ਜੇ ਕੋਈ ਅਧਿਕਾਰੀ ਤੁਹਾਡੀ ਗੱਲ ਨਹੀਂ ਸੁਣਦਾ, ਤਾਂ ਉਸਨੂੰ ਗੰਨੇ ਨਾਲ ਕੁੱਟੋ- ਗਿਰੀਰਾਜ ਸਿੰਘ
Published : Mar 7, 2021, 2:56 pm IST
Updated : Mar 7, 2021, 2:58 pm IST
SHARE ARTICLE
Giriraj singh
Giriraj singh

ਕਿਹਾ ਜੇਕਰ ਇਸ ਨਾਲ ਵੀ ਕੰਮ ਨਹੀਂ ਹੁੰਦਾ ਤਾਂ ਗਿਰੀਰਾਜ ਤੁਹਾਡੇ ਨਾਲ ਹਨ।

ਬੇਗੂਸਰਾਏ: ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਸ਼ਨੀਵਾਰ ਨੂੰ ਆਪਣੇ ਲੋਕ ਸਭਾ ਹਲਕੇ ਬੇਗੂਸਰਾਏ ਦੇ ਲੋਕਾਂ ਨੂੰ ਸੁਝਾਅ ਦਿੱਤਾ ਕਿ ਜੇ ਕੋਈ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਮੰਨਦਾ, ਤਾਂ “ਉਸਨੂੰ ਗੰਨੇ ਨਾਲ ਕੁੱਟੋ ।” ਇਹ ਵਿਚਾਰ ਇਥੇ ਖੋਦਵਾਮਪੁਰ ਸਥਿਤ ਖੇਤੀਬਾੜੀ ਇੰਸਟੀਚਿਉਟ ਵਿਖੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕੀਤੇ।
GiriRaj singh GiriRaj singhਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਅਕਸਰ ਸ਼ਿਕਾਇਤਾਂ ਮਿਲਦੀਆਂ ਹਨ ਕਿ ਅਧਿਕਾਰੀ ਲੋਕਾਂ ਦੀਆਂ ਸ਼ਿਕਾਇਤਾਂ ਨਹੀਂ ਸੁਣਦੇ। ਸਿੰਘ ਨੇ ਕਿਹਾ, “ਮੈਂ ਉਸ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਕੋਲ ਇੰਨੀ ਛੋਟੀ ਜਿਹੀ ਚੀਜ਼ ਲਈ ਕਿਉਂ ਆਉਣਾ ਹੈ। ਐਮ ਪੀ, ਐਮ ਐਲ ਏ, ਪਿੰਡ ਦੇ ਮੁਖੀ, ਡੀ ਐਮ, ਐਸ ਡੀ ਐਮ, ਬੀ ਡੀ ਓ… ਸਭ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦੀ ਸੇਵਾ ਕਰਨ। ਜੇ ਉਹ ਤੁਹਾਡੀ ਗੱਲ ਨਹੀਂ ਸੁਣਦੇ, ਤਾਂ ਦੋਹਾਂ ਹੱਥਾਂ ਨਾਲ ਗੰਨਾ ਚੁੱਕੋ ਅਤੇ ਉਸਦੇ ਸਿਰ 'ਤੇ ਧਰ ਦਿਓ। ਉਨ੍ਹਾਂ ਨੇ ਕਿਹਾ, "ਜੇਕਰ ਇਸ ਨਾਲ ਵੀ ਕੰਮ ਨਹੀਂ ਹੁੰਦਾ ਤਾਂ ਗਿਰੀਰਾਜ ਤੁਹਾਡੇ ਨਾਲ ਹਨ।"

Giriraj SinghGiriraj Singhਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਪਹਿਲਾਂ ਵੀ ਕਈ ਵਾਰ ਵਿਵਾਦ ਬਿਆਨ ਦੇ ਕੇ ਚਰਚਾ ਵਿੱਚ ਆ ਚੁੱਕੇ ਹਨ । ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਸਾਨੀ ਅੰਦੋਲਨ ਦੌਰਾਨ ਵੀ ਬਹੁਤ ਸਾਰੇ ਅਜਿਹੇ ਬਿਆਨ ਦਿੱਤੇ ਹਨ ਜਿਨ੍ਹਾਂ ਵਿੱਚ ਉਨ੍ਹਾਂ ਨੇ  ਕਿਸਾਨ ਸੰਘਰਸ਼ ਕਰ ਰਹੇ ਕਿਸਾਨਾਂ ਖ਼ਿਲਾਫ਼ ਬਿਆਨ ਦਿੱਤਾ ਹੈ ਅਤੇ ਚਰਚਾ ਬਟੋਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement