ਰਾਫੇਲ ਸੌਦੇ ਦੇ ਦਸਤਾਵੇਜ਼ ਗ਼ਾਇਬ ਹੋਣਾ ਸ਼ਰਮਨਾਕ : ਮਾਇਆਵਤੀ 
Published : Mar 7, 2019, 6:06 pm IST
Updated : Mar 7, 2019, 6:06 pm IST
SHARE ARTICLE
Mayawati
Mayawati

ਲਖਨਊ : ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਰੱਖਿਆ ਮੰਤਰਾਲਾ ਤੋਂ ਰਾਫੇਲ ਸੌਦੇ ਦੇ ਅਹਿਮ ਦਸਤਾਵੇਜ਼ ਗ਼ਾਇਬ ਹੋਣ ਦੀ ਖ਼ਬਰ ਨੂੰ ਸ਼ਰਮਨਾਕ...

ਲਖਨਊ : ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਰੱਖਿਆ ਮੰਤਰਾਲਾ ਤੋਂ ਰਾਫੇਲ ਸੌਦੇ ਦੇ ਅਹਿਮ ਦਸਤਾਵੇਜ਼ ਗ਼ਾਇਬ ਹੋਣ ਦੀ ਖ਼ਬਰ ਨੂੰ ਸ਼ਰਮਨਾਕ ਅਤੇ ਗ਼ੈਰ-ਜਿੰਮੇਵਾਰਾਨਾ ਦੱਸਿਆ। ਮਾਇਆਵਤੀ ਨੇ ਕਿਹਾ, "ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ 'ਚ ਬੀਤੇ ਦਿਨ ਸੁਣਵਾਈ ਦੌਰਾਨ ਇਹ ਸਨਸਨੀਖ਼ੇਜ ਪ੍ਰਗਟਾਵਾ ਕਰਨ ਤੋਂ ਪਹਿਲਾਂ ਨਰਿੰਦਰ ਮੋਦੀ ਸਰਕਾਰ ਨੂੰ ਦੇਸ਼ ਤੋਂ ਮਾਫ਼ੀ ਮੰਗਣੀ ਚਾਹੀਦੀ ਸੀ ਕਿ ਦੇਸ਼ ਹਿੱਤ ਅਤੇ ਦੇਸ਼ ਸੁਰੱਖਿਆ ਮਾਮਲੇ 'ਚ ਉਹ ਨਾਕਾਮ ਸਾਬਤ ਹੋਏ ਹਨ।"

Rafel DealRafel Dealਰੱਖਿਆ ਮੰਤਰਾਲੇ ਤੋਂ ਰਾਫੇਲ ਦੇ ਦਸਤਾਵੇਜ਼ ਗ਼ਾਇਬ ਹੋਣ ਸਬੰਧੀ ਖ਼ਬਰ 'ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਮਾਇਆਵਤੀ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਨਾਲ ਅਜਿਹਾ ਗੰਭੀਰ ਤੇ ਖ਼ਤਰਨਾਕ ਖਿਲਵਾੜ ਨਰਿੰਦਰ ਮੋਦੀ ਸਰਕਾਰ 'ਚ ਹੀ ਸੰਭਵ ਹੋਇਆ ਹੈ ਅਤੇ ਜੇ ਸੁਪਰੀਮ ਕੋਰਟ 'ਚ ਪੁਨਰ ਵਿਚਾਰ ਪਟੀਸ਼ਨ 'ਤੇ ਸੁਣਵਾਈ ਨਾ ਹੋ ਰਹੀ ਹੁੰਦੀ ਤਾਂ ਸ਼ਾਇਦ ਦੇਸ਼ ਨੂੰ ਕਦੇ ਇਹ ਪਤਾ ਹੀ ਨਾ ਲੱਗਦਾ ਕਿ ਅਜਿਹੀ ਗੰਭੀਰ ਘਟਨਾ ਕੇਂਦਰ ਸਰਕਾਰ ਦੀ ਨੱਕ ਹੇਠ ਹੋਈ ਹੈ।

ਮਾਇਆਵਤੀ ਨੇ ਕਿਹਾ, "ਇਹ ਸਰਕਾਰ ਨੂੰ ਸ਼ਰਮਿੰਦਾ ਕਰਨ ਵਾਲੀ ਬਹੁਤ ਗੰਭੀਰ ਘਟਨਾ ਹੈ ਜੋ ਦੇਸ਼ ਦੀ 130 ਕਰੋੜ ਆਬਾਦੀ ਨੂੰ ਪ੍ਰੇਸ਼ਾਨ ਕਰ ਰਹੀ ਹੈ ਅਤੇ ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਇਹ ਸੋਚਣ ਲਈ ਮਜਬੂਰ ਹਨ ਕਿ ਕੀ ਦੇਸ਼ ਹਿੱਤ ਅਤੇ ਸੁਰੱਖਿਆ ਮਜ਼ਬੂਤ ਹੱਥਾਂ 'ਚ ਹੈ?" (ਪੀਟੀਆਈ)
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement