ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਸੰਸਦ ਭਵਨ ਦਾ ਭੂਮੀ ਪੂਜਨ ਕਰਨਗੇ ਮੋਦੀ
Published : Dec 6, 2020, 9:25 am IST
Updated : Dec 6, 2020, 9:28 am IST
SHARE ARTICLE
new Parliament building
new Parliament building

ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਇਸ ਦੀ ਲਾਗਤ ਦਾ ਅਨੁਮਾਨ 940 ਕਰੋੜ ਰੁਪਏ ਲਗਾਇਆ ਸੀ।

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਦਸੰਬਰ ਨੂੰ ਦਿੱਲੀ 'ਚ ਬਣਨ ਜਾ ਰਹੀ ਸੰਸਦ ਭਵਨ ਦੀ ਨਵੀਂ ਬਿਲਡਿੰਗ ਦਾ ਨੀਂਹ ਪੱਥਰ ਰਖਣਗੇ। ਇਸ ਦੇ ਨਾਲ ਇਸ ਮੌਕੇ ਪ੍ਰਧਾਨ ਮੰਤਰੀ ਭੂਮੀ ਪੂਜਨ ਵੀ ਕਰਨਗੇ। ਇਸ ਦੌਰਾਨ ਵਿਰੋਧੀ ਧਿਰ ਦੇ ਕੁਝ ਲੀਡਰਾਂ ਨੂੰ ਨਿਓਤਾ ਦਿੱਤਾ ਜਾਵੇਗਾ। ਮੌਜੂਦਾ ਸੰਸਦ ਭਵਨ ਬੇਹੱਦ ਪੁਰਾਣੇ ਤੇ ਸੀਮਤ ਥਾਂ ਦੀ ਵਜ੍ਹਾ ਨਾਲ ਛੋਟਾ ਪੈਣ ਲੱਗਾ ਹੈ। ਇਸ ਲਈ ਨਵੇਂ ਭਵਨ ਦੀ ਲੋੜ ਲੰਮੇ ਸਮੇਂ ਤੋਂ ਮਹਿਸੂਸ ਕੀਤੀ ਜਾਂਦੀ ਰਹੀ ਹੈ।

Mann ki Baat, Pm Modi

ਇਸ ਗੱਲ ਦੀ ਜਾਣਕਾਰੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਦਿਤੀ ਹੈ। ਜਾਣਕਾਰੀ ਅਨੁਸਾਰ ਇਸ ਨਵੀਂ ਬਿਲਡਿੰਗ 'ਚ ਭਾਰਤ ਦੀ ਲੋਕਤੰਤਰੀ ਵਿਰਾਸਤ ਦਿਖਾਉਣ ਲਈ ਇਕ ਸ਼ਾਨਦਾਰ ਸੰਵਿਧਾਨ ਹਾਲ, ਸੰਸਦ ਦੇ ਮੈਂਬਰਾਂ ਲਈ ਇਕ ਲਾਊਂਜ, ਇਕ ਲਾਇਬਰੇਰੀ, ਕਈ ਕਮੇਟੀ ਕਮਰੇ, ਡਾਇਨਿੰਗ ਏਰੀਆ ਅਤੇ ਪੂਰਾ ਪਾਰਕਿੰਗ ਸਥਾਨ ਵੀ ਹੋਵੇਗਾ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਅਧਿਕਾਰਤ ਤੌਰ 'ਤੇ ਪੀ.ਐੱਮ. ਮੋਦੀ ਨੂੰ ਸੱਦਾ ਦੇਣ ਲਈ ਓਮ ਬਿਰਲਾ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੇ ਘਰ ਵੀ ਗਏ ਸਨ। ਇਸ ਨਵੀਂ ਬਿਲਡਿੰਗ ਨੂੰ ਟ੍ਰਾਇਐਂਗਲ ਦੀ ਤਰ੍ਹਾਂ ਡਿਜ਼ਾਈਨ ਕੀਤਾ ਜਾਵੇਗਾ ਅਤੇ ਇਸ ਨੂੰ ਮੌਜੂਦਾ ਕੰਪਲੈਕਸ ਦੇ ਕਰੀਬ ਬਣਾਇਆ ਜਾਵੇਗਾ। ਬਿਲਡਿੰਗ ਨੂੰ ਟਾਟਾ ਪ੍ਰਾਜੈਕਟਸ ਲਿਮਟਿਡ ਵਲੋਂ 861.90 ਕਰੋੜ ਰੁਪਏ 'ਚ ਬਣਾਇਆ ਜਾ ਰਿਹਾ ਹੈ। ਬਿਲਡਿੰਗ ਨੂੰ ਤਿਆਰ ਹੋਣ 'ਚ ਸਾਲ ਭਰ ਦਾ ਸਮਾਂ ਲੱਗ ਜਾਵੇਗਾ। ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਇਸ ਦੀ ਲਾਗਤ ਦਾ ਅਨੁਮਾਨ 940 ਕਰੋੜ ਰੁਪਏ ਲਗਾਇਆ ਸੀ।  

ਜਿਕਰਯੋਗ ਹੈ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਭਾਰਤੀ ਸੰਸਦ ਦਾ ਨਵਾਂ ਭਵਨ ਦੇਸ਼ ਨੂੰ ਸਮਰਪਿਤ ਕੀਤਾ ਜਾਵੇਗਾ। ਲੋਕਸਭਾ ਮੁਖੀ ਓਮ ਬਿਰਲਾ ਦੇ ਮੁਤਾਬਕ ਆਤਿ ਆਧੁਨਿਕ ਸੁਵਿਧਾਵਾਂ ਨਾਲ ਲੈਸ ਸੰਸਦ ਭਵਨ ਦੁਨੀਆਂ ਦੀਆਂ ਬਿਹਤਰੀਨ ਇਮਾਰਤਾਂ 'ਚੋਂ ਇਕ ਹੋਵੇਗਾ। ਜੋ ਅਗਲੇ 100 ਸਾਲਾਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਜਾ ਰਿਹਾ ਹੈ।

ਜਾਣੋ ਕੀ ਹੈ ਖਾਸ 
ਭਵਨ ਨੂੰ ਭੂਚਾਲ ਦੀ ਸਮੱਸਿਆਂ ਨੂੰ ਧਿਆਨ 'ਚ ਰੱਖਦਿਆਂ ਬਣਾਇਆ ਜਾ ਰਿਹਾ ਹੈ। ਇਹ ਸੰਪੂਰਣ ਆਤਮ ਨਿਰਭਰ ਭਾਰਤ ਦਾ ਪ੍ਰਤੀਕ ਹੋਵੇਗਾ। ਆਉਣ ਵਾਲੇ ਸਮੇਣ ਦੇ ਸੰਸਦ ਮੈਂਬਰਾਂ ਦੀ ਸੰਖਿਆਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ 1224 ਮੈਂਬਰਾਂ ਦੇ ਬੈਠਣ ਦੀ ਵਿਵਸਥਾ ਹੋਵੇਗੀ।

vidhan sabha

ਵਿਸ਼ਵ 'ਚ ਇਕ ਵੱਖਰੀ ਪਛਾਣ ਵਾਲਾ ਭਵਨ ਹੋਵੇਗਾ। ਕੁੱਲ 971 ਕਰੋੜ ਦੀ ਲਾਗਤ ਨਾਲ ਬਣ ਕੇ ਤਿਆਰ ਹੋਵੇਗਾ ਜਦਕਿ 64,500 ਵਰਗਫੁੱਟ 'ਚ ਹੋਵੇਗਾ।ਨਵੇਂ ਭਵਨ 'ਚ ਸਾਰੇ ਮੈਂਬਰਾਂ ਲਈ ਦਫ਼ਤਰ ਹੋਵੇਗਾ।

ਸੰਸਦ ਮੈਂਬਰਾਂ ਦੀ ਮੰਗ 'ਤੇ ਸਾਰੇ ਸੰਸਦ ਮੈਂਬਰਾਂ ਲਈ 400 ਵਰਗ ਫੁੱਟ ਦਾ ਇਕ ਦਫਤਰ ਹੋਵੇਗਾ। ਜੋ ਸ਼੍ਰਮਸ਼ਕਤੀ ਭਵਨ ਦੀ ਖਾਲੀ ਜ਼ਮੀਨ 'ਤੇ ਬਣਾਇਆ ਜਾਵੇਗਾ। ਉਸ ਦੇ ਅੰਦਰ ਇਕ ਅੰਡਰਗ੍ਰਾਊਂਡ ਰਾਹ ਹੋਵੇਗਾ ਜੋ ਸੰਸਦ ਭਵਨ 'ਚ ਨਿੱਕਲੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement