ਜਿਸਦਾ ਮੈਂ ਉਮੀਦਵਾਰੀ ਲਈ ਨਾਮ ਲਿਆ, ਉਹੀ ਜੁੱਤੀਆਂ ਮਾਰ ਗਿਆ: ਕਿਰਨ ਖੇਰ
Published : Jan 7, 2020, 2:07 pm IST
Updated : Jan 7, 2020, 3:16 pm IST
SHARE ARTICLE
Kiran Kher
Kiran Kher

ਭਾਜਪਾ ਵਲੋਂ ਰਾਜਬਾਲਾ ਮਲਿਕ ਦੇ ਮੇਅਰ ਉਮੀਦਵਾਰ ਬਨਣ ਤੋਂ ਤੁਰੰਤ ਬਾਅਦ ਸੰਸਦ ਕਿਰਨ ਖੇਰ...

ਚੰਡੀਗੜ: ਭਾਜਪਾ ਵਲੋਂ ਰਾਜਬਾਲਾ ਮਲਿਕ ਦੇ ਮੇਅਰ ਉਮੀਦਵਾਰ ਬਨਣ ਤੋਂ ਤੁਰੰਤ ਬਾਅਦ ਸੰਸਦ ਕਿਰਨ ਖੇਰ ਨੂੰ ਆਪਣੀ ਹੀ ਕਰੀਬੀ ਕਾਉਂਸਲਰ ਹੀਰਾ ਨੇਗੀ ਦੀ ਨਰਾਜਗੀ ਸਹਿਣੀ ਪਈ। ਰਾਜਬਾਲਾ ਮਲਿਕ ਦੇ ਮੇਅਰ ਉਮੀਦਵਾਰ ਬਨਣ ‘ਤੇ ਸੰਸਦ ਦਾ ਵੀ ਰੋਲ ਰਿਹਾ। ਆਖਰੀ ਮੌਕੇ ‘ਤੇ ਕਾਉਂਸਲਰਸ ਦੀ ਰਾਏ ਲੈਣ ਤੋਂ ਬਾਅਦ ਰਾਜਬਾਲਾ ਨੂੰ ਮੇਅਰ ਬਣਾਉਣ ਲਈ ਖੇਰ ਨੇ ਵੀ ਕਹਿ ਦਿੱਤਾ,  ਜੋ ਖੇਰ ਦੇ ਵਿਰੋਧੀ ਧਿਰ ਨੇ ਹੀਰਾ ਨੇਗੀ ਦੇ ਕੰਨਾਂ ਤੱਕ ਵੀ ਪਹੁੰਚਾ ਦਿੱਤਾ।

Kiran KherKiran Kher

ਰਾਜਬਾਲਾ ਦੇ ਉਮੀਦਵਾਰ ਬਨਣ ਤੋਂ ਬਾਅਦ ਹੀਰਾ ਨੇਗੀ ਚੁਪਚਾਪ ਕਮਰੇ ਤੋਂ ਬਾਹਰ ਜਾਣ ਲੱਗੀ। ਕਿਰਨ ਖੇਰ ਨੇ ਵੇਖਿਆ ਅਤੇ ਤਿੰਨ ਵਾਰ ਹੀਰਾ ਨੇਗੀ ਨੂੰ ਅਵਾਜ ਮਾਰ ਕੇ ਕਿਹਾ ਕਿ ਉਹ ਕਮਰੇ ਤੋਂ ਬਾਹਰ ਨਾ ਜਾਵੇ ਲੇਕਿਨ ਨੇਗੀ ਨੇ ਸੁਣਨਾ ਤਾਂ ਦੂਰ, ਉਨ੍ਹਾਂ ਵੱਲ ਵੇਖਿਆ ਤੱਕ ਨਹੀਂ। 10 ਮਿੰਟ ਬਾਅਦ ਹੀਰਾ ਨੇਗੀ ਵਾਪਸ ਮੇਅਰ ਰੂਮ ਵਿੱਚ ਆਈ। ਖੇਰ ਦੇ ਕੋਲ ਗਈ। ਬੋਲੀ-ਮੈਂ ਇੱਥੋਂ ਨਹੀਂ ਜਾ ਰਹੀ ਸੀ।

Kiran Kher with Modi Kiran Kher with Modi

ਬੱਚੇ ਦੂਜੇ ਕਮਰੇ ‘ਚ ਬੈਠੇ ਸਨ। ਪੁੱਛ ਰਹੇ ਸੀ ਕਿ ਉਨ੍ਹਾਂ ਨੂੰ ਕਿਉਂ ਨਹੀਂ ਮੇਅਰ ਉਮੀਦਵਾਰ ਬਣਾਇਆ। ਕਿਰਨ ਖੇਰ ਹੁਣ ਕੁੱਝ ਬੋਲਣ ਹੀ ਲੱਗੀ ਸਨ ਕਿ ਗ਼ੁੱਸੇ ਵਿੱਚ ਹੀਰਾ ਨੇਗੀ ਖੇਰ ਦੇ ਸਾਹਮਣੇ ਹੱਥ ਜੋੜਕੇ ਬੋਲੀ, ਮੈਡਮ ਤੁਸੀਂ ਤਾਂ ਚੁਪ ਹੀ ਰਹੋ, ਕੁਝ ਨਾਬੋਲੋ ।  ਮੈਨੂੰ ਸਭ ਪਤਾ ਹੈ। ਸਭ ਇੰਨਾ ਜਲਦੀ ਹੋਇਆ ਕਿ ਕੋਲ ਬੈਠੇ ਬੀਜੇਪੀ ਦੇ ਸੰਗਠਨ ਪ੍ਰਧਾਨ ਮੰਤਰੀ ਦਿਨੇਸ਼ ਕੁਮਾਰ ਹੱਕੇ ਬੱਕੇ ਰਹਿ ਗਏ।

Kiran Kher is Distributing Free SaplingsKiran Kher 

ਇਸਦੇ ਬਾਅਦ ਖੇਰ ਨੇ ਜਦੋਂ ਦਿਨੇਸ਼ ਕੁਮਾਰ ਨੂੰ ਕਿਹਾ, ਤੁਸੀਂ ਕਿਵੇਂ ਬਦਤਮੀਜੀ ਕਰਕੇ ਗਈ ਹੈ ਮੇਰੇ ਨਾਲ। ਇਸ ‘ਤੇ ਦਿਨੇਸ਼ ਕੁਮਾਰ ਬੋਲੇ, ਕੋਈ ਨਾ ਕੀ ਹੋਇਆ। ਕਿਰਨ ਖੇਰ ਬੋਲੀ ਕਿ ਹੀਰਾ ਨੇਗੀ ਨੇ ਮਿਸਬਿਹੇਵ ਕੀਤਾ ਹੈ। ਮੈਂ ਤਾਂ ਜਿਸਦਾ ਨਾਮ ਲੈਂਦੀ ਹਾਂ,  ਓਹੀ ਮੇਰੇ ਸਿਰ ਤੇ ਜੁੱਤੀਆਂ ਮਾਰ ਜਾਂਦਾ ਹੈ। ਮੈਂ ਤਾ ਇਸਦਾ ਨਾਮ ਵੀ ਲਿਆ ਸੀ।

ਰੱਬ ਨੇ ਚਾਹਿਆ ਤਾਂ ਅਗਲੀ ਵਾਰ ਮੈਂ ਐਮਪੀ ਚੋਣ ਲੜਾਂਗੀ, ਇੱਕ ਹੀ ਔਰਤ ਨੂੰ ਕਿਉਂ ਮੌਕਾ ਮਿਲਦਾ ਆ ਰਿਹਾ: ਨੇਗੀ

Heera Negi with Kiran kherHeera Negi with Kiran kher

ਮੇਅਰ ਉਮੀਦਵਾਰ ਨਾ ਬਨਣ ‘ਤੇ ਜਦੋਂ ਹੀਰਾ ਨੇਗੀ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੀ ਪਤਾ ਰੱਬ ਨੂੰ ਇਹੀ ਮੰਜ਼ੂਰ ਹੋਵੇ। ਮੈਂ ਤਾਂ ਹਰ ਮੋਰਚੇ ਉੱਤੇ ਡਟੀ ਰਹੀ। ਜਦੋਂ ਪੋਲਿੰਗ ਏਜੰਟ ਨਹੀਂ ਹੁੰਦੇ ਸਨ, ਉਦੋਂ ਤੋਂ ਪੋਲਿੰਗ ਏਜੰਟ ਤੱਕ ਦੀ ਡਿਊਟੀ ਦਿੰਦੀ ਰਹੀ। ਹੁਣ ਕੋਈ ਨਹੀਂ। ਅਗਲੀ ਵਾਰ ਭਗਵਾਨ ਨੇ ਚਾਹਿਆ ਤਾਂ ਸਿੱਧਾ ਐਮਪੀ ਦੀ ਸੀਟ ‘ਤੇ ਹੀ ਲੜਾਂਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement