨ ਡਾਕਟਰ ਨੇ ਰੋਬੋਟ ਨਾਲ ਕੀਤਾ।

Robotic SurgeryRobotic Surgery

ਛਾਤੀ ਦੀ ਸਫਲ ਸਰਜਰੀ ਤੋਂ ਬਾਅਦ ਡਾਕਟਰ ਤੇਜਸ ਪਟੇਲ ਨੇ ਦੱਸਿਆ ਕਿ ਰਿਮੋਟ ਰੋਬੋਟਿਕ ਪੀ.ਸੀ.ਆਈ ਦਾ ਇੰਟਰਵੇਂਸ਼ਨ ਸਰੀਰਕ ਵਿਚ ਇਤਿਹਾਸਕ ਉਪਲਬਧੀ ਹੈ। ਡਾ.ਤੇਜਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਆਪਰੇਸ਼ਨ ਤੋਂ ਬਾਅਦ ਦੇਸ਼ ਦੀ ਸਰੀਰਕ ਵਿਵਸਥਾ ਵਿਚ ਭਾਰੀ ਬਦਲਾਵ ਆਵੇਗਾ ਅਤੇ ਕਈ ਲੋਕਾਂ ਦੀਆਂ ਜਿੰਦਗੀਆਂ ਵਿਚ ਅਹਿਮ ਕਦਮ ਹੋਵੇਗਾ। ਦੁਨੀਆ ਭਰ ਵਿਚ ਦਿਲ ਦੀਆਂ ਬੀਮਾਰੀਆਂ ਦੇ ਕਾਰਨ ਹਰ ਸਾਲ ਲਗ-ਭਗ 18 ਮਿਲਿਅਨ ਮੌਤਾਂ ਹੁੰਦੀਆਂ ਹਨ। ਦਿਲ ਦੇ ਰੋਗ ਦੁਨਿਆ ਭਰ ਦੀ ਵੱਡੀ ਸਮੱਸਿਆ ਬਣ ਚੁੱਕੇ ਹਨ।

Robotic SurgeryRobotic Surgery

ਇਸ ਮਾਮਲੇ ਵਿਚ ਮਰੀਜ ਨੂੰ ਛੇਤੀ ਤੋਂ ਛੇਤੀ ਵਿਸ਼ੇਸ਼ ਇਲਾਜ ਦੀ ਲੋੜ ਹੁੰਦੀ ਹੈ। ਟੈਲੀਰੋਬੋਟਿਕਸ ਵਿਚ ਅਜਿਹੇ ਮਰੀਜਾਂ ਨੂੰ ਇਲਾਜ ਉਪਲੱਬਧ ਕਰਵਾ ਕੇ ਬਚਾਉਣ ਦੀ ਸਮਰਥਾ ਨੂੰ ਬੜਾਵਾ ਦੇਵੇਗਾ। 

Location: India, Gujarat, Ahmedabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement