
ਸਕੂਲ - ਕਾਲਜਾਂ ਵਿਚ ਆਯੋਜਿਤ ਸਭਿਆਚਾਰਕ ਪ੍ਰੋਗਰਾਮਾਂ ਦੇ ਦੌਰਾਨ ਸਾਂਸਦਾਂ, ਵਿਧਾਇਕਾਂ ਦੀ ਹਾਜ਼ਰੀ ਇੰਝ ਤਾਂ ਆਮ ਹੈ, ਪਰ ਕਦੇ - ਕਦੇ ਨੇਤਾਜੀ ਕੁੱਝ ਅਜਿਹਾ ਕਰ ਜਾਂਦੇ...
ਮੁੰਬਈ : ਸਕੂਲ - ਕਾਲਜਾਂ ਵਿਚ ਆਯੋਜਿਤ ਸਭਿਆਚਾਰਕ ਪ੍ਰੋਗਰਾਮਾਂ ਦੇ ਦੌਰਾਨ ਸਾਂਸਦਾਂ, ਵਿਧਾਇਕਾਂ ਦੀ ਹਾਜ਼ਰੀ ਇੰਝ ਤਾਂ ਆਮ ਹੈ, ਪਰ ਕਦੇ - ਕਦੇ ਨੇਤਾਜੀ ਕੁੱਝ ਅਜਿਹਾ ਕਰ ਜਾਂਦੇ ਹਨ ਕਿ ਸੁਰਖੀਆਂ ਵਿਚ ਆ ਜਾਂਦਾ ਹੈ। ਮਹਾਰਾਸ਼ਟਰ ਦੇ ਭੰਡਾਰੇ ਵਿਚ ਵੀ ਕੁੱਝ ਅਜਿਹਾ ਹੀ ਹੋਇਆ, ਜਦੋਂ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਸਾਂਸਦ ਮਧੁਕਰ ਕੁਕੜੇ ਅਪਣੇ ਸੰਸਦੀ ਖੇਤਰ ਵਿਚ ਸਕੂਲ ਦੇ ਇਕ ਪ੍ਰੋਗਰਾਮ ਵਿਚ ਸ਼ਾਮਿਲ ਹੋਏ ਤਾਂ ਬੱਚੀਆਂ ਦੇ ਨਾਲ ਨੱਚਣ ਤੋਂ ਅਪਣੇ ਆਪ ਨੂੰ ਰੋਕ ਨਹੀਂ ਸਕੇ।
#WATCH NCP MP from Bhandara-Gondiya Madhukar Kukade dances with students during a school function in Bhandara. #Maharashtra (5.1.19) pic.twitter.com/tCJJB9igxr
— ANI (@ANI) January 7, 2019
ਭੰਡਾਰਾ - ਗੋਂਦੀਆ ਸੰਸਦੀ ਖੇਤਰ ਤੋਂ ਐਨਸੀਪੀ ਦੇ ਸਾਂਸਦ ਕੁਕੜੇ ਸ਼ਨਿਚਰਵਾਰ ਨੂੰ ਭੰਡਾਰਾ ਵਿਚ ਇਕ ਸਕੂਲ ਦੇ ਪ੍ਰੋਗਰਾਮ ਵਿਚ ਸ਼ਾਮਿਲ ਹੋਏ ਸਨ, ਜਿਥੇ ਵਿਦਿਆਰਥੀਆਂ ਵਲੋਂ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੌਰਾਨ ਲਡ਼ਕੀਆਂ ਨੇ ਹਾਲ ਹੀ 'ਚ ਰੀਲੀਜ਼ ਫਿਲਮ 'ਸਿੰਬਾ' ਦੇ ਇਕ ਗੀਤ ਉਤੇ ਡਾਂਸ ਕੀਤਾ। ਉਹ ਫਿਲਮ ਵਿਚ ਸ਼ਾਮਿਲ ਕੀਤੇ ਗਏ 'ਆਂਖ ਮਾਰੇ' ਦੇ ਰੀਮੇਕ ਵਰਜਨ ਉਤੇ ਡਾਂਸ ਕਰ ਰਹੀਆਂ ਸਨ, ਜਦੋਂ ਸਾਂਸਦ ਵੀ ਉਨ੍ਹਾਂ ਦੇ ਨਾਲ ਨੱਚਣ ਲੱਗੇ।
NCP MP dances with girl students
ਨੇਤਾਜੀ ਦੇ ਡਾਂਸ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਲਡ਼ਕੀਆਂ ਰਵਾਇਤੀ ਮਰਾਠੀ ਪੋਸ਼ਾਕ ਵਿਚ ਨਜ਼ਰ ਆ ਰਹੀਆਂ ਹਨ। ਉਥੇ ਹੀ, ਨੇਤਾਜੀ ਵੀ ਉਨ੍ਹਾਂ ਦੇ ਨਾਲ ਤਾਲ ਮਿਲਾਉਣ ਦੀ ਕੋਸ਼ਿਸ਼ ਕਰਦੇ ਵਿਖ ਰਹੇ ਹਨ। ਕੁਕੜੇ ਨਾਚ ਗਾਣੇ ਦੇ ਸ਼ੌਕੀਨ ਮੰਨੇ ਜਾਂਦੇ ਹਨ ਅਤੇ ਇਹੀ ਵਜ੍ਹਾ ਰਹੀ ਕਿ ਇਸ ਦੌਰਾਨ ਉਹ ਅਪਣੇ ਆਪ ਨੂੰ ਨੱਚਣ ਤੋਂ ਰੋਕ ਨਹੀਂ ਸਕੇ। ਉਹ ਇੱਥੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕਰਨ ਪੁੱਜੇ ਸਨ।
NCP MP dances with girl students
ਹਾਲ ਵਿਚ ਮੌਜੂਦ ਵਿਦਿਆਰਥੀਆਂ ਅਤੇ ਲੋਕਾਂ ਨੇ ਵੀ ਨੇਤਾਜੀ ਨੂੰ ਰੰਗ ਮੰਚ ਉਤੇ ਡਾਂਸ ਕਰਦੇ ਵੇਖ ਖੂਬ ਤਾੜੀਆਂ ਵਜਾਈਆਂ। ਇੱਥੇ ਜ਼ਿਕਰਯੋਗ ਹੈ ਕਿ ਕੁਕੜੇ ਪਹਿਲਾਂ ਬੀਜੇਪੀ ਦੇ ਮੈਂਬਰ ਸਨ ਅਤੇ ਉਨਹਾਂ ਨੇ ਮਹਾਰਾਸ਼ਟਰ ਵਿਧਾਨਸਭਾ ਵਿਚ ਪਾਰਟੀ ਦੇ ਟਿਕਟ ਉਤੇ ਤਿੰਨ ਵਾਰ ਤੁਮਸਰ ਵਿਧਾਨਸਭਾ ਖੇਤਰ ਦੀ ਅਗਵਾਈ ਵੀ ਕੀਤੀ ਸੀ।