
ਕਾਂਗਰਸ ਨੇ ਉਨਾਵ ਬਲਾਤਕਾਰ ਕੇਸ ਮੁੱਦੇ 'ਤੇ ਸਦਨ ਤੋਂ ਕੀਤਾ ਵਾਕਆਊਟ
ਨਵੀਂ ਦਿੱਲੀ : ਸੰਸਦ ਵਿਚ ਬਲਾਤਕਾਰ ਦੀਆਂ ਘਟਨਾਵਾਂ 'ਤੇ ਹੋ ਰਹੀ ਬਹਿਸ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾ ਅਧੀਰ ਰੰਜਨ ਚੌਧਰੀ ਨੇ ਉਨਾਵ ਵਿਚ ਬਲਾਤਕਾਰ ਪੀੜਤਾ ਨੂੰ ਜਿਊਂਦੇ ਸਾੜੇ ਜਾਣ ਦੀ ਘਟਨਾ 'ਤੇ ਰੋਸ਼ ਪ੍ਰਗਟਾਇਆ ਹੈ। ਲੋਕ ਸਭਾ ਵਿਚ ਕਾਂਗਰਸ ਨੇ ਉਨਾਵ ਬਲਾਤਕਾਰ ਕੇਸ ਮੁੱਦੇ 'ਤੇ ਸਦਨ ਤੋਂ ਵਾਕਆਊਟ ਕੀਤਾ ਹੈ।
file photo
ਸੰਸਦ ਵਿਚ ਬਲਾਤਕਾਰ ਦੀਆਂ ਘਟਨਾਵਾਂ 'ਤੇ ਹੋ ਰਹੀ ਬਹਿਸ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾ ਅਧੀਰ ਰੰਜਨ ਚੌਧਰੀ ਨੇ ਉੁਨਾਵ ਵਿਚ ਬਲਾਤਕਾਰ ਪੀੜਤਾ ਨੂੰ ਜਿਊਂਦੇ ਸਾੜੇ ਜਾਣ ਦੀ ਘਟਨਾ 'ਤੇ ਰੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਉੁਨਾਵ ਵਿਚ ਪੀੜਤਾ 95 ਪ੍ਰਤੀਸ਼ਤ ਤਕ ਸੜ ਗਈ, ਇਸ ਦੇਸ਼ ਵਿਚ ਕੀ ਚਲ ਰਿਹਾ ਹੈ? ਇਕ ਪਾਸੇ ਭਗਵਾਨ ਰਾਮ ਦਾ ਮੰਦਰ ਬਣਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ 'ਸੀਤਾ ਮਈਆ' ਨੂੰ ਅੱਗ ਲਗਾਈ ਜਾ ਰਹੀ ਹੈ। ਅਪਰਾਧੀ ਅਜਿਹਾ ਕਰਨ ਦੀ ਹਿੰਮਤ ਕਿਵੇਂ ਜੁਟਾਉਂਦੇ ਹਨ?
file photo
ਅਧੀਰ ਰਜਨ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸਦਨ ਦੀ ਕਾਰਵਾਈ ਦਾ ਬਾਈਕਾਟ ਕੀਤਾ ਅਤੇ ਉਠ ਕੇ ਬਾਹਰ ਚਲੇ ਗਏ। ਇਸ ਤੋਂ ਪਹਿਲਾਂ ਦਿੱਲੀ ਦੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਜੋ ਵੀ ਹੋਇਆ ਉਹ ਬਿਲਕੁਲ ਠੀਕ ਹੋਇਆ। ਲੋਕ ਸਭਾ ਵਿਚ ਐਨਕਾਊਂਟਰ 'ਤੇ ਬਹਿਸ ਦੌਰਾਨ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਪੁਲਿਸ ਕੋਲ ਹਥਿਆਰ ਸਜਾ ਕੇ ਰੱਖਣ ਲਈ ਨਹੀਂ ਹਨ। ਉਨ੍ਹਾਂ ਕਿਹਾ, ''ਤੁਸੀਂ ਅਪਰਾਧ ਵੀ ਕਰੋਗੇ ਅਤੇ ਹਥਕੜੀ ਖੋਲ ਕੇ ਭੱਜਣ ਦੀ ਕੋਸ਼ਿਸ਼ ਵੀ ਕਰੋਗੇ। ਪੁਲਿਸ ਦੇ ਕੋਲ ਹਥਿਆਰ ਸਜਾ ਕੇ ਰੱਖਣ ਲਈ ਨਹੀਂ ਹੈ, ਉਹ ਕੀ ਕਰਦੀ''।ਮੀਨਾਕਸ਼ੀ ਲੇਖੀ ਨੇ ਕਿਹਾ ਕਿ ਨਿਰਭਿਆ ਵਾਲੇ ਮਾਮਲੇ ਵਿਚ ਦਿੱਲੀ ਦੀ ਸਰਕਾਰ ਨੇ ਫ਼ੈਸਲਾ ਲੈਣ ਲਈ ਫ਼ਾਈਲ ਮਹੀਨਿਆਂ ਤਕ ਦਬਾ ਕੇ ਰੱਖੀ।
File Photo
ਇਸ ਤੋਂ ਪਹਿਲਾਂ ਹੈਦਰਾਬਾਦ ਬਲਾਤਕਾਰ ਕਾਂਡ ਦੇ ਚਾਰੇ ਆਰੋਪੀਆਂ ਦਾ ਅੱਜ ਸਵੇਰੇ ਐਨਕਾਉੂਂਟਰ ਕਰ ਦਿਤਾ ਗਿਆ। ਇਨ੍ਹਾਂ ਚਾਰਾਂ 'ਤੇ ਮਹਿਲਾ ਵੈਟਰਨਰੀ ਡਾਕਟਰ ਨਾਲ ਬਲਾਤਕਾਰ ਅਤੇ ਉਸ ਨੂੰ ਮਾਰ ਕੇ ਸਾੜ ਦੇਣ ਦਾ ਦੋਸ਼ ਸੀ। ਪੁਲਿਸ ਦਾ ਦਾਅਵਾ ਹੈ ਕਿ ਇਹ ਸਾਰੇ ਦੋਸ਼ੀ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਇਸ ਦੌਰਾਨ ਪੁਲਿਸ ਵਲੋਂ ਹੋਈ ਫ਼ਾਇਰਿੰਗ ਵਿਚ ਸਾਰੇ ਆਰੋਪੀ ਮਾਰੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਹ ਐਨਕਾਊਂਟਰ ਅੱਜ ਤੜਕੇ 3 ਵਜੇ ਤੋਂ 6 ਵਜੇ ਦੇ ਵਿਚਕਾਰ ਹੋਇਆ ਹੈ।