ਹੁਣ ਲੋਕਾਂ ਨੂੰ ਅੰਗ-ਰਖਿਅਕ ਉਪਲਭਧ ਕਰਵਾਉਣਗੇ ਰਾਮਦੇਵ
Published : Jul 14, 2017, 11:04 am IST
Updated : Apr 7, 2018, 4:11 pm IST
SHARE ARTICLE
No image available
No image available

ਪਤੰਜਲੀ ਆਯੁਰਵੇਦ ਦੇ ਬਾਨੀ ਰਾਮਦੇਵ ਹੁਣ ਲੋਕਾਂ ਨੂੰ ਨਿਜੀ ਅੰਗ-ਰਖਿਅਕ ਉਪਲਭਧ ਕਰਵਾਉਣਗੇ। ਰਾਮਦੇਵ ਨੇ 'ਪਰਾਕ੍ਰਮ ਸੁਰਕਸ਼ਾ ਪ੍ਰਾਈਵੇਟ ਲਿਮ.' ਦੇ ਨਾਮ ਹੇਠ ਅਪਣੀ....

ਹਰਦਵਾਰ, 13 ਜੁਲਾਈ : ਪਤੰਜਲੀ ਆਯੁਰਵੇਦ ਦੇ ਬਾਨੀ ਰਾਮਦੇਵ ਹੁਣ ਲੋਕਾਂ ਨੂੰ ਨਿਜੀ ਅੰਗ-ਰਖਿਅਕ ਉਪਲਭਧ ਕਰਵਾਉਣਗੇ। ਰਾਮਦੇਵ ਨੇ 'ਪਰਾਕ੍ਰਮ ਸੁਰਕਸ਼ਾ ਪ੍ਰਾਈਵੇਟ ਲਿਮ.' ਦੇ ਨਾਮ ਹੇਠ ਅਪਣੀ ਸਕਿਉਰਟੀ ਫ਼ਰਮ ਸਥਾਪਤ ਕੀਤੀ ਹੈ।
ਰਾਮਦੇਵ ਦੀ ਪਤੰਜਲੀ ਦੇ ਮੁੱਖ ਕਾਰਜਕਾਰੀ ਅਫ਼ਸਰ ਬਾਲਕ੍ਰਿਸ਼ਨ ਨੇ ਕਿਹਾ, ''ਚਾਹੇ ਮਹਿਲਾਵਾਂ ਹੋਣ ਜਾਂ ਪੁਰਸ਼ ਸਾਰਿਆਂ ਵਾਸਤੇ ਸੁਰੱਖਿਆ ਇਕ ਵੱਡਾ ਮੁੱਦਾ ਬਣ ਚੁੱਕੀ ਹੈ। ਸਾਡਾ ਟੀਚਾ ਅਜਿਹੇ ਅੰਗ-ਰਖਿਅਕ ਤਿਆਰ ਕਰਨ ਦਾ ਹੈ ਜੋ ਨਿਜੀ ਸੁਰੱਖਿਆ ਤੋਂ ਇਲਾਵਾ ਦੇਸ਼ ਦੀ ਰਾਖੀ ਵਿਚ ਵੀ ਯੋਗਦਾਨ ਪਾ ਸਕਣ। ਇਸ ਤਰੀਕੇ ਨਾਲ ਦੇਸ਼ ਦੇ ਹਰ ਨਾਗਰਿਕ ਵਿਚ ਫ਼ੌਜੀ ਜਜ਼ਬਾ ਪੈਦਾ ਹੋਵੇਗਾ ਅਤੇ ਉਹ ਨਿਜੀ ਸੁਰੱਖਿਆ ਸਣੇ ਕੌਮੀ ਸੁਰੱਖਿਆ ਵਿਚ ਵੀ ਵੱਡਾ ਯੋਗਦਾਨ ਪਾਉਣਗੇ।''
ਬਾਲਕ੍ਰਿਸ਼ਨ ਨੇ ਦਸਿਆ ਕਿ ਰਾਮਦੇਵ ਵਲੋਂ ਸਕਿਉਰਟੀ ਫ਼ਰਮ ਸੇਵਾ ਮੁਕਤ ਫ਼ੌਜੀ ਅਤੇ ਪੁਲਿਸ ਮੁਲਾਜ਼ਮਾਂ ਨੂੰ ਭਰਤੀ ਕੀਤਾ ਗਿਆ ਹੈ ਜੋ ਨੌਜਵਾਨਾਂ ਨੂੰ ਸੁਰੱਖਿਆ ਦਾ ਗੁਰ ਸਿਖਾਉਣਗੇ। ਇਥੇ ਦਸਣਾ ਬਣਦਾ ਹੈ ਕਿ 25,600 ਕਰੋੜ ਰੁਪਏ ਦੀ ਜਾਇਦਾਦ ਨਾਲ ਰਾਮਦੇਵ ਦੇਸ਼ ਦੇ 25ਵੇਂ ਸੱਭ ਤੋਂ ਅਮੀਰ ਵਿਅਕਤੀ ਬਣ ਚੁੱਕੇ ਹਨ।     

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement