
ਮਨੀਸ਼ ਸਿਸੋਦੀਆ ਨੇ ਕੀਤੀ ਸਖ਼ਤ ਕਾਰਵਾਈ ਦੀ ਮੰਗ
ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਦੇ ਡਿਪਟੀ ਸੀਐਮ ਅਤੇ ਆਪ ਆਗੂ ਮਨੀਸ਼ ਸਿਸੋਦੀਆ ਦੇ ਐਸਓਡੀ(ਅਫ਼ਸਰ ਇਨ ਸਪੈਸ਼ਲ ਡਿਊਟੀ) ਨੂੰ ਸੀਬੀਆਈ ਨੇ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗਿਰਫ਼ਤਾਰ ਕਰ ਲਿਆ ਹੈ ਜਿਸ ਤੋਂ ਬਾਅਦ ਮਨੀਸ਼ ਸਿਸੋਦੀਆਂ ਨੇ ਖੁਦ ਉਸ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
File Photo
ਦਿੱਲੀ ਚੋਣਾਂ ਤੋਂ ਪਹਿਲਾਂ ਹੋਈ ਇਸ ਗਿਰਫ਼ਤਾਰੀ ਉੱਤੇ ਅੱਜ ਸ਼ੁੱਕਰਵਾਰ ਨੂੰ ਮਨੀਸ਼ ਸਿਸੋਦੀਆਂ ਨੇ ਟਵੀਟ ਕਰਦੇ ਹੋਏ ਕਿਹਾ ਕਿ ''ਮੈਨੂੰ ਪਤਾ ਚੱਲਿਆ ਹੈ ਕਿ ਸੀਬੀਆਈ ਨੇ ਇਕ ਜੀਐਸਟੀ ਇੰਸਪੈਕਟਰ ਨੂੰ ਰਿਸ਼ਵਤ ਲੈਂਦੇ ਹੋਏ ਗਿਰਫ਼ਤਾਰ ਕੀਤਾ ਹੈ। ਇਹ ਅਧਿਕਾਰੀ ਮੇਰੇ ਦਫ਼ਤਰ ਵਿਚ ਬਤੌਰ ਐਸਓਡੀ ਵੀ ਤਾਇਨਾਤ ਸੀ। ਸੀਬੀਆਈ ਨੂੰ ਉਸ ਨੂੰ ਸਖ਼ਤ ਸਜ਼ਾ ਦਿਵਾਉਣੀ ਚਾਹੀਦੀ ਹੈ। ਅਜਿਹੇ ਕਈ ਭ੍ਰਿਸ਼ਟ ਅਧਿਕਾਰੀ ਮੈ ਖੁਦ ਪਿਛਲੇ 5 ਸਾਲਾਂ ਵਿਚ ਫੜਵਾਏ ਹਨ''।
File Photo
ਇਸ ਪੂਰੇ ਮਾਮਲੇ ਉੱਤੇ ਸੀਬੀਆਈ ਅਧਿਕਾਰੀਆਂ ਨੇ ਦੱਸਿਆ ਹੈ ਕਿ ਗੋਪਾਲ ਕ੍ਰਿਸ਼ਨ ਮਾਧਵ ਨਾਮਕ ਅਧਿਕਾਰੀ ਨੂੰ ਜੀਐਸਟੀ ਸਬੰਧਿਤ ਮਾਮਲੇ ਵਿਚ ਕਥਿਤ ਰੂਪ ਨਾਲ 2 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਦੇਰ ਰਾਤ ਗਿਰਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਮਾਧਵ ਨੂੰ ਪੁੱਛਗਿੱਛ ਲਈ ਸੀਬੀਆਈ ਦਫ਼ਤਰ ਲਿਜਾਇਆ ਗਿਆ ਹੈ।
File Photo
ਸੂਤਰਾ ਅਨੁਸਾਰ ਇਸ ਪੂਰੇ ਮਾਮਲੇ ਵਿਚ ਮਨੀਸ਼ ਸਿਸੋਦੀਆਂ ਦੀ ਭੂਮਿਕ ਸਾਹਮਣੇ ਨਹੀਂ ਆਈ ਹੈ। ਇਸ ਗਿਰਫਤਾਰੀ ਨੂੰ ਦਿੱਲੀ ਚੋਣਾਂ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ ਕਿਉਂਕਿ ਭਲਕੇ 8 ਫਰਵਰੀ ਨੂੰ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਉੱਤੇ ਇਕ ਪੜਾਅ ਅੰਦਰ ਵੋਟਾਂ ਪੈਣੀਆਂ ਹਨ। ਖੈਰ ਹੁਣ ਇਸ ਪੂਰੇ ਮਾਮਲੇ ਵਿਚ ਹੋਰ ਕਿਸ-ਕਿਸ ਦੇ ਤਾਰ ਜੁੜੇ ਹੋਏ ਸਾਹਮਣੇ ਆਉਂਦੇ ਹਨ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ।