ਮੌਸਮ : ਹਿਮਾਚਲ ਦੇ ਸ਼ਿਮਲਾ ਤੇ ਉਤਰਾਖੰਡ ਦੇ ਹਰਸਿਲ 'ਤੇ ਵਿਛੀ ਬਰਫ਼ ਦੀ ਚਾਦਰ
Published : Mar 7, 2020, 12:15 pm IST
Updated : Mar 7, 2020, 12:18 pm IST
SHARE ARTICLE
file photo
file photo

ਉੱਤਰ ਭਾਰਤ ਦੇ ਕਈ ਇਲਾਕਿਆਂ ਤੋਂ ਭਾਰੀ ਬਰਫਬਾਰੀ ਦੀਆਂ ਖਬਰਾਂ ਆ ਰਹੀਆਂ ਹਨ।

ਨਵੀਂ ਦਿੱਲੀ: ਉੱਤਰ ਭਾਰਤ ਦੇ ਕਈ ਇਲਾਕਿਆਂ ਤੋਂ ਭਾਰੀ ਬਰਫਬਾਰੀ ਦੀਆਂ ਖਬਰਾਂ ਆ ਰਹੀਆਂ ਹਨ। ਉਤਰਾਖੰਡ ਦੀ ਹਰਸ਼ਿਲ ਘਾਟੀ ਵਿਚ ਬਰਫਬਾਰੀ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਹਰਸ਼ੀਲ ਘਾਟੀ ਉੱਤਰਾਖੰਡ ਦੇ ਉੱਤਰੀ ਹਿੱਸੇ ਵਿੱਚ ਪੈਂਦੀ ਹੈ।

 

 

photophoto

ਹਿਮਾਚਲ ਪ੍ਰਦੇਸ਼ ਤੋਂ ਵੀ ਬਰਫਬਾਰੀ ਦੀਆਂ ਤਸਵੀਰਾਂ ਆਈਆਂ ਹਨ। ਸ਼ਿਮਲਾ ਨੇੜੇ ਝਾਕੂ ਖੇਤਰ ਤੋਂ  ਵੀ ਕੁਝ ਤਸਵੀਰਾਂ ਆਈਆਂ ਹਨ ।ਦੱਸ ਦੇਈਏ  ਝਾਕੂ ਵਿੱਚ    ਸਥਿਤ ਹਨੂੰਮਾਨ ਮੰਦਰ ਪੂਰੇ ਭਾਰਤ ਵਿੱਚ ਪ੍ਰਸਿੱਧ ਹੈ। ਇੱਥੇ 100 ਫੁੱਟ ਤੋਂ ਵੀ ਉੱਚੀ ਹਨੂੰਮਾਨ ਦੀ ਮੂਰਤੀ ਹੈ।

 

photophoto

 ਸ਼ੁੱਕਰਵਾਰ ਨੂੰ ਖਰਾਬ ਹੋਇਆ ਉੱਤਰਾਖੰਡ ਦਾ ਮੌਸਮ
ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਮੌਸਮ ਖਰਾਬ ਹੋਇਆ ਸੀ । ਔਲੀ, ਹੇਮਕੁੰਟ ਸਾਹਿਬ ਅਤੇ ਹੋਰ ਉੱਚਾਈ ਵਾਲੀਆਂ ਥਾਵਾਂ ਤੇ ਭਾਰੀ ਬਰਫਬਾਰੀ ਨੇ  ਜੀਵਨ ਤੇ ਪ੍ਰਭਾਵ ਪਾਇਆ ਹੈ। 

photophoto

ਉਤਰਾਖੰਡ ਦੀ ਦੀ ਰਾਜਧਾਨੀ ਗਾਰਸੈਨ ਵਿੱਚ ਵੀ ਬਜਟ ਦੇ ਚੌਥੇ ਦਿਨ ਭਾਰੀ ਬਰਫਬਾਰੀ ਹੋਈ।  ਉੱਥੇ ਹੀ ਮਸੂਰੀ ਵਿੱਚ ਬਾਰਸ਼ ਹੋਈ ਅਤੇ ਧਨੌਲੀ ਵਿੱਚ ਹਲਕੀ ਬਰਫ਼ਬਾਰੀ ਦਰਜ ਕੀਤੀ ਗਈ। ਕੁਲ ਮਿਲਾ ਕੇ ਇਲਾਕੇ  ਦਾ ਤਾਪਮਾਨ  8 ਡਿਗਰੀ ਦੇ ਆਸਪਾਸ  ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Himachal Pradesh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement