
ਵਿਗਿਆਨੀਆਂ ਨੇ ਇਕ ਨਵਾਂ ਸਮਾਰਟਫੋਨਐਪ ਵਿਕਸਿਤ ਕੀਤਾ ਹੈ। ਇਸ ਦੇ ਜ਼ਰੀਏ ਖੂਨ ਦੀ ਕਮੀ ਦੀ ਸਮੱਸਿਆ ਐਨੀਮਿਆ ਦੀ ਸਟੀਕ...
ਨਵੀਂ ਦਿੱਲੀ (ਭਾਸ਼ਾ) : ਵਿਗਿਆਨੀਆਂ ਨੇ ਇਕ ਨਵਾਂ ਸਮਾਰਟਫੋਨਐਪ ਵਿਕਸਿਤ ਕੀਤਾ ਹੈ। ਇਸ ਦੇ ਜ਼ਰੀਏ ਖੂਨ ਦੀ ਕਮੀ ਦੀ ਸਮੱਸਿਆ ਐਨੀਮਿਆ ਦੀ ਸਟੀਕ ਪਹਿਚਾਣ ਹੋ ਸਕਦੀ ਹੈ। ਇਸ ਬੀਮਾਰੀ ਦਾ ਪਤਾ ਲਗਾਉਣ ਲਈ ਖੂਨ ਜਾਂਚ ਦੀ ਵੀ ਜਰੂਰਤ ਨਹੀਂ ਪਵੇਗੀ। ਨਹੁੰ ਦੀਆਂ ਤਸਵੀਰਾਂ ਤੋਂ ਹੀ ਐਨੀਮਿਆ ਦਾ ਪਤਾ ਲਗਾਇਆ ਜਾ ਸਕਦਾ ਹੈ। ਅਮਰੀਕਾ ਦੀ ਐਮਰੀ ਯੂਨੀਵਰਸਿਟੀ ਦੇ ਮਾਹਰਾਂ ਨੇ ਇਹ ਐਪ ਵਿਕਸਿਤ ਕੀਤੀ ਹੈ। ਖੂਨ ਜਾਂਚ ਦੀ ਥਾਂ ਇਹ ਐਪ ਸਮਾਰਟਫੋਨ ਨਾਲ ਕਿਸੇ ਵਿਅਕਤੀ ਦੇ ਨਹੁੰਆਂ ਦੀਆਂ ਲਈਆਂ ਫੋਟੋਆਂ ਤੋਂ ਸਟੀਕ ਦੱਸ ਸਕਦਾ ਹੈ ਕਿ ਖੂਨ ਵਚਿ ਹੀਮੋਗਲੋਬਿਨ ਦੀ ਕਿੰਨੀ ਮਾਤਰਾ ਮੌਜੂਦ ਹੈ?
ਇਸ ਅਧਿਐਨ ਦੇ ਪ੍ਰਮੁੱਖ ਮਾਹਰਾਂ ਵਿਲਬਰ ਲੈਮ ਨੇ ਕਿਹਾ, ਇਸ ਐਪ ਦਾ ਨਤੀਜਾ ਸਟੀਕ ਹੋ ਸਕਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆਂ ਵਿਚ ਦੋ ਅਰਬ ਲੋਕ ਐਨੀਮਿਆ ਤੋਂ ਪੀੜਿਤ ਹਨ। ਇਸ ਨੂੰ ਦੇਖਦੇ ਹੋਏ ਇਹ ਐਪ ਵਰਦਾਨ ਸਾਬਤ ਹੋ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਐਪ ਦਾ ਇਸਤੇਮਾਲ ਕਲੀਨਿਕਲ ਡਾਇਗ੍ਰੋਸਿਸ ‘ਚ ਨਹੀ ਸਗੋਂ ਸਕ੍ਰੀਨਿੰਗ ‘ਚ ਹੋਣਾ ਚਾਹੀਦੈ। ਇਸ ਤਕਨੀਕ ਦਾ ਉਪਯੋਗ ਕੋਈ ਵੀ ਅਤੇ ਕਿਸੇ ਵੀ ਸਮਾਂ ਕਰ ਸਕਦਾ ਹੈ। ਇਹ ਐਪ ਖਾਸਤੌਰ ਤੋਂ ਗਰਭਵਤੀ ਔਰਤਾਂ ਲਈ ਉਪਯੋਗੀ ਹੋ ਸਕਦਾ ਹੈ।
ਸਰੀਰ ਵਿਚ ਫੋਲਿਕ ਐਸਿਡ, ਆਇਰਨ ਅਤੇ ਵਿਟਾਮਿਨ ਬੀ-12 ਦੀ ਕਮੀ ਤੋਂ ਐਨੀਮਿਆ ਰੋਗ ਹੁੰਦਾ ਹੈ। ਇਸ ਰੋਗ ‘ਚ ਸਰੀਰ ਤੋਂ ਰੈਡ ਬਲੱਡ ਸੈਲਜ ਦਾ ਲੈਵਲ ਘੱਟ ਹੋ ਜਾਂਦਾ ਹੈ। ਐਨੀਮਿਆ ਦਾ ਸਭ ਤੋਂ ਵੱਡਾ ਕਾਰਨ ਹੈ, ਸਰੀਰ ਵਿਚ ਖੂਨ ਦੀ ਕਮੀ ਹੋਣਾ। ਐਨੀਮਿਆ ਦੇ ਕਾਰਨ ਰੋਗੀ ਹਮੇਸ਼ਾ ਥਕਿਆ ਹੋਇਆ ਮਹਿਸੂਸ ਕਰਦਾ ਹੈ। ਜਿਸ ਨਾਲ ਕੰਮ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਐਨੀਮਿਆ ਰੋਗ ਵਿਚ ਰੋਗੀ ਨੂੰ ਜ਼ਿਆਦਾ ਤੋਂ ਜ਼ਿਆਦਾ ਆਇਰਨ ਵਾਲਾ ਭੋਜਨ ਲੈਣ ਦੀ ਸਲਾਹ ਦਿਤੀ ਜਾਂਦੀ ਹੈ। ਇਸ ਨਾਲ ਖੂਨ ਦੀ ਕਮੀ ਨੂੰ ਜਲਦੀ ਪੂਰਾ ਕੀਤਾ ਜਾ ਸਕਦਾ ਹੈ।
ਵਧਦੇ ਬੱਚਿਆਂ, ਛਾਤੀ ਦਾ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਅਤੇ ਬਿਮਾਰ ਵਿਅਕਤੀਆਂ ਵਿਚ ਐਨੀਮਿਆ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਸ਼ੁਰੂਆਤ ਵਿਚ ਸਰੀਰ ‘ਚ ਖੂਨ ਦੀ ਕਮੀ ਹੋਣ ‘ਤੇ ਕੁਝ ਖਾਸ ਲੱਛਣ ਦਿਖਾਈ ਨਹੀਂ ਦਿੰਦੇ, ਪਰ ਜਿਵੇਂ-ਜਿਵੇਂ ਇਹ ਘੱਟ ਵੱਧਦੀ ਜਾਂਦੀ ਹੈ। ਇਸ ਦੇ ਲੱਛਣ ਵੀ ਵੱਧਣ ਲੱਗਦੇ ਹਨ ਅਤੇ ਥਕਾਵਟ ਮਹਿਸੂਸ ਹੋਣ, ਚੱਕਰ ਆਉਣਾ, ਲੇਟ ਉੱਠਣਾ, ਅੱਖਾਂ ਦੇ ਸਾਹਮਣੇ ਹਨੇਰਾ ਆਉਣਾ। ਸਿਰ ਦਰਦ ਰਹਿਣਾ, ਦਿਲ ਦੀ ਧੜਕਣ ਵੱਧਣੀ ਜਾਂ ਘੱਟ ਹੋਣਾ, ਚਮੜੀ ਅਤੇ ਨਹੁੰਆਂ ਦਾ ਪੀਲਾ ਹੋਣਾ। ਹੱਥਾਂ ਪੈਰਾਂ ਦਾ ਠੰਡਾ ਹੋਣਾ, ਅੱਖਾਂ ਪੀਲੀਆਂ ਹੋ ਜਾਂਣਾ, ਸਾਂਹ ਫੁੱਲਣਾ, ਛਾਤੀ ਦਾ ਦਰਦ ਹੋਣਾ, ਔਰਤਾਂ ਨੂੰ ਮਾਹਵਾਰੀ ਘੱਟ ਆਉਣਾ ਆਦਿ ਐਨੀਮਿਆ ਦੇ ਲੱਛਣ ਹਨ।