ਸਬ-ਇੰਸਪੈਕਟਰ ਜਸਜੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਲਗਾਇਆ ਗਿਆ ਨਵਾਂ ਥਾਣਾ ਮੁਖੀ
ਅਜਨਾਲਾ (ਰਾਜੇਸ਼ ਕੁਮਾਰ ਸੰਧੂ): ਥਾਣਾ ਅਜਨਾਲਾ ਵਿਖੇ ਤਾਇਨਾਤ ਥਾਣਾ ਇੰਚਾਰਜ ਸਪਿੰਦਰ ਕੌਰ ਨੂੰ ਉੱਚ ਪੁਲਿਸ ਅਧਿਕਾਰੀਆਂ ਨੇ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਕਿਹੜੇ ਕਾਰਨਾਂ ਕਰ ਕੇ ਕੀਤੀ ਗਈ ਹੈ, ਇਸ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ: Aaron Finch: ਆਸਟ੍ਰੇਲੀਆ ਦੇ T20 ਕਪਤਾਨ Aaron Finch ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
ਸਪਿੰਦਰ ਕੌਰ ਨੂੰ ਤੁਰੰਤ ਮੁਅੱਤਲ ਕਰ ਕੇ ਸਬ-ਇੰਸਪੈਕਟਰ ਜਸਜੀਤ ਸਿੰਘ ਨੂੰ ਥਾਣਾ ਅਜਨਾਲਾ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਜ਼ਿਲ੍ਹਾ ਦਿਹਾਤੀ ਦੇ ਐਸ.ਐਸ.ਪੀ.ਸਵਪਨ ਸ਼ਰਮਾ ਨੇ ਦੱਸਿਆ ਕਿ ਸਾਬਕਾ ਪੁਲਿਸ ਥਾਣਾ ਮੁਖੀ ਸਪਿੰਦਰ ਕੌਰ ਨੂੰ ਪ੍ਰਬੰਧਕੀ ਰੂਪ ਵਿਚ ਅੰਦਰੂਨੀ ਕਾਰਨਾਂ ਕਰ ਕੇ ਮੁਅੱਤਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ:ਤੁਰਕੀ-ਸੀਰੀਆ 'ਚ ਹੁਣ ਤੱਕ 4300 ਤੋਂ ਵੱਧ ਮੌਤਾਂ: ਮਲਬੇ ਹੇਠ ਦੱਬੇ ਹਜ਼ਾਰਾਂ ਲੋਕ
ਉਧਰ ਥਾਣਾ ਅਜਨਾਲਾ ਵਿਖੇ ਨਵ-ਨਿਯੁਕਤ ਇੰਚਾਰਜ ਜਸਜੀਤ ਸਿੰਘ ਨੇ ਚਾਰਜ ਸੰਭਾਲਦੇ ਹੋਏ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਨਸ਼ੇ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਨ ਲਈ ਦਿਨ ਰਾਤ ਇਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜੇਕਰ ਕੋਈ ਵਿਅਕਤੀ ਕਿਤੇ ਵੀ ਨਸ਼ਾ ਵੇਚਦਾ ਹੈ ਤਾਂ ਤੁਰੰਤ ਸੂਚਨਾ ਦਿੱਤੀ ਜਾਵੇ।