
ਉਹਨਾਂ ਕਿਹਾ ਕਿ ਸਾਡਾ ਕੈਂਪਸ ਧਰਮ ਨਿਰਪੱਖ ਹੈ ਅਤੇ ਕੈਂਪਸ ਦੇ ਅੰਦਰ ਕਿਸੇ ਤਰ੍ਹਾਂ ਦੇ ਧਾਰਮਿਕ ਸਮਾਗਮ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ।
ਕੋਚੀ : ਕੇਰਲ ਦੇ ਅਲਾਪੁਝਾ ਜ਼ਿਲ੍ਹੇ ਦੀ ਕੋਚੀ ਯੂਨੀਵਰਸਿਟੀ ਕਾਲਜ ਆਫ਼ ਇੰਜੀਨੀਅਰਿੰਗ ਵਿਚ ਉਤਰ ਵਿਦਿਆਰਥੀਆਂ ਵੱਲੋਂ ਸਰਸਵਤੀ ਪੂਜਨ 'ਤੇ ਅਧਿਕਾਰੀਆਂ ਨੇ ਰੋਕ ਲਗਾ ਦਿਤੀ ਹੈ। ਖ਼ਬਰਾਂ ਮੁਤਾਬਕ ਯੂਨੀਵਰਸਿਟੀ ਨੇ ਇਸ ਦੇ ਲਈ ਧਰਮ ਨਿਰਪੱਖ ਹੋਣ ਦਾ ਹਵਾਲਾ ਦਿਤਾ ਹੈ। ਇਕ ਫਰਵਰੀ ਨੂੰ ਜੁਆਇੰਟ ਰਜਿਸਟਰਾਰ ਆਫ਼ ਕੋਚੀ ਯੂਨੀਵਰਸਿਟੀ
Cochin University of Science and Technology
ਆਫ਼ ਸਾਇੰਸ ਐਂਡ ਟੈਕਨੋਲੋਜੀ ਵੱਲੋਂ ਜਾਰੀ ਇਸ ਨੋਟਿਸ ਵਿਚ ਕਿਹਾ ਗਿਆ ਹੈ ਕਿ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਉਤਰ ਵਿਦਿਆਰਥੀਆਂ ਵੱਲੋਂ ਸਰਸਵਤੀ ਪੂਜਾ ਕਰਵਾਏ ਜਾਣ ਦੀ ਅਪੀਲ ਨੂੰ ਉਪ ਕੁਲਪਤੀ ਨੇ ਖਾਰਜ ਕਰ ਦਿਤਾ ਹੈ। ਉਹਨਾਂ ਕਿਹਾ ਕਿ ਸਾਡਾ ਕੈਂਪਸ ਧਰਮ ਨਿਰਪੱਖ ਹੈ ਅਤੇ ਕੈਂਪਸ ਦੇ ਅੰਦਰ ਕਿਸੇ ਤਰ੍ਹਾਂ ਦੇ ਧਾਰਮਿਕ ਸਮਾਗਮ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ।
Saraswati Puja
ਕਿਊਸੈੱਟ ਤੋਂ ਮਾਨਤਾ ਪ੍ਰਾਪਤ ਇਹ ਕਾਲਜ ਪਿਛਲੇ ਸਾਲ 25 ਜਨਵਰੀ ਨੂੰ ਵਿਦਿਆਰਥੀਆਂ ਦੇ ਦੋ ਸਮੂਹਾਂ ਵਿਚ ਹੋਈ ਹਿੰਸਾ ਤੋਂ ਬਾਅਦ ਅਣਮਿੱਥੇ ਸਮੇਂ ਲਈ ਬੰਦ ਰਿਹਾ ਸੀ। ਅਜਿਹਾ ਦੋਸ਼ ਸੀ ਕਿ ਇਕ ਸਮਾਗਮ ਦੌਰਾਨ ਕੈਂਪਸ ਵਿਚ ਬੀਫ ਕਟਲੇਟਸ ਵੰਡੇ ਗਏ ਸਨ। ਵਿਦਿਆਰਥੀਆਂ ਦੇ ਇਕ ਸਮੂਹ ਜਿਸ ਵਿਚ ਜ਼ਿਆਦਾਤਰ ਉਤਰ ਭਾਰਤ ਦੇ ਸਨ, ਉਹਨਾਂ ਨੇ ਇਹ ਦੋਸ਼ ਲਗਾਇਆ ਕਿ ਉਹਨਾਂ ਨੇ
Secular
ਅਪਣੇ ਆਪ ਨੂੰ ਸ਼ਾਕਾਹਾਰੀ ਦੱਸਿਆ ਸੀ। ਉਸ ਤੋਂ ਬਾਅਦ 25 ਜਨਵਰੀ ਨੂੰ ਅਲਾਪੁਝਾ ਦੇ ਕੋਲ ਕਾਲਜ ਕੈਂਪਸ ਵਿਚ ਸੈਮੀਨਾਰ ਤੋਂ ਵੱਖ ਤੌਰ 'ਤੇ ਉਹਨਾਂ ਨੂੰ ਬੀਫ ਖਾਣ ਲਈ ਦਿਤਾ ਗਿਆ ਸੀ। ਵਿਦਿਆਰਥੀਆਂ ਨੇ ਇਹ ਇਲਜ਼ਾਮ ਲਗਾਇਆ ਸੀ ਕਿ ਬੀਫ ਦੀ ਘਟਨਾ ਵਿਰੋਧ ਦੇ ਬਾਜਵੂਦ 22 ਜਨਵਰੀ ਨੂੰ ਕੈਂਪਸ ਵਿਚ ਸਰਸਵਤੀ ਪੂਜਾ ਦੀ ਕਾਰਵਾਈ ਕਾਰਨ ਬਦਲੇ ਦੇ ਤੌਰ 'ਤੇ ਸੀ।