ਪੰਜਾਬ ਵਿਚ 'ਆਪ' ਦੀ ਏਕਤਾ ਖਟਾਈ 'ਚ : ਬਾਗ਼ੀਆਂ ਦੇ ਰਾਹ 'ਚ ਰੋੜਾਂ ਬਣ ਸਕਦੇ ਨੇ ਸਥਾਨਕ ਆਗੂ!
Published : Mar 7, 2020, 8:00 pm IST
Updated : Mar 7, 2020, 8:00 pm IST
SHARE ARTICLE
file photo
file photo

ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਸੀ ਬਾਗ਼ੀ ਨਾਲ ਸੰਪਰਕ ਨਾ ਕੀਤਾ

ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿਚ ਏਕਤਾ ਦੀ ਜੋ ਚਰਚਾ ਛਿੜੀ ਸੀ, ਉਹ ਠੰਢੀ ਪੈ ਗਈ ਹੈ ਅਤੇ ਹੁਣ ਜਲਦੀ ਏਕਤਾ ਦੀ ਕੋਈ ਸੰਭਾਵਨਾ ਨਹੀਂ ਲਗਦੀ। ਪੰਜਾਬ ਇਕਾਈ ਦੇ ਸੂਤਰਾਂ ਤੋਂ ਮਿਲੀ ਤਾਜ਼ਾ ਸੂਚਨਾ ਅਨੁਸਾਰ ਬਾਗ਼ੀਆਂ ਨਾਲ ਏਕਤਾ ਦੀ ਕੋਈ ਸੰਭਾਵਨਾ ਨਹੀਂ ਅਤੇ ਨਾ ਹੀ ਕਿਸੀ ਬਾਗ਼ੀ ਨੇਤਾ ਨਾਲ ਹਾਈਕਮਾਨ ਜਾਂ ਪੰਜਾਬ ਇਕਾਈ ਦੇ ਕਿਸੀ ਨੇਤਾ ਨੇ ਸੰਪਰਕ ਕੀਤਾ ਹੈ।

PhotoPhoto

ਅਸਲੀਅਤ ਇਹ ਹੈ ਕਿ ਪੰਜਾਬ ਇਕਾਈ ਤੋਂ ਕਾਬਜ਼ ਨੇਤਾ ਹੁਣ ਬਾਗ਼ੀ ਵਿਧਾਇਕਾਂ ਨਾਲ ਏਕਤਾ ਦੇ ਰੌਂਅ ਵਿਚ ਨਹੀਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਬਾਗ਼ੀ ਧੜੇ ਨੇ ਪਾਰਟੀ ਦੀ ਜੋ ਨੁਕਸਾਨ ਕਰਨਾ ਸੀ ਉਹ ਕਰ ਲਿਆ। ਹੁਣ ਉਨ੍ਹਾਂ ਨੂੰ ਪਾਰਟੀ ਵਿਚ ਮੁੜ ਸ਼ਾਮਲ ਕਰਨ ਲਈ ਲਾਭ ਦੀ ਥਾਂ ਨੁਕਸਾਨ ਹੀ ਹੋਵੇਗਾ। ਪਾਰਟੀ ਦੇ ਕੁੱਝ ਸੀਨੀਅਰ ਨੇਤਾਵਾਂ ਨਾਲ ਫ਼ੋਨ 'ਤੇ ਗੱਲ ਹੋਈ ਤਾਂ ਉਨ੍ਹਾਂ ਸਪਸ਼ਟ ਕੀਤਾ ਕਿ ਬਾਗ਼ੀਆਂ ਨੂੰ ਪਾਰਟੀ ਵਿਚ ਵਾਪਸ ਲੈਣ ਦਾ ਕੋਈ ਇਰਾਦਾ ਨਹੀਂ।

PhotoPhoto

ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਆਗੂ ਹਰਪਾਲ ਸਿੰਘ ਚੀਮਾ ਨਾਲ ਗੱਲ ਹੋਈ ਤਾਂ ਉਨ੍ਹਾਂ ਸਪਸ਼ਟ ਕੀਤਾ ਕਿ ਅਜੇ ਤਕ ਬਾਗ਼ੀਆਂ ਨੂੰ ਵਾਪਸ ਲੈਣ ਸਬੰਧੀ ਕੋਈ ਗੱਲ ਨਹੀਂ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਰਵਈਆ ਠੀਕ ਨਹੀਂ। ਪਾਰਟੀ ਦੇ ਦੋ ਹੋਰ ਨੇਤਾਵਾਂ ਨਾਲ ਗੱਲ ਹੋਈ ਤਾਂ ਉਨ੍ਹਾਂ ਅਪਣਾ ਨਾਮ ਨਾ ਪ੍ਰਕਾਸ਼ਤ ਕਰਨ ਦੀ ਸ਼ਰਤ ਨਾਲ ਸਪਸ਼ਟ ਕੀਤਾ ਕਿ ਕਿਸੀ ਬਾਗ਼ੀ ਵਿਧਾਇਕ ਨੂੰ ਵਾਪਸ ਲੈਣ ਸਬੰਧੀ ਨਾ ਤਾਂ ਕੋਈ ਗੱਲ ਚਲੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਵਾਪਸ ਲੈਣ ਦੇ ਪਾਰਟੀ ਹੱਕ ਵਿਚ ਹੈ।

PhotoPhoto

ਇਕ ਹੋਰ ਆਗੁ ਨੇ ਕਿਹਾ ਕਿ ਜੇਕਰ ਕੋਈ ਬਾਗ਼ੀ ਵਾਪਸ ਪਾਰਟੀ ਵਿਚ ਆਉਣਾ ਚਾਹੁੰਦਾ ਹੈ ਤਾਂ ਆ ਜਾਵੇ ਪ੍ਰੰਤੂ ਬਿਨਾਂ ਸ਼ਰਤ ਆਉਣਾ ਹੋਵੇਗਾ ਅਤੇ ਅਪਣੀਆਂ ਪਾਰਟੀ ਵਿਰੋਧੀ ਕਾਰਵਾਈਆਂ ਦੀ ਮਾਫ਼ੀ ਵੀ ਮੰਗਣੀ ਹੋਵੇਗੀ। ਅਸਲ ਵਿਚ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਤੋਂ ਬਾਅਦ ਜਦ ਹਾਈ ਕਮਾਨ ਨੇ ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਬਣਾ ਦਿਤਾ ਤਾਂ ਜਰਨੈਲ ਸਿੰਘ ਨੇ ਅਗਲੇ ਹੀ ਦਿਨ ਬਿਆਨ ਦਿਤਾ ਸੀ ਕਿ ਉਹ ਪੰਜਾਬ ਇਕਾਈ ਵਿਚ ਏਕਤਾ ਲਈ ਯਤਨ ਕਰਨਗੇ।

PhotoPhoto

ਪ੍ਰੰਤੂ ਪਿਛਲੇ ਦਿਨੀਂ ਜਦ ਉਹ ਪੰਜਾਬ ਆਏ ਤਾਂ ਇਸ ਮਾਮਲੇ ਸਬੰਧੀ ਕੋਈ ਗੱਲ ਨਾ ਹੋਈ ਅਤੇ ਨਾ ਹੀ ਉਨ੍ਹਾਂ ਨੇ ਕਿਸੀ ਬਾਗ਼ੀ ਵਿਧਾਇਕ ਜਾਂ ਕਿਸੇ ਹੋਰ ਬਾਗ਼ੀ ਨੇਤਾ ਨਾਲ ਸੰਪਰਕ ਕੀਤਾ। ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਰਟੀ ਦੀ ਪੰਜਾਬ ਇਕਾਈ ਬਾਗ਼ੀਆਂ ਨਾਲ ਕਿਸੀ ਏਕਤਾ ਦੇ ਹੱਕ ਵਿਚ ਨਹੀਂ। ਉਨ੍ਹਾਂ ਅਪਣੀ ਗੱਲ ਹਾਈਕਮਾਨ ਤਕ ਵੀ ਪਹੁੰਚਾ ਦਿਤੀ ਹੈ। ਇਸੀ ਕਾਰਨ ਜਰਨੈਲ ਸਿੰਘ ਏਕਤਾ ਦਾ ਐਲਾਨ ਕਰਨ ਤੋਂ ਬਾਅਦ ਇਸ ਪਾਸੇ ਅੱਗੇ ਨਹੀਂ ਵਧੇ ਅਤੇ ਖਾਮੋਸ਼ ਹੋ ਗਏ।

PhotoPhoto

ਇਸ ਸਬੰਧੀ ਜਦ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਇਸ ਮੁੱਦੇ 'ਤੇ ਕਿਸੀ ਦੀ ਗੱਲ ਨਹੀਂ ਹੋਈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਜਿਨ੍ਹਾਂ ਕਾਰਨਾਂ ਕਰ ਕੇ ਉਨ੍ਹਾਂ ਨੇ ਪਾਰਟੀ ਤੋਂ ਵਖਰਾ ਰਸਤਾ ਅਪਣਾਇਆ। ਉਸ ਦਾ ਉਨ੍ਹਾਂ (ਪਾਰਟੀ 'ਤੇ ਕਾਬਜ਼ ਨੇਤਾਵਾਂ) ਨੂੰ ਜਵਾਬ ਦੇਣਾ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਸਮੇਤ ਅੱਜ ਵੀ 5 ਬਾਗ਼ੀ ਵਿਧਾਇਕ ਇਕੱਠੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਉਹ ਅਪਣੀ ਰਣਨੀਤੀ ਤਹਿ ਕਰਨਗੇ। ਵਿਧਾਇਕ ਨਾਜਰ ਸਿੰਘ ਮਾਨਸਾਹੀਆ ਅਤੇ ਅਮਰਜੀਤ ਸਿੰਘ ਸੰਦੋਆ ਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਜੈਤੋ ਤੋਂ ਵਿਧਾਇਕ ਬਲਦੇਵ ਸਿੰਘ ਬਿਨਾਂ ਸ਼ਰਤ ਕਾਬਜ਼ ਧੜੇ ਨਾਲ ਵਾਪਸ ਜੁੜ ਗਏ ਹਨ। ਪ੍ਰੰਤੂ ਪਿਰਮਲ ਸਿੰਘ, ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ ਅਤੇ ਜਗਤਾਰ ਸਿੰਘ ਜੱਗਾ ਅਤੇ ਇਕ ਹੋਰ ਵਿਧਾਇਕ ਅੱਜ ਵੀ ਵਖਰੇ ਚਲ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement