
ਉਤਰਾਖੰਡ ਵਿੱਚ ਭਾਰੀ ਬਰਫ਼ਬਾਰੀ ਨਾਲ ਜਨ-ਜੀਵਨ ਉੱਤੇ ਬਹੁਤ ਪ੍ਰਭਾਵ ਪਿਆ।
ਦੇਹਰਾਦੂਨ: ਬਰਫ਼ਬਾਰੀ ਕਾਰਨ ਜਿੱਥੇ ਇੱਕ ਪਾਸੇ ਭਾਰਤ- ਤਿੱਬਤ ਸਰਹੱਦ ਦੇ ਆਖਰੀ ਪਿੰਡ ਦੇ ਲੋਕ ਆਪਣੇ ਘਰਾਂ ਵਿੱਚ ਕੈਦ ਹੋ ਕਿ ਰਹਿ ਗਏ ਹਨ, ਉੱਥੇ ਹੀ ਧਨੋਲਾਟੀ ਇਲਾਕੇ ਵਿੱਚ ਪੌੜੀਨੁਮਾ ਖੇਤ ਬਰਫ਼ ਨਾਲ ਹਰੇ ਤੋਂ ਚਿੱਟੇ ਹੋ ਗਏ।
Photo
ਇੱਥੋਂ ਦੇ ਟਿਹਰੀ ਜ਼ਿਲ੍ਹੇ ਦੇ ਘਨਸਾਲੀ ਵਿਧਾਨ ਸਭਾ ਖੇਤਰ ਦੇ ਸਰਹੱਦ ਨੇੜੇ ਸਥਿਤ ਪਿੰਡ ਗੰਗਾ ਦੇ ਲੋਕਾਂ ਨੂੰ ਕਾਫ਼ੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਭਾਰੀ ਬਰਫ਼ਬਾਰੀ ਕਾਰਨ ਪਿੰਡ ਦੇ ਚਾਰੇ ਪਾਸੇ 4-4 ਫੁੱਟ ਤਕ ਬਰਫ਼ ਜਮ ਚੁੱਕੀ ਹੈ। ਲੋਕ ਆਪਣੇ ਘਰਾਂ ਵਿੱਚ ਹੀ ਕੈਦ ਹੋ ਕਿ ਰਹਿ ਗਏ ਹਨ। ਪਿੰਡ ਵਿੱਚ ਇਸ ਵਾਰ ਸਭ ਤੋਂ ਵੱਧ ਬਰਫਬਾਰੀ ਹੋਈ ਹੈ, ਜਿਸ ਨਾਲ ਲੋਕਾਂ ਦੇ ਨਾਲ- ਨਾਲ ਪਸ਼ੂਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
File Photo
ਪਿੰਡ ਦੇ ਲੋਕ ਪਸ਼ੂਆਂ ਲਈ ਚਾਰਾ ਲੈਣ ਲਈ ਜਾਣ ਵੀ ਤਾਂ ਕਿੱਥੇ ਜਾਣ ਕਿਉਂਕਿ ਪਿੰਡ ਵਿਚ ਪੂਰੀ ਤਰ੍ਹਾਂ ਬਰਫ਼ ਦੀ ਚਾਦਰ ਵਿਛ ਗਈ ਹੈ। ਭਾਰੀ ਬਰਫ਼ਬਾਰੀ ਦੇ ਚੱਲਦਿਆਂ ਪਿੰਡ ਦੀਆਂ ਔਰਤਾਂ ਨੂੰ ਪਸ਼ੂਆਂ ਲਈ ਚਾਰਾ ਲੈਣ ਵਾਸਤੇ ਦੂਰ-ਦੂਰ ਤੱਕ ਜਾਣਾ ਪੈ ਰਿਹਾ ਹੈ।
File Photo
ਸਰਹੱਦ ਦੇ ਨਾਲ ਲੱਗਦਿਆਂ ਪਿੰਡਾਂ ਦਾ ਮੁੱਖ ਧੰਦਾ ਪਸ਼ੂ-ਪਾਲਣ ਹੈ। ਇਸਦੇ ਨਾਲ ਹੀ ਉਹ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ ਪਰ ਇਸ ਸਾਲ ਹੋਈ ਭਾਰੀ ਬਰਫ਼ਬਾਰੀ ਕਰਕੇ ਦੂਰ-ਦੂਰ ਤਕ ਕਈ ਫੁੱਟ ਤਕ ਬਰਫ਼ ਜਮ ਗਈ ਹੈ, ਜਿਸ ਨਾਲ ਪਸ਼ੂਆ ਦਾ ਚਾਰਾ ਵੀ ਨਹੀਂ ਮਿਲ ਰਿਹਾ। ਇਸ ਸਮੱਸਿਆ ਨੂੰ ਲੈ ਕੇ ਪਿੰਡ ਵਾਸੀ ਕਾਫੀ ਪਰੇਸ਼ਾਨ ਹੋ ਰਹੇ ਹਨ।