
ਇਹਨਾਂ ਚੋਣਾਂ ਦੌਰਾਨ 70 ਸੀਟਾਂ 'ਤੇ ਇੱਕ ਗੇੜ 'ਚ ਵੋਟਾਂ ਪੈਣਗੀਆਂ ਅਤੇ...
ਨਵੀਂ ਦਿੱਲੀ: ਆਖਿਰਕਾਰ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਭਾਰਤੀ ਚੋਣ ਕਮਿਸ਼ਨ ਵੱਲੋਂ 8 ਫਰਵਰੀ ਨੂੰ ਕਰ ਦਿੱਤਾ ਗਿਆ ਹੈ ਜਿਸ ਨੂੰ ਜਿੱਤਣ ਲਈ ਹੁਣ ਤਿੰਨੋਂ ਪਾਰਟੀਆਂ ਯਾਨੀ ਕਿ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ।
Arvind Kejriwal and Narendra Modi
ਜ਼ਿਕਰਯੋਗ ਹੈ ਕਿ ਸਿਆਸਤਦਾਨਾਂ ਵੱਲੋਂ ਆਪਣੀ ਕਿਸਮਤ ਨੂੰ ਅਜ਼ਮਾਇਆ ਜਾ ਰਿਹਾ ਹੈ ਅਤੇ ਵਿਰੋਧੀ ਪਾਰਟੀਆਂ ਵੱਲੋਂ ਇੱਕ ਦੂਜੇ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਇਹਨਾਂ ਚੋਣਾਂ ਦੌਰਾਨ 70 ਸੀਟਾਂ 'ਤੇ ਇੱਕ ਗੇੜ 'ਚ ਵੋਟਾਂ ਪੈਣਗੀਆਂ ਅਤੇ 14 ਜਨਵਰੀ ਤੋਂ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਅਤੇ ਚੋਣਾਂ ਦਾ ਨਤੀਜਾ 11 ਫਰਵਰੀ ਨੂੰ ਐਲਾਨਿਆ ਜਾਵੇਗਾ। ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ 2015 ਦੀਆਂ ਚੋਣਾਂ ਦੌਰਾਨ 70 ਸੀਟਾਂ ਵਿਚੋਂ 67 ਸੀਟਾਂ ‘ਤੇ ਜਿੱਤ ਪ੍ਰਾਪਤ ਕਰ ਕੇ ਵਿਰੋਧੀਆਂ ਨੂੰ ਕਰਾਰੀ ਸੱਟ ਮਾਰੀ ਸੀ।
Arvind Kejriwal and Narendra Modi
ਉੱਥੇ ਹੀ ਜੇ ਭਾਜਪਾ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਸਿਰਫ਼ 3 ਸੀਟਾਂ ‘ਤੇ ਹੀ ਜਿੱਤ ਪ੍ਰਾਪਤ ਕੀਤੀ ਗਈ ਸੀ ਅਤੇ ਕਾਂਗਰਸ 2015 ਦੀਆਂ ਚੋਣਾਂ ਦੌਰਾਨ ਕੋਈ ਵੀ ਸੀਟ ‘ਤੇ ਜਿੱਤ ਹਾਸਿਲ ਨਹੀਂ ਕਰ ਸਕੀ।ਭਾਵੇਂਕਿ ਤਿੰਨੋਂ ਪਾਰਟੀਆਂ ਵੱਲੋਂ ਜਿੱਤ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਹੁਣ ਇਹ ਤਾਂ ਦਿੱਲੀ ਦੇ ਲੋਕ ਹੀ ਤੈਅ ਕਰਨਗੇ ਕਿ ਉਹਨਾਂ ਵੱਲੋਂ ਦਿੱਲੀ ਦਾ ਤਾਜ ਕਿਸ ਦੇ ਸਿਰ ‘ਤੇ ਸਜਾਇਆ ਜਾਂਦਾ ਹੈ।
Vote ਦਿੱਲੀ ਵਿਧਾਨ ਸਭਾ ਚੋਣਾਂ ਦੇ ਐਲਾਨ ਨਾਲ ਹੀ ਦਿੱਲੀ ਦਾ ‘ਕਿੰਗ ਕੌਣ’ ਦੀ ਜੰਗ ਹੋਰ ਵੀ ਤਕੜੀ ਹੋ ਗਈ ਹੈ। ਕੇਜਰੀਵਾਲ ਅਪਣੇ ਕੰਮ ਦੇ ਦਮ ਤੇ ਤੀਜੀ ਵਾਰ ਸੀਐਮ ਬਣਨ ਦੀ ਉਮੀਦ ਵਿਚ ਹਨ ਤੇ ਉੱਥੇ ਹੀ ਭਾਜਪਾ ਨਰਿੰਦਰ ਮੋਦੀ ਦੇ ਕਰਿਸ਼ਮੇਂ ਦੇ ਦਮ ਤੇ ਕੇਜਰੀਵਾਲ ਨੂੰ ਚੁਣੌਤੀ ਦੇਣ ਲਈ ਉਤਰੇਗੀ।
Vote ਕਾਂਗਰਸ ਵੀ ਇਸ ਵਾਰ ਪੂਰੀ ਤਿਆਰੀ ਨਾਲ ਮੁਕਾਬਲਾ ਕਰਨ ਨੂੰ ਤਿਆਰ ਹਨ। ਹਾਲਾਂਕਿ ਕਾਂਗਰਸ ਨੂੰ ਸ਼ੀਲਾ ਦਿਕਸ਼ਿਤ ਵਰਗੀਆਂ ਮਜ਼ਬੂਤ ਨੇਤਾਵਾਂ ਦੀ ਕਮੀ ਮਹਿਸੂਸ ਹੋਵੇਗੀ। ਇੰਡੀਆ ਅਗੈਂਸਟ ਕਰਪਸ਼ਨ ਕੈਂਪੇਨ ਨਾਲ ਬਣੀ ਆਮ ਆਦਮੀ ਪਾਰਟੀ ਦਾ ਗਠਨ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਹੋਇਆ। 2015 ਦੀਆਂ ਚੋਣਾਂ ਵਿਚ ਪਾਰਟੀ ਨੇ ਇਤਿਹਾਸ ਰਚਦੇ ਹੋਏ 70 ਵਿਚੋਂ 67 ਸੀਟਾਂ ਤੇ ਕਬਜ਼ਾ ਜਮਾਇਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।