
17ਵੇਂ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿੱਟ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਚੋਣਾਂ ਆਉਂਦਿਆਂ ਹੀ ਨਵੀਂਆਂ ਰੇਲਾਂ ਦੇ ਐਲਾਨ ਹੋਣ ਲੱਗਦੇ ਸਨ ਤੇ ...
ਨਵੀਂ ਦਿੱਲੀ- 17ਵੇਂ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿੱਟ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਚੋਣਾਂ ਆਉਂਦਿਆਂ ਹੀ ਨਵੀਂਆਂ ਰੇਲਾਂ ਦੇ ਐਲਾਨ ਹੋਣ ਲੱਗਦੇ ਸਨ ਤੇ ਕਿਸਾਨਾਂ ਨੂੰ ਮੁਆਵਜ਼ੇ ਦੇ ਐਲਾਨ ਕੀਤੇ ਜਾਂਦੇ ਸਨ ਪਰ ਅਸੀਂ ਦੇਸ਼ ਨੂੰ ਸਿਆਸਤ ਤੇ ਵਾਅਦਿਆਂ ਦੀ ਥਾਂ ‘ਕਾਰਗੁਜ਼ਾਰੀ ਦੀ ਸਿਆਸਤ’ ਵੱਲ ਲਿਜਾ ਰਹੇ ਹਾਂ। ਮੋਦੀ ਨੇ ਕਿਹਾ ਕਿ ਸੰਸਦ ’ਚ ਪਹਿਲਾਂ ਇੰਝ ਹੀ ਬਹੁਤ ਸਾਰੀਆਂ ਰੇਲ–ਗੱਡੀਆਂ ਦੇ ਐਲਾਨ ਕੀਤੇ ਗਏ ਪਰ ਸ਼ੁਰੂ ਇੱਕ ਵੀ ਨਹੀਂ ਕੀਤੀ ਗਈ।
PM Modi addresses Hindustan Times Leadership Summit
ਇੱਥੋਂ ਤੱਕ ਕਿ ਉਨ੍ਹਾਂ ਰੇਲ–ਗੱਡੀਆਂ ਦਾ ਦਸਤਾਵੇਜ਼ਾਂ ਵਿਚ ਵੀ ਕੋਈ ਜ਼ਿਕਰ ਨਹੀਂ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਅਸੀਂ ਅਖ਼ਬਾਰ ਦਾ ਕੋਈ ਪੰਨਾ ਖ਼ਾਲੀ ਛੱਡਣ ਵਾਲੇ ਨਹੀਂ ਹਾਂ, ਅਸੀਂ ਨਵਾਂ ਅਧਿਆਇ ਲਿਖਣ ਵਾਲਿਆਂ ’ਚੋਂ ਹਾਂ। ਮੋਦੀ ਨੇ ਕਿਹਾ ਕਿ ਅਸੀਂ ਦੇਸ਼ ਦੀ ਸਮਰੱਥਾ, ਵਸੀਲਿਆਂ ਤੇ ਦੇਸ਼ ਦੇ ਸੁਫ਼ਨਿਆਂ ਉੱਤੇ ਭਰੋਸਾ ਕਰਨ ਵਾਲੇ ਲੋਕ ਹਾਂ।
PM Modi addresses Hindustan Times Leadership Summit
ਅਸੀਂ ਪੂਰੀ ਈਮਾਨਦਾਰੀ ਤੇ ਲਗਨ ਨਾਲ ਦੇਸ਼ ਵਾਸੀਆਂ ਨੂੰ ਬਿਹਤਰ ਭਵਿੱਖ ਲਈ ਦੇਸ਼ ਵਿਚ ਉਪਲਬਧ ਹਰੇਕ ਵਸੀਲੇ ਦਾ ਉਪਯੋਗ ਕਰਨ ਦੇ ਯਤਨ ਕਰ ਰਹੇ ਹਾਂ। ਅੱਜ ਭਾਰਤ ਪੂਰੇ ਆਤਮ–ਵਿਸ਼ਵਾਸ ਨਾਲ ਆਪਣੀ ਅਰਥ–ਵਿਵਸਥਾ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥ–ਵਿਵਸਥਾ ਬਣਾਉਣ ’ਚ ਲੱਗਾ ਹੋਇਆ ਹੈ। ਇਹ ਟੀਚਾ ਅਰਥ–ਵਿਵਸਥਾ ਦੇ ਨਾਲ–ਨਾਲ 130 ਕਰੋੜ ਭਾਰਤੀਆਂ ਦੀ ਔਸਤ ਆਮਦਨ, ਉਨ੍ਹਾਂ ਦੀ ਰਹਿਣੀ–ਬਹਿਣੀ ਤੇ ਉਨ੍ਹਾਂ ਦੇ ਬਿਹਤਰ ਭਵਿੱਖ ਨਾਲ ਜੁੜਿਆ ਹੋਇਆ ਹੈ।
PM Narendra Modi
ਮੋਦੀ ਨੇ ਅੱਗੇ ਕਿਹਾ ਕਿ ਜਿਵੇਂ ਸੰਪਾਦਕ ਅਖ਼ਬਾਰ ਦਾ ਹਰ ਪੰਨਾ ਵਧੀਆ ਤੋਂ ਵਧੀਆ ਬਣਾਉਣ ਲਈ ਆਪਣੀ ਜੀਅ–ਜਾਨ ਲਾ ਦਿੰਦੇ ਹਨ, ਉਸੇ ਤਰ੍ਹਾਂ ਅਸੀਂ ਵੀ ਦੇਸ਼ ਦੇ ਹਰੇਕ ਵਰਗ ਤੇ ਖਿ਼ੱਤੇ ਨੂੰ ਬਿਹਤਰ ਬਣਾ ਰਹੇ ਹਾਂ। ਮੋਦੀ ਨੇ ਕਿਹਾ ਕਿ ਇੱਥੇ ਸਰਕਾਰਾਂ ਨੇ ਦੇਸ਼ ਦੇ ਕੁਝ ਹਿੱਸਿਆਂ ਨੂੰ ਖ਼ਾਲੀ ਛੱਡ ਦਿੱਤਾ ਸੀ ਪਰ ਜਿਵੇਂ ਸੰਪਾਦਕ ਆਪਣੇ ਅਖ਼ਬਾਰ ਦਾ ਕੋਈ ਪੰਨਾ ਖ਼ਾਲੀ ਨਹੀਂ ਛੱਡਦੇ, ਇਸੇ ਲਈ ਅਸੀਂ ਵੀ ਉਨ੍ਹਾਂ ਖ਼ਾਲੀ ਥਾਵਾਂ ਨੂੰ ਹੁਣ ਭਰ ਰਹੇ ਹਾਂ।
Narender Modi
ਉਹ ਜ਼ਿਲ੍ਹੇ ਜਿਹੜੇ ਸਭ ਤੋਂ ਵੱਧ ਪੱਛੜੇ ਹੋਏ ਸਨ, ਉੱਥੇ ਔਰਤਾਂ ਤੇ ਨਵ–ਜਨਮਿਆਂ ਦੀ ਮੌਤ, ਕੁਪੋਸ਼ਣ ਤੇ ਸੜਕ–ਪਾਣੀ ਦਾ ਸੰਕਟ ਇਨ੍ਹਾਂ ਜ਼ਿਲ੍ਹਿਆਂ ਵਿਚ ਸੀ। ਪਹਿਲਾਂ ਦੀਆਂ ਸਰਕਾਰਾਂ ਨੇ ਤਾਂ ਇਨ੍ਹਾਂ ਜ਼ਿਲ੍ਹਿਆਂ ਨੂੰ ਆਪਣੇ ਹਾਲ ’ਤੇ ਛੱਡ ਦਿੱਤਾ ਸੀ। ਅੱਜ ਅਸੀਂ ਬਿਹਤਰ ਕੱਲ੍ਹ ਦੀ ਗੱਲ ਕਰ ਰਹੇ ਹਾਂ। ਪਰ ਇਨ੍ਹਾਂ ਜ਼ਿਲ੍ਹਿਆ ਵਿਚ ਦੇਸ਼ ਦੇ 15 ਕਰੋੜ ਬਹੁਤ ਜ਼ਿਆਦਾ ਗ਼ਰੀਬ ਲੋਕ ਰਹਿੰਦੇ ਹਨ। ਕੀ ਬਿਹਤਰ ਕੱਲ੍ਹ ਲਈ ਇਨ੍ਹਾਂ ਦੇ ਸੁਫ਼ਨਿਆਂ ਦੇ ਕੋਈ ਅਰਥ ਨਹੀਂ ਰੱਖਦੇ। ਕੀ ਇਨ੍ਹਾਂ ਲੋਕਾਂ ਨੂੰ ਬਿਹਤਰ ਕੱਲ੍ਹ ਦਾ ਸੁਫ਼ਨਾ ਵੇਖਣ ਦਾ ਕੋਈ ਅਧਿਕਾਰ ਨਹੀਂ ਸੀ।