ਦੇਸ਼ ਭਰ 'ਚ ਵੱਧ ਰਿਹਾ ਸਵਾਈਨ ਫਲੂ ਦਾ ਖਤਰਾ, ਸਾਹਮਣੇ ਆਏ 6701 ਮਾਮਲੇ  
Published : Feb 7, 2019, 12:30 pm IST
Updated : Feb 7, 2019, 12:30 pm IST
SHARE ARTICLE
Swine flu Cases
Swine flu Cases

ਦੇਸ਼ 'ਚ ਸਵਾਈਨ ਫਲੂ- ਐਚ1ਐਨ1- ਦੇ ਵੱਧ ਦੇ ਕਹਿਰ 'ਚ ਕੇਂਦਰੀ ਸਿਹਤ ਸਕੱਤਰ ਪ੍ਰੀਤੀ ਸੁਦਨ ਨੇ ਸੀਨੀਅਰ ਅਧਿਕਾਰੀਆਂ ਦੇ ਨਾਲ ਹਾਲਾਤ ਦੀ ਸਮਿਖਿਆ ਕੀਤੀ....

ਨਵੀਂ ਦਿੱਲੀ: ਦੇਸ਼ 'ਚ ਸਵਾਈਨ ਫਲੂ- ਐਚ1ਐਨ1- ਦੇ ਵੱਧ ਦੇ ਕਹਿਰ 'ਚ ਕੇਂਦਰੀ ਸਿਹਤ ਸਕੱਤਰ ਪ੍ਰੀਤੀ ਸੁਦਨ ਨੇ ਸੀਨੀਅਰ ਅਧਿਕਾਰੀਆਂ ਦੇ ਨਾਲ ਹਾਲਾਤ ਦੀ ਸਮਿਖਿਆ ਕੀਤੀ। ਇਸ ਦੌਰਾਨ ਸਕੱਤਰ ਨੂੰ ਦੱਸਿਆ ਗਿਆ ਕਿ ਸਾਲ 2019 'ਚ 3 ਫਰਵਰੀ ਤੱਕ ਦੇਸ਼ 'ਚ ਸਵਾਈਨ ਫਲੂ ਦੇ ਕੁਲ 6701 ਮਾਮਲੇ ਸਾਹਮਣੇ ਆਏ ਹਨ। ਉਥੇ ਹੀ, ਸਵਾਈਨ ਫਲੂ ਦੇ ਚਲਦੇ ਹੁਣ ਤੱਕ 226 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਵਿਚੋਂ ਵੱਧ ਮੌਤਾਂ ਰਾਜਸਥਾਨ, ਗੁਜਰਾਤ ਅਤੇ ਪੰਜਾਬ 'ਚ ਹੋਈਆਂ ਹਨ।

Swine flu CasesSwine flu Cases

ਰਾਜਸਥਾਨ ਲਈ ਸਿਹਤ ਮੰਤਰਾਲਾ ਪਹਿਲਾਂ ਹੀ ਇਕ ਟੀਮ ਰਵਾਨਾ ਕਰ ਚੁੱਕੀ ਹੈ। ਸੁਦਨ ਨੇ  ਪੰਜਾਬ ਅਤੇ ਗੁਜਰਾਤ ਲਈ ਵੀ ਟੀਮ ਰਵਾਨਾ ਕਰਨ ਦੇ ਨਿਰਦੇਸ਼ ਦਿਤੇ। ਉਥੇ ਹੀ, ਦਿੱਲੀ 'ਚ ਸਵਾਈਨ ਫਲੂ ਦੇ ਮਰੀਜਾਂ ਦੀ ਗਿਣਤੀ 1019 ਹੋ ਗਈ ਹੈ। ਵੱਧ ਦੇ ਮਾਮਲਿਆਂ ਨੂੰ ਵੇਖਦੇ ਹੋਏ ਦਿੱਲੀ ਸਰਕਾਰ ਨੇ ਬੁੱਧਵਾਰ ਨੂੰ ਇਕ ਵਾਰ ਫਿਰ ਗਾਇਡਲਾਇਨ ਜਾਰੀ ਕੀਤੀ ਹੈ। ਖੰਘ ਅਤੇ ਨਿੱਛ ਮਾਰਨ ਦੌਰਾਨ ਨੱਕ-ਮੁੰਹ 'ਤੇ ਰੁਮਾਲ ਰੱਖਣ ਨੂੰ ਕਿਹਾ ਗਿਆ ਹੈ। 

Swine flu Swine flu

ਦੱਸ ਦਈਏ ਕਿ 48 ਘੰਟੇ ਦੌਰਾਨ ਰਾਜਧਾਨੀ 'ਚ 124 ਮਾਮਲੇ ਦਰਜ ਕੀਤੇ ਗਏ ਹਨ। ਨਾਲ ਹੀ ਇਸ ਜਨਵਰੀ ਤੋਂ ਹੁਣ ਤੱਕ ਸਿਰਫ ਦਿੱਲੀ 'ਚ ਹੀ ਸਵਾਈ ਫਲੂ ਪੀਡ਼ੀਤਾਂ ਦੀ ਗਿਣਤੀ 1019 ਹੋ ਗਈ ਹੈ। ਇਸ 'ਚ 812 ਬਾਲਗ਼ ਅਤੇ 207 ਬੱਚੇ ਸ਼ਾਮਿਲ ਹਨ। ਇਸ ਬਿਮਾਰੀ ਤੋਂ ਹੁਣ ਤੱਕ ਇਸ ਸਾਲ ਸਿਰਫ ਇਕ 56 ਸਾਲ ਦਾ ਸਿਰਫ ਇਕ ਵਿਅਕਤੀ ਦੀ ਹੀ ਸਿਹਤ ਮੰਤਰਾਲਾ ਨੇ ਪੁਸ਼ਟੀ ਕੀਤੀ ਹੈ। ਜਨਵਰੀ ਤੋਂ ਲੈ ਕੇ ਹੁਣ ਤੱਕ ਸਫਦਰਜੰਗ ਅਤੇ ਰਾਮਮਨੋਹਰ ਲੋਹਿਆ 'ਚ ਸੀਨੀਅਰ ਡਾਕਟਰਾਂ ਨੇ 13 ਲੋਕਾਂ ਦੀ ਸਵਾਈਨ ਫਲੂ ਕਾਰਨ ਹੋਈ ਮੌਤ ਦੀ ਜਾਣਕਾਰੀ ਦਿਤੀ ਹੈ।  

Swine flu CasesSwine flu Cases

ਦੂਜੇ ਪਾਸੇ ਇਲਫਲੂਏੰਜਾ 'ਤੇ ਸੂਬਾ ਪੱਧਰ ਸਮਿਖਿਅਕ ਬੈਠਕ ਤੋਂ ਬਾਅਦ ਦਿੱਲੀ ਸਰਕਾਰ ਦੇ ਸਿਹਤ ਸਕੱਤਰ ਸੰਜੀਵ ਖਿਰਵਾਲ ਨੇ ਹਾਲ 'ਚ ਕਿਹਾ ਸੀ ਕਿ ਸ਼ਹਿਰ ਵਿਚ ਸਾਰੇ ਸਰਕਾਰੀ ਹਸਪਤਾਲਾਂ 'ਚ ਇਸ ਰੋਗ ਦੇ ਪ੍ਰਬੰਧਨ ਲਈ ਜ਼ਰੂਰੀ ਸਾਮਾਨ ਅਤੇ ਨਿਜੀ ਸੁਰੱਖਿਆ ਸਮੱਗਰੀ ਸਹਿਤ ਦਵਾਈਆਂ ਉਪਲੱਬਧ ਹਨ। ਨਾਲ ਹੀ ਐਨ95 ਮਾਸਕ ਵੀ ਮੌਜੂਦ ਹਨ ਪਰ ਹਾਲਤ ਇਸ ਹਸਪਤਾਲ ਦੀ ਸੰਤੁਸ਼ਟ ਨਹੀਂ ਹੈ। ਮਰੀਜ਼ਾ ਲਈ ਸਵਾਈ ਫਲੂ ਵਾਰਡ 'ਚ ਥਾਂ ਨਹੀਂ ਹੈ, ਉਨ੍ਹਾਂ ਨੂੰ ਮਾਸਕ ਬਜ਼ਾਰ ਤੋਂ ਖਰੀਦਣੇ ਪੈ ਰਿਹਾ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement