
ਬਾਲਿਕਾ ਆਸਰਾ ਘਰ ਮਾਮਲੇ ਵਿਚ ਜੇਲ ਵਿਚ ਬੰਦ ਬ੍ਰਿਜੇਸ਼ ਠਾਕੁਰ ਸਮੇਤ 21 ਦੋਸ਼ੀਆਂ ਵਿਰੁਧ ਵਿਸ਼ੇਸ਼ ਪੋਕਸੋ ਕੋਰਟ ਵਿਚ ਸੀਬੀਆਈ ਨੇ ਚਾਰਜਸ਼ੀਟ ਦਾਖਲ ਕੀਤੀ।
ਬਿਹਾਰ, (ਪੀਟੀਆਈ) : ਬਿਹਾਰ ਦੇ ਮੁਜੱਫਰਪੁਰ ਆਸਰਾ ਘਰ ਮਾਮਲੇ ਵਿਚ ਇਕ ਨਵਾਂ ਖੁਲਾਸਾ ਹੋਇਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਬ੍ਰਿਜੇਸ਼ ਠਾਕੁਰ ਲੜਕੀਆਂ ਦੇ ਨਾਲ ਕੁੱਟਮਾਰ ਹੀ ਨਹੀਂ ਸਗੋਂ ਉਹਨਾਂ ਦਾ ਜਿਨਸੀ ਸ਼ੋਸ਼ਣ ਵੀ ਕਰਦਾ ਸੀ। ਉਹ ਕਈ ਲੜਕੀਆਂ ਨਾਲ ਕੁਕਰਮ ਕਰਦਾ ਸੀ। ਇਸ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਦੀ ਟੀਮ ਨੇ ਮੁੱਖ ਦੋਸ਼ੀ ਸਮੇਤ 21 ਦੋਸ਼ੀਆਂ ਵਿਰੁਧ ਸਪੈਸ਼ਲ ਕੋਰਟ ਵਿਚ ਦੋ ਹਜ਼ਾਰ ਤੋਂ ਵੱਧ ਪੇਜ਼ਾਂ ਵਾਲੀ ਚਾਰਜਸੀਟ ਦਾਖਲ ਕੀਤੀ ਹੈ।
CBI
ਉਸੇ ਵਿਚ ਜਾਂਚ ਅਧਿਕਾਰੀ ਨੇ ਇਹ ਦੱਸਿਆ ਹੈ ਕਿ ਬ੍ਰਿਜੇਸ਼ ਵੀ ਲੜਕੀਆਂ ਨਾਲ ਕੁਕਰਮ ਕਰਦਾ ਸੀ। ਕੋਰਟ ਵਿਚ ਦੱਸਿਆ ਗਿਆ ਹੈ ਕਿ ਗਵਾਹਾਂ ਦੇ ਬਿਆਨ, ਪੀੜਤ ਲੜਕੀਆਂ ਦੇ ਬਿਆਨ, ਮੈਡੀਕਲ ਰੀਪੋਰਟ, ਸੀਐਫਐਸਐਲ ਦੀ ਰੀਪੋਰਟ ਅਤੇ ਕਬੂਲਨਾਮੇ ਇਸ ਗੱਲ ਦੇ ਅਹਿਮ ਸਬੂਤ ਹਨ। ਬਾਲਿਕਾ ਆਸਰਾ ਘਰ ਮਾਮਲੇ ਵਿਚ ਜੇਲ ਵਿਚ ਬੰਦ ਬ੍ਰਿਜੇਸ਼ ਠਾਕੁਰ ਸਮੇਤ 21 ਦੋਸ਼ੀਆਂ ਵਿਰੁਧ ਵਿਸ਼ੇਸ਼ ਪੋਕਸੋ ਕੋਰਟ ਵਿਚ ਸੀਬੀਆਈ ਨੇ ਚਾਰਜਸ਼ੀਟ ਦਾਖਲ ਕੀਤੀ। ਚਾਰਜਸ਼ੀਟ ਵਿਚ ਬਾਲ ਭਲਾਈ ਕਮੇਟੀ ਦੇ ਤੱਤਕਾਲੀਨ ਮੁਖੀ ਦਿਲੀਪ ਵਰਮਾ ਸਮੇਤ ਦੋ ਨੂੰ ਫ਼ਰਾਰ ਦੱਸਿਆ ਗਿਆ ਹੈ।
shelter home
ਸੀਬੀਆਈ ਦੇ ਬੁਲਾਰੇ ਆਰ.ਕੇ. ਗੌੜ ਨੇ 21 ਵਿਰੁਧ ਚਾਰਜਸ਼ੀਟ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ ਚਾਰਜਸ਼ੀਟ ਵਿਚ ਇਹ ਖੁਲਾਸਾ ਹੋਇਆ ਕਿ ਸਮਾਜ ਭਲਾਈ ਵਿਭਾਗ ਦੀ ਅਧਿਕਾਰੀ ਰੋਜੀ ਰਾਣੀ ਸੱਭ ਕੁਝ ਜਾਣਦੀ ਸੀ ਪਰ ਉਹ ਲਗਾਤਾਰ ਮਾਮਲੇ ਨੂੰ ਲੁਕਾਉਂਦੀ ਰਹੀ। ਉਸ ਨੂੰ ਵੀ ਇਸ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਲ ਸੁਰੱਖਿਆ ਅਧਿਕਾਰੀ ਰਵੀ ਰੋਸ਼ਨ ਨੇ ਨਾ ਸਿਰਫ ਲੜਕੀਆਂ 'ਤੇ ਹੋ ਰਹੇ
Victim
ਜ਼ੁਲਮ ਨੂੰ ਦਬਾਇਆ ਸਗੋਂ ਉਸ 'ਤੇ ਲੜਕੀਆਂ ਦੇ ਸ਼ੋਸ਼ਣ ਦਾ ਵੀ ਦੋਸ਼ ਲਗਾ ਹੈ। ਬਾਲਿਕਾ ਆਸਰਾ ਕਾਂਡ ਵਿਚ ਚਾਰਜਸ਼ੀਟ ਦਾਖਲ ਕਰਨ ਤੋਂ ਬਾਅਦ ਸੀਬੀਆਈ ਹੁਣ ਸਰਕਾਰੀ ਫੰਡ ਦੇ ਘਪਲੇ ਵਿਰੁਧ ਕਾਰਵਾਈ ਸ਼ੁਰੂ ਕਰੇਗੀ। ਦੱਸਿਆ ਗਿਆ ਹੈ ਕਿ ਹੁਣ ਤੱਕ ਸੀਬੀਆਈ ਨੇ ਇਸ ਮਾਮਲੇ ਵਿਚ ਬ੍ਰਿਜੇਸ਼ ਠਾਕੁਰ ਤੋਂ ਪੁਛਗਿਛ ਨਹੀਂ ਕੀਤੀ ਹੈ। ਇਸ ਸਬੰਧੀ ਵੀ ਸੀਬੀਆਈ ਬ੍ਰਿਜੇਸ਼ ਠਾਕੁਰ ਨੂੰ ਰਿਮਾਂਡ ਤੇ ਲੈ ਕੇ ਪੁਛਗਿਛ ਕਰ ਸਕਦੀ ਹੈ।