ਦੁਨੀਆ ਦੇ ਲੋਕ ਚੰਡੀਗੜ੍ਹ ਨੂੰ ਹੀ ਜਾਣਦੇ ਹਨ-ਕਿਰਨ ਖੇਰ
Published : Dec 23, 2019, 3:55 pm IST
Updated : Apr 9, 2020, 11:01 pm IST
SHARE ARTICLE
File Photo
File Photo

ਕਿਰਨ ਖੇਰ ਦਾ ਬਿਆਨ- ਮੋਹਾਲੀ ਨੂੰ ਜਾਣਦਾ ਹੀ ਕੌਣ ਹੈ?

ਚੰਡੀਗੜ੍ਹ- ਚੰਡੀਗੜ੍ਹ ਤੋਂ ਬੀਜੇਪੀ ਸਾਂਸਦ ਕਿਰਨ ਖੇਰ ਨੇ ਇੱਕ ਵਾਰ ਫੇਰ ਆਪਣੇ ਬਿਆਨ ਨਾਲ ਮੀਡੀਆ ‘ਚ ਸੁਰਖੀਆਂ ਬਣਾ ਲਈਆਂ ਹਨ। ਇਸ ਵਾਰ ਮੈਡਮ ਨੇ ਮੁਹਾਲੀ ਏਅਰਪੋਰਟ ਨੂੰ ਲੈ ਕੇ ਬਿਆਨ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁਹਾਲੀ ਨੂੰ ਜਾਣਦਾ ਹੀ ਕੌਣ ਹੈ?

ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਜੇਕਰ ਜ਼ਮੀਨ ਪੰਜਾਬ ਦੀ ਹੈ ਤਾਂ ਇਸ ਦਾ ਮਤਲਬ ਏਅਰਪੋਰਟ ਦੇ ਨਾਂ ਵਿੱਚੋਂ ਚੰਡੀਗੜ੍ਹ ਹਟਾ ਦਿਓਗੇ। ਉਨ੍ਹਾਂ ਅੱਗੇ ਕਿਹਾ ਕਿ ਮੁਹਾਲੀ ਦਾ ਲੋਕਾਂ ਨੂੰ ਪਤਾ ਹੀ ਨਹੀਂ, ਹੁਣ ਜੇਕਰ ਲੋਕ ਟਿਕਟ ਬੁੱਕ ਕਰਨਗੇ ਤਾਂ ਮੁਹਾਲੀ ਉਨ੍ਹਾਂ ਨੂੰ ਸਮਝ ਹੀ ਨਹੀਂ ਆਵੇਗਾ। 

ਦੁਨੀਆ ਦੇ ਲੋਕ ਚੰਡੀਗੜ੍ਹ ਆਉਂਦੇ ਹਨ ਤੇ ਚੰਡੀਗੜ੍ਹ ਨੂੰ ਹੀ ਜਾਣਦੇ ਹਨ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਏਅਰਪੋਰਟ ਦੇ ਨਾਂ ‘ਚ ਚੰਡੀਗੜ੍ਹ ਨਾ ਹੋਣਾ ਹਲਕਾ ਲੱਗੇਗਾ ਤੇ ਇਸ ਦਾ ਨਾਂ ਚੰਡੀਗੜ੍ਹ ਏਅਰਪੋਰਟ ਹੀ ਹੋਣਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਮੈਂ ਇਸ ਮਾਮਲੇ ‘ਚ ਖੁਦ ਨਹੀਂ ਪਵਾਂਗੀ ਪਰ ਹਾਂ ਕੇਂਦਰੀ ਮੰਤਰੀ ਇਹ ਮੁੱਦਾ ਦੇਖਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੀ ਲੜਾਈ ‘ਚ ਹਰ ਵਾਰ ਚੰਡੀਗੜ੍ਹ ਨੂੰ ਖਿੱਚਣਾ ਚੰਗੀ ਗੱਲ ਨਹੀਂ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement